17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਰਿਸ਼ੀ ਮਾਡਲ ਸਕੂਲ 'ਚ ਪੰਜਾਬੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 23-11-2025
ਪੰਜਗਰਾੲੀਂ ਕਲਾਂ, 22 ਨਵੰਬਰ (ਸੁਖਮੰਦਰ ਸਿੰਘ ਬਰਾੜ)-ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ | ਇਸ ਮੁਕਾਬਲੇ 'ਚ ਸਕੂਲ ਦੇ ਚਾਰ ਹਾਊਸਾਂ ਸੁਨੀਤਾ ਵਿਲੀਅਮਜ਼, ਕਲਪਨਾ ਚਾਵਲਾ, ਡਾ. ਏ.ਪੀ.ਜੇ. ਅਬਦੁਲ ਕਲਾਮ ਅਤੇ ਡਾ. ਹਰਗੋਬਿੰਦ ਖੁਰਾਣਾ ਦੇ ਵਿਦਿਆਰਥੀਆਂ ਨੇ ਭਾਗ ਲਿਆ | ਚਾਰ ਪੜਾਵਾਂ ਵਿਚ ਕਰਵਾਏ ਗਏ ਇਸ ਮੁਕਾਬਲੇ 'ਚ ਵਿਦਿਆਰਥੀਆਂ ਨੇ ਪੁੱਛੇ ਗਏ ਪ੍ਰਸ਼ਨਾਂ ਦੇ ਉਤਸ਼ਾਹ ਨਾਲ ਉੱਤਰ ਦਿੱਤੇ | ਇਸ ਮੁਕਾਬਲੇ ਵਿਚ ਕਲਪਨਾ ਚਾਵਲਾ ਹਾਊਸ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 109 ਅੰਕ ਲੈ ਕੇ ਪਹਿਲਾ, ਸੁਨੀਤਾ ਵਿਲੀਅਮਜ਼ ਹਾਊਸ ਦੀ ਟੀਮ ਨੇ 90 ਅੰਕ ਲੈ ਕੇ ਦੂਜਾ ਅਤੇ ਡਾ. ਏ.ਪੀ.ਜੇ. ਅਬਦੁਲ ਕਲਾਮ ਹਾਊਸ ਦੀ ਟੀਮ ਨੇ 51 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਮੁਕਾਬਲੇ 'ਚ ਜੱਜਮੈਂਟ ਦੀ ਭੂਮਿਕਾ ਵਾਈਸ ਪਿ੍ੰਸੀਪਲ ਸੁਖਮੰਦਰ ਸਿੰਘ ਬਰਾੜ ਅਤੇ ਸੀਨੀਅਰ ਅਧਿਆਪਕ ਤੇਜਿੰਦਰ ਪਾਲ ਸ਼ਰਮਾ ਨੇ ਨਿਭਾਈ ਅਤੇ ਮੰਚ ਸੰਚਾਲਨ ਕੋਆਰਡੀਨੇਟਰ ਜਸਪਿੰਦਰ ਕੌਰ ਨੇ ਕੀਤਾ | ਮੁਕਾਬਲੇ ਦੇ ਜੇਤੂਆਂ ਨੂੰ ਮੈਡਲਾਂ ਨਾਲ਼ ਸਨਮਾਨਿਤ ਕਰਨ ਉਪਰੰਤ ਸੰਬੋਧਨ ਕਰਦਿਆਂ ਸਕੂਲ ਦੇ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ੰਸੀਪਲ ਗਗਨਦੀਪ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਜਿੱਥੇ ਵਿਦਿਆਰਥੀਆਂ ਅੰਦਰ ਆਮ ਗਿਆਨ ਦੀ ਰੁਚੀ ਪੈਦਾ ਕਰਦੇ ਹਨ ਉੱਥੇ ਉਨ੍ਹਾਂ ਨੂੰ ਆਪਣੇ ਇਤਿਹਾਸ, ਸੱਭਿਆਚਾਰ ਅਤੇ ਭਾਸ਼ਾ ਨਾਲ ਜੋੜ ਕੇ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਪਰਦੀਪ ਸਿੰਘ ਚਹਿਲ, ਉਪਿੰਦਰ ਕੌਰ, ਮਨਦੀਪ ਸਿੰਘ ਕੈਂਥ, ਸਰਬਜੀਤ ਕੌਰ, ਮਨਜੀਤ ਸਿੰਘ (ਚਾਰੇ ਹਾਊਸ ਇੰਚਾਰਜ), ਭੁਪਿੰਦਰਪਾਲ ਕੌਰ, ਸੰਗੀਤ ਅਧਿਆਪਕ ਆਸ਼ੂ ਸਰਵਾਨ, ਸੰਦੀਪ ਵਰਮਾ ਅਤੇ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੀਟਿੰਗ-ਖ਼ੂਨਦਾਨ ਕੈਂਪ ਅੱਜ ਅਗਲੀ ਖ਼ਬਰ ਹਲਕੇ 'ਚ ਧੜੇਬੰਦੀ ਨੂੰ ਖ਼ਤਮ ਕਰਕੇ ਹੀ ਕਾਂਗਰਸ ਉਮੀਦਵਾਰ ਮੈਦਾਨ 'ਚ ਉਤਾਰੇ : ਸ਼ੰਮੀ ਰੰਧਾਵਾ
Ad Position 24