ਸ੍ਰੀ ਮੁਕਤਸਰ ਸਾਹਿਬ, 24 ਨਵੰਬਰ (ਹਰਮਹਿੰਦਰ ਪਾਲ)-ਬਾਬਾ ਜੀਵਨ ਸਿੰਘ ਦਸਤਾਰ ਸਿਖਲਾਈ ਕੇਂਦਰ ਬਠਿੰਡਾ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਦਾਨ ਸਿੰਘ ਵਾਲਾ ਵਲੋਂ ਸ਼ੋ੍ਰਮਣੀ ਸ਼ਹੀਦ ਬਾਬਾ ਜੀਵਨ ਜੀ ਦੇ 350 ਸਾਲ ਸੀਸ ਭੇਟਾ ਦਿਵਸ ਨੂੰ ਸਮਰਪਿਤ ਪਿੰਡ ਚੌਂਤਰਾ ਦੇ ਗੁਰਦੁਆਰਾ ਸਾਹਿਬ ਵਿਖੇ ਸਤ ਰੋਜ਼ਾ ਗੁਰਮਤਿ ਕੈਂਪ ਲਗਾਇਆ ਗਿਆ | ਕੈਂਪ ਵਿਚ ਭਾਗ ਲੈਣ ਵਾਲੇ ਕੇਸਾਧਾਰੀ ਤੇ ਅੰਮਿ੍ਤਧਾਰੀ ਬੱਚਿਆਂ ਨੂੰ ਤਗ਼ਮੇ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੱਚਿਆਂ ਦੇ ਮਾਪੇ ਤੇ ਗੁਰਦੁਆਰਾ ਸਾਹਿਬ ਸਿੰਘ ਕਮੇਟੀ ਪ੍ਰਧਾਨ, ਭਾਈ ਮੰਦਰ ਸਿੰਘ, ਦਿਲਪ੍ਰੀਤ ਸਿੰਘ, ਪਿੰਡ ਚੌਂਤਰਾ ਦੇ ਨੌਜਵਾਨ ਹਾਜ਼ਰ ਸਨ |