02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਲਾਕ ਪੱਧਰੀ 'ਟੀਚਰ ਫ਼ੈਸਟ-2025' ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 07-12-2025
ਕੋਟਕਪੂਰਾ, 6 ਦਸੰਬਰ (ਮੋਹਰ ਸਿੰਘ ਗਿੱਲ)-ਪੰਜਾਬ ਸਕੂਲ ਸਿੱਿਖ਼ਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਿਖ਼ਆ ਅਫ਼ਸਰ (ਸੈ.ਸਿ) ਫ਼ਰੀਦਕੋਟ ਨੀਲਮ ਰਾਣੀ ਦੀ ਯੋਗ ਅਗਵਾਈ ਵਿਚ ਬਲਾਕ ਪੱਧਰੀ 'ਟੀਚਰ ਫ਼ੈਸਟ-2025' ਡਾ. ਹਰੀ ਸਿੰਘ ਸੇਵਕ ਐਸ.ਓ.ਈ. ਕੋਟਕਪੂਰਾ ਸਕੂਲ ਵਿਖ਼ੇ ਕਰਵਾਇਆ ਗਿਆ | ਬਲਾਕ ਨੋਡਲ ਅਫ਼ਸਰ ਕੁਲਵਿੰਦਰ ਕੌਰ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ਾਰਾ ਨੇ ਦੱਸਿਆ ਕਿ ਇਸ ਟੀਚਰ ਫ਼ੈਸਟ ਵਿਚ 10 ਵੱਖ਼ ਵੱਖ਼ ਕੈਟਾਗਿਰੀ ਵਿਚ ਕੋਟਕਪੂਰਾ ਬਲਾਕ ਦੇ ਸਕੂਲਾਂ ਦੇ ਅਧਿਆਪਕਾਂ ਨੇ ਉਤਸ਼ਾਹਪੂਰਵਕ ਭਾਗ ਲਿਆ | ਇਸ ਮੁਕਾਬਲੇ ਦੀ ਜੱਜਮੈਂਟ ਚਿੱਤਰਾ ਕੁਮਾਰੀ ਮੁੱਖ਼ ਅਧਿਆਪਕਾ, ਸੁਧੀਰ ਸੋਹੀ ਲੈਕਚਰਾਰ ਕੈਮਿਸਟਰੀ, ਨਰੇਸ਼ ਕੁਮਾਰ ਲੈਕਚਰਾਰ ਫ਼ਿਜ਼ੀਕਲ ਐਜੂਕੇਸ਼ਨ, ਰਣਜੀਤ ਸਿੰਘ ਲੈਕਚਰਾਰ ਪੰਜਾਬੀ, ਬਲਜੀਤ ਕੌਰ ਲੈਕਚਰਾਰ ਹਿਸਟਰੀ, ਪੂਨਮ ਦਿਉੜਾ ਲੈਕਚਰਾਰ ਕਾਮਰਸ ਅਤੇ ਕਰਮਜੀਤ ਕੌਰ ਕੰਪਿਊਟਰ ਫ਼ੈਕਲਟੀ ਦੁਆਰਾ ਕੀਤੀ ਗਈ | ਸੁੰਦਰ ਲਿਖ਼ਾਈ ਵਿਚ ਲਖ਼ਵੀਰ ਸਿੰਘ ਪੰਜਾਬੀ ਮਾਸਟਰ ਨੇ ਪਹਿਲਾ ਅਤੇ ਮਨਜੀਤ ਕੌਰ ਸ.ਸ ਮਿਸਟ੍ਰੈਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਸਿੱਖ਼ਣ ਪ੍ਰੀਕਿਰਿਆ ਵਿਚ ਆਈ.ਟੀ. ਦੀ ਵਰਤੋਂ ਕੈਟਾਗਿਰੀ ਵਿਚ ਪ੍ਰਮੋਦ ਕੁਮਾਰ ਕੰਪਿਊਟਰ ਫ਼ੈਕਲਟੀ ਨੇ ਪਹਿਲਾ ਅਤੇ ਨੀਨਾ ਕੌਰ ਕੰਪਿਊਟਰ ਫ਼ੈਕਲਟੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਲਰਨਿੰਗ ਐਪ ਕੈਟੇਗਰੀ ਵਿਚ ਖ਼ੁਸਵੰਤ ਸਿੰਘ ਸਾਇੰਸ ਮਾਸਟਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਿੱਖ਼ਣ ਵਿਚ ਖ਼ੇਡ ਵਿਧੀ ਕੈਟਾਗਿਰੀ ਵਿਚ ਆਰਤੀ ਛਾਬੜਾ ਮੈਥ ਮਿਸਟ੍ਰੈਸ ਨੇ ਪਹਿਲਾ ਅਤੇ ਮਨਦੀਪ ਕੌਰ ਪੰਜਾਬੀ ਮਿਸਟ੍ਰੈਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਟੀਚਿੰਗ ਏਡ ਕੈਟੇਗਰੀ ਵਿਚ ਰੁਚਿਕਾ ਜੈਨ ਲੈਕਚਰਾਰ ਮੈਥ ਨੇ ਪਹਿਲਾ ਅਤੇ ਅਮਨਦੀਪ ਕੌਰ ਪੰਜਾਬੀ ਮਿਸਟ੍ਰੈਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਵਨ ਐਕਟ ਪਲੇਅ ਵਿਚ ਰਮਨਦੀਪ ਕੌਰ ਸਾਇੰਸ ਮਿਸਟ੍ਰੈਸ ਅਤੇ ਮਧੂ ਰਾਣੀ ਸਾਇੰਸ ਮਿਸਟ੍ਰੈਸ ਨੇ ਪਹਿਲਾ ਅਤੇ ਲਖ਼ਵੀਰ ਕੌਰ ਸ.ਸ ਮਿਸਟ੍ਰੈਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਅਸਲ ਜ਼ਿੰਦਗੀ ਵਿਚ ਵਿਸ਼ਾ ਆਧਾਰਿਤ ਜਾਣਕਾਰੀ ਦੀ ਵਰਤੋਂ ਵਿਚ ਗੁਰਨੀਤ ਕੌਰ ਸਾਇੰਸ ਮਿਸਟ੍ਰੈਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਪੈਸ਼ਲਾਈਜ਼ਡ ਕਿੱਟ ਵਿਚ ਸੰਦੀਪ ਕੌਰ ਸਾਇੰਸ ਮਿਸਟ੍ਰੈਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਬਲਾਕ ਨੋਡਲ ਅਫ਼ਸਰ ਕੁਲਵਿੰਦਰ ਕੌਰ ਨੇ ਅੱਗੇ ਦੱਸਿਆ ਕਿ ਬਲਾਕ ਵਿਚੋਂ ਪਹਿਲੇ ਦੋ ਸਥਾਨ ਪ੍ਰਾਪਤ ਕਰਨ ਵਾਲੇ ਅਧਿਆਪਕ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ ਅਤੇ ਜ਼ਿਲ੍ਹਾ ਪੱਧਰ 'ਤੇ ਜੇਤੂ ਅਧਿਆਪਕ ਰਾਜ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ | ਅੰਤ ਵਿਚ ਪੰਨਾ ਲਾਲ ਪਿ੍ੰਸੀਪਲ ਡਾ. ਹਰੀ ਸਿੰਘ ਸੇਵਕ ਐਸ.ਓ.ਈ ਕੋਟਕਪੂਰਾ ਨੇ ਜੇਤੂ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵੱਧ ਤੋਂ ਵੱਧ ਅਧਿਆਪਕਾਂ ਨੂੰ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਆ | ਜੇਤੂ ਅਧਿਆਪਕਾਂ ਨੂੰ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਜਸਜੀਤ ਸਿੰਘ ਅੰਗਰੇਜ਼ੀ ਮਾਸਟਰ ਵਲੋਂ ਨਿਭਾਈ ਗਈ ਅਤੇ ਸੁਨੀਤਾ ਰਾਣੀ ਅੰਗਰਜ਼ੀ ਮਿਸਟ੍ਰੈਸ ਵਲੋਂ ਪ੍ਰਬੰਧਕ ਦੇ ਤੌਰ 'ਤੇ ਸਾਰੇ ਪ੍ਰੋਗਰਾਮ ਦਾ ਸੁਚੱਜਾ ਪ੍ਰਬੰਧ ਕੀਤਾ |
Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ 'ਚ ਧੁੰਦ ਦਾ ਕਹਿਰ-<br> ਬੋਰੀਆਂ ਨਾਲ ਭਰਿਆ ਟਰੱਕ ਮੋਟਰਸਾਇਕਲ ਨਾਲ ਟਕਰਾਅ ਕੇ ਨਹਿਰ ਦੇ ਪੁਲ 'ਤੇ ਪਲਟਿਆ ਅਗਲੀ ਖ਼ਬਰ ਕੇਜਰੀਵਾਲ ਪੰਜਾਬ ਦੇ ਮੋਢਿਆਂ 'ਤੇ ਪੈਰ ਰੱਖ ਕੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੈ-ਅਬੁੱਲਖੁਰਾਣਾ
Ad Position 24
No active advertisement