ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਅੱਜ ਦਿਨ ਚੜ੍ਹਦੇ ਹੀ ਧੁੰਦ ਦਾ ਕਹਿਰ ਵੇਖਣ ਨੂੰ ਮਿਲਿਆ ਜਿਸ ਕਾਰਨ ਫ਼ਰੀਦਕੋਟ-ਫ਼ਿਰੋਜ਼ਪੁਰ ਰਾਜ ਮਾਰਗ 15 'ਤੇ ਪਿੰਡ ਪਿਪਲੀ ਦੇ ਕੋਲ ਇਕ ਬਾਸਮਤੀ ਦੀਆਂ ਬੋਰੀਆ ਨਾਲ ਭਰਿਆ ਟਰੱਕ ਮੋਟਰਸਾਇਕਲ ਨਾਲ ਟਕਰਾਅ ਕੇ ਬੇਕਾਬੂ ਹੋ ਕੇ ਨਹਿਰ ਦੇ ਪੁਲ 'ਤੇ ਪਲਟ ਗਿਆ | ਜਿਸ ਕਾਰਨ ਜਿਥੇ ਰਾਜ ਮਾਰਗ 15 ਪੂਰੀ ਤਰ੍ਹਾਂ ਬੰਦ ਹੋ ਗਿਆ, ਉਥੇ ਹੀ ਮੋਟਰਸਾਇਕਲ ਸਵਾਰ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਟਰੱਕ ਡਰਾਇਵਰ ਸਮੇਤ 3 ਹੋਰ ਜ਼ਖ਼ਮੀਂ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫ਼ਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਇਸ ਮੌਕੇ ਘਟਨਾਂ ਦਾ ਪਤਾ ਚਲਦੇ ਹੀ ਮੌਕੇ 'ਤੇ ਪਹੁੰਚੇ ਥਾਨਾ ਸਿਟੀ-2 ਦੇ ਮੁੱਖ ਅਫ਼ਸਰ ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਫ਼ਿਰੋਜ਼ਪੁਰ ਰੋਡ 'ਤੇ ਐਕਸੀਡੈਂਟ ਹੋਇਆ | ਉਹ ਮੌਕੇ 'ਤੇ ਆਏ ਤਾਂ ਪਤਾ ਚੱਲਿਆ ਕਿ ਇਕ ਟਰੱਕ ਜੋ ਬੋਰੀਆਂ ਦਾ ਲੱਦਿਆ ਹੋਇਆ ਸੀ ਉਹ ਮੋਟਰਸਾਇਕਲ ਨਾਲ ਟਕਰਾਅ ਕੇ ਸੜਕ ਵਿਚਾਲੇ ਪਲਟ ਗਿਆ | ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਟਰੱਕ ਡਰਾਇਵਰ ਸਮੇਤ 3 ਲੋਕ ਜ਼ਖ਼ਮੀਂ ਹੋਏ ਹਨ | ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਹਾਲੇ ਮਿ੍ਤਕ ਦੀ ਪਹਿਚਾਣ ਨਹੀਂ ਹੋ ਸਕੀ, ਦੀ ਲਾਸ਼ ਨੂੰ ਜੀਜੀਐਸ ਮੈਡੀਕਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ | ਪੁਲਿਸ ਵਲੋਂ ਰਸਤਾ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
ਫ਼ਰੀਦਕੋਟ 'ਚ ਧੁੰਦ ਦਾ ਕਹਿਰ-<br> ਬੋਰੀਆਂ ਨਾਲ ਭਰਿਆ ਟਰੱਕ ਮੋਟਰਸਾਇਕਲ ਨਾਲ ਟਕਰਾਅ ਕੇ ਨਹਿਰ ਦੇ ਪੁਲ 'ਤੇ ਪਲਟਿਆ
ਅਜੀਤ ਡੈਸਕ
07-12-2025