ਦੋਦਾ, 6 ਦਸੰਬਰ (ਰਵੀਪਾਲ)-ਸਥਾਨਕ ਨਗਰ 'ਚ ਪ੍ਰਸਿੱਧ ਤਪੱਸਵੀ ਸੰਤ ਬਾਬਾ ਕਿ੍ਸ਼ਨ ਦਾਸ ਦੀ ਬਰਸੀ 7 ਦਸੰਬਰ ਨੂੰ ਮਨਾਈ ਜਾ ਰਹੀ ਹੈ | ਸੰਮਤੀ ਦੇ ਪ੍ਰਧਾਨ ਸੁਖਪਾਲ ਬਰਾੜ ਤੇ ਸੰਮਤੀ ਆਗੂਆਂ ਨੇ ਦੱਸਿਆ ਕਿ ਡੇਰਾ ਸੰਤ ਬਾਬਾ ਕਿ੍ਸ਼ਨਦਾਸ ਜੀ ਗਊਸੇਵਾ ਸੰਮਤੀ, ਪੰਚਾਇਤ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠਾਂ ਦੀ ਲੜੀ 7 ਨਵੰਬਰ ਤੋਂ ਚੱਲ ਰਹੀ ਹੈ, ਜਿਸ ਦੇ ਭੋਗ ਡੇਰਾ ਸੰਤ ਬਾਬਾ ਕਿ੍ਸ਼ਨ ਦਾਸ ਦੋਦਾ ਵਿਖੇ 7 ਦਸੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਪਾਏ ਜਾਣਗੇ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਇਸ ਸਮੇਂ ਗੁਰੂ ਕਾ ਅਤੁੱਟ ਲੰਗਰ (ਖੀਰ ਪੂੜੇ) ਵਰਤਾਇਆ ਜਾਵੇਗਾ | ਇਸ ਦੌਰਾਨ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ | ਇਸ ਮੌਕੇ ਸੁਖਪਾਲ ਬਰਾੜ, ਕਪੂਰ ਸਿੰਘ, ਜਗਤਾਰ ਸ਼ਰਮਾ, ਬਿੱਟੂ ਵਧਵਾ, ਸੇਵਕ ਖੋਸਾ, ਰਾਜਾ ਸਿੰਘ, ਬਲਦੇਵ ਸਿੰਘ ਸਾਬਕਾ ਪੰਚ, ਗੁਰਦੀਪ ਸਿੰਘ ਰੋਮਾਣਾ, ਕਾਲਾ ਕੰਗ, ਕਾਕਾ ਬਰਾੜ, ਹਰਪਾਲ ਬਰਾੜ, ਗੁਰਮੇਲ ਸਿੰਘ, ਨਛੱਤਰ ਸਿੰਘ ਬਰਾੜ, ਗੁਲਾਬ ਸਿੰਘ ਬਰਾੜ, ਲਾਲੀ, ਗੁਰਦਾਸ ਸਿੰਘ, ਸੁਖਦੀਪ ਸਿੰਘ ਅਤੇ ਸੰਮਤੀ ਦੇ ਸੇਵਾਦਾਰ ਹਾਜ਼ਰ ਸਨ |