05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 'ਚ ਜ਼ਿਲ੍ਹੇ ਦੀ ਹਾਕੀ ਟੀਮ ਦਾ ਪਹਿਲਾ ਸਥਾਨ

Ad Position 21
No active advertisement
ਅਜੀਤ ਡੈਸਕ 07-12-2025
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-45ਵੀਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਬੀੜ ਸਰਕਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਹੋਣਹਾਰ ਖਿਡਾਰਨਾਂ ਨੇ ਜ਼ਿਲ੍ਹਾ ਰੂਪਨਗਰ ਵਿਚ ਹੋ ਰਹੇ ਹਾਕੀ ਮੁਕਾਬਲਿਆਂ ਵਿਚ ਛੇ ਨਾਕ ਆਊਟ ਮੁਕਾਬਲੇ ਲਗਾਤਾਰ ਜਿੱਤ ਕੇ ਫਾਈਨਲ ਵਿਚ ਜ਼ਿਲ੍ਹਾ ਪਟਿਆਲਾ ਨੂੰ 4-3 ਦੇ ਸਖ਼ਤ ਮੁਕਾਬਲੇ 'ਚ ਪਛਾੜਦੇ ਹੋਏ ਪਹਿਲੇ ਸਥਾਨ ਦੀ ਟਰਾਫ਼ੀ ਜਿੱਤੀ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਯਾਦਵਿੰਦਰ ਸਿੰਘ ਮਾਨ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਦੀ ਅਗਵਾਈ ਵਿਚ ਟੀਮ ਦੇ ਹੌਂਸਲੇ ਬੁਲੰਦ ਕਰਕੇ ਜ਼ਿਲ੍ਹਾ ਰੂਪਨਗਰ ਲਈ ਰਵਾਨਾ ਕੀਤਾ ਗਿਆ ਸੀ | ਸਕੂਲ ਮੁਖੀ ਪੁਸ਼ਪਾ ਰਾਣੀ ਦੀ ਅਗਵਾਈ, ਕੋਚ ਗੁਰਮੀਤ ਸਿੰਘ ਗੱਗੀ ਦੀ ਸਖ਼ਤ ਮਿਹਨਤ, ਅਧਿਆਪਕ ਸੁਖਦੇਵ ਸਿੰਘ ਤੇ ਗੁਰਦਿੱਤ ਸਿੰਘ ਦੇ ਸਹਿਯੋਗ ਸਦਕਾ ਸਕੂਲ ਦੀਆਂ ਸਟਾਰ ਖਿਡਾਰਨਾਂ ਨੇ ਸੋਨ ਤਗ਼ਮੇ ਜਿੱਤੇ | ਰਾਜ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਪਹੁੰਚੀ ਜੇਤੂ ਟੀਮ ਦਾ ਪਿੰਡ ਚੱਕ ਬੀੜ ਸਰਕਾਰ ਵਾਸੀਆਂ, ਬੱਚਿਆਂ ਦੇ ਮਾਪਿਆਂ ਤੇ ਸਮੂਹ ਸਟਾਫ਼ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਐਮ.ਸੀ. ਇੰਦਰਜੀਤ ਕੌਰ, ਪੂਜਾ ਦੂਆ, ਵਿਸ਼ਾਲੀ, ਸਤਵਿੰਦਰ ਕੌਰ, ਅਮੀਤ ਕੌਰ, ਅਮਨਦੀਪ ਕੌਰ, ਕੁਲਵੰਤ ਕੌਰ, ਸੁਹਿਰਦ ਇਕਬਾਲ ਕੌਰ, ਡਿੰਪਲ, ਰੁਪਿੰਦਰ ਕੌਰ, ਦਵਿੰਦਰ ਕੌਰ, ਨਿਰਮਲ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਦੀ ਮੀਟਿੰਗ ਹੋਈ ਅਗਲੀ ਖ਼ਬਰ ਸੰਤ ਬਾਬਾ ਕਿ੍ਸ਼ਨ ਦਾਸ ਦਾ ਬਰਸੀ ਸਮਾਗਮ ਅੱਜ
Ad Position 24
No active advertisement