29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਕਿ੍ਸ਼ਨਾਵੰਤੀ ਸੇਵਾ ਸੁਸਾਇਟੀ ਨੇ ਸਵ. ਬਲਰਾਜ ਸਿੰਘ ਦੀ ਯਾਦ 'ਚ ਲੋੜਵੰਦਾਂ ਨੂੰ ਕੰਬਲ ਵੰਡੇ

Ad Position 21
No active advertisement
ਅਜੀਤ ਡੈਸਕ 18-12-2025
ਫ਼ਰੀਦਕੋਟ, 17 ਦਸੰਬਰ (ਜਸਵੰਤ ਸਿੰਘ ਪੁਰਬਾ)-ਕਿ੍ਸ਼ਨਾਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਸਵ. ਬਲਰਾਜ ਸਿੰਘ ਸਰਾਂ 'ਭੋਲੂ ਬਾਬਾ' ਦੀ ਨਿੱਘੀ ਯਾਦ 'ਚ ਲੇਬਰ ਸ਼ੈੱਡ ਫ਼ਰੀਦਕੋਟ ਵਿਖੇ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਗਏ | ਸੁਸਾਇਟੀ ਦੇ ਪਿ੍ੰਸੀਪਲ ਸੁਰੇਸ਼ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਅੱਜ 100 ਤੋਂ ਵੱਧ ਲੋੜਵੰਦਾਂ ਨੂੰ ਕੰਬਲ ਵੰਡੇ ਗਏ ਹਨ | ਕਿ੍ਸ਼ਨਾਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਨੇ ਸੁਸਾਇਟੀ ਦਾ ਲਗਾਤਾਰ ਸਹਿਯੋਗ ਦੇਣ 'ਤੇ ਸਰਾਂ ਪਰਿਵਾਰ ਦੇ ਮੈਂਬਰ ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ ਸਰਾਂ, ਸਤਿੰਦਰ ਸਿੰਘ ਸਰਾਂ, ਸ਼ਵਿੰਦਰ ਸਿੰਘ ਸਰਾਂ, ਜਗਦੇਵ ਸਿੰਘ ਉਰਫ਼ ਦਾਰਾ, ਹਰਵਿੰਦਰ ਸਿੰਘ, ਸੁਖਦੀਪ ਸਿੰਘ ਨੂੰ ਲੋਈਆਂ ਨਾਲ ਸਨਮਾਨਿਤ ਕੀਤਾ | ਬਾਬਾ ਫ਼ਰੀਦ ਸੁਸਾਇਟੀ ਸਰੀ ਬੀ.ਸੀ.ਕੈਨੇਡਾ ਦੇ ਸੀਨੀਅਰ ਮੈਂਬਰ ਬਲਵਿੰਦਰ ਸਿੰਘ ਸਰਾਂ ਨੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਵ. ਬਲਰਾਜ ਸਿੰਘ ਭੋਲੂ ਬਾਬਾ ਦੀ ਯਾਦ 'ਚ ਕੰਬਲ ਵੰਡ ਕੇ ਬਹੁਤ ਨੇਕ ਕਾਰਜ ਕੀਤਾ ਹੈ | ਇਸ ਮੌਕੇ ਜਸਵਿੰਦਰ ਸਿੰਘ ਕੈਂਥ, ਪੀ.ਆਰ.ਓ ਜਸਬੀਰ ਸਿੰਘ ਜੱਸੀ, ਵਿਨੋਦ ਕੁਮਾਰ, ਰਾਮ ਤੀਰਥ, ਰਾਜੇਸ਼ ਧੀਂਗੜਾ, ਰੋਹਿਤ ਕਸ਼ਿਪ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੱਖਾਂ, ਸ਼ੂਗਰ ਤੇ ਬਲੱਡ ਪ੍ਰੈਸ਼ਰ ਜਾਂਚ ਕੈਂਪ 'ਚ 201 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਆਈ.ਟੀ.ਆਈ. ਠੇਕਾ ਮੁਲਾਜ਼ਮ ਸੂਬਾਈ ਸੰਘਰਸ਼ ਦੇ ਰੌਂਅ 'ਚ
Ad Position 24