24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ 'ਚ ਦਿਖੇ ਬਦਲਦੀ ਹਵਾ ਦੇ ਰੰਗ

Ad Position 21
No active advertisement
ਅਜੀਤ ਡੈਸਕ 19-12-2025
ਜਸਵੰਤ ਸਿੰਘ ਪੁਰਬਾ
ਫ਼ਰੀਦਕੋਟ, 18 ਦਸੰਬਰ- ਫ਼ਰੀਦਕੋਟ ਜ਼ਿਲ੍ਹੇ 'ਚ 10 ਜ਼ਿਲ੍ਹਾ ਪ੍ਰੀਸ਼ਦ ਅਤੇ 65 ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਵਿਚ ਸਭ ਤੋਂ ਅੱਗੇ ਸ਼ੋ੍ਰਮਣੀ ਅਕਾਲੀ ਦਲ ਰਿਹਾ ਹੈ | ਜ਼ਿਲ੍ਹਾ ਪ੍ਰੀਸ਼ਦ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਨੇ 5, ਕਾਂਗਰਸ ਨੇ 1 ਅਤੇ ਆਮ ਆਦਮੀ ਪਾਰਟੀ 4 'ਤੇ ਸਫ਼ਲ ਰਹੀ ਹੈ | ਬਲਾਕ ਸੰਮਤੀ ਦੀਆਂ 65 ਸੀਟਾਂ ਵਿਚੋਂ 7 ਬਿਨ੍ਹਾਂ ਮੁਕਾਬਲਾ 'ਆਪ' ਦੇ ਉਮੀਦਵਾਰ ਕਾਬਜ਼ ਹੋ ਗਏ ਸਨ | 53 ਸੀਟਾਂ 'ਤੇ ਹੋਈ ਚੋਣ 'ਚ 25 ਸ਼ੋ੍ਰਮਣੀ ਅਕਾਲੀ ਦਲ, 17 ਕਾਂਗਰਸ ਅਤੇ 14 ਆਮ ਆਦਮੀ ਪਾਰਟੀ ਤੇ 2 ਸੀਟਾਂ 'ਤੇ ਭਾਜਪਾ ਨੇ ਹਾਸਿਲ ਕੀਤੀਆਂ | ਇਸ ਵਿਚ 'ਆਪ' ਵਲੋਂ 7 ਅਣਪੋਜ਼ਿਟ ਸਫ਼ਲ ਹੋਣ ਨਾਲ 21 ਸੀਟਾਂ ਉਨ੍ਹਾਂ ਦੇ ਹੱਕ ਵਿਚ ਰਹੀਆਂ ਹਨ | ਇਨ੍ਹਾਂ ਚੋਣਾਂ ਦਾ ਵਿਸ਼ੇਸ਼ ਪੱਖ ਇਹ ਹੈ ਕਿ ਸੰਧਵਾਂ ਜਿਹੜਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਜੱਦੀ ਪਿੰਡ ਹੈ | ਉਥੋਂ ਉਹ ਆਪਣੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਪਾਰਟੀ ਦੇ ਦੋਨੋਂ ਉਮੀਦਵਾਰ ਹਾਰ ਗਏ ਹਨ | ਇਸੇ ਤਰ੍ਹਾਂ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਆਪਣੇ ਜੱਦੀ ਪਿੰਡ ਖੇਤਰ ਦੀਆਂ ਦੋਨੋਂ ਸੀਟਾਂ ਹਾਰ ਗਏ ਹਨ | ਬੇਅਦਬੀ ਕਾਂਡ ਨਾਲ ਸਬੰਧਿਤ ਪਿੰਡ ਬਹਿਬਲ ਖੁਰਦ ਤੇ ਸਰਾਵਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਅੱਗੇ ਰਿਹਾ ਹੈ | ਇਹ ਪਹਿਲੀ ਵਾਰ ਹੋਇਆ ਹੈ ਕਿ ਭਾਜਪਾ ਨੇ 2 ਬਲਾਕ ਸੰਮਤੀ ਜ਼ੋਨ ਅਰਾਈਆਂਵਾਲਾ ਕਲਾਂ ਤੇ ਗੋਂਦਾਰਾ ਤੋਂ ਉਨ੍ਹਾਂ ਦੇ ਉਮੀਦਵਾਰ ਸਫ਼ਲ ਹੋਏ ਹਨ | ਬਲਾਕ ਫ਼ਰੀਦਕੋਟ ਦੇ 21 ਜ਼ੋਨਾਂ 'ਚੋਂ 8 ਸ਼ੋ੍ਰਮਣੀ ਅਕਾਲੀ ਦਲ, 9 ਕਾਂਗਰਸ, 3 ਆਮ ਆਦਮੀ ਪਾਰਟੀ ਤੇ ਇਕ ਸੀਟ ਭਾਜਪਾ ਦੇ ਹਿੱਸੇ ਆਈ ਹੈ | ਕੋਟਕਪੂਰਾ ਬਲਾਕ ਦੇ 19 ਜ਼ੋਨਾਂ ਵਿਚੋਂ ਸ਼ੋ੍ਰਮਣੀ ਅਕਾਲੀ ਦਲ ਤੇ ਕਾਂਗਰਸ 8-8 ਸੀਟਾਂ ਤੇ ਆਮ ਆਦਮੀ ਪਾਰਟੀ 3 ਸੀਟਾਂ 'ਤੇ ਜੇਤੂ ਰਹੀ ਹੈ | ਜੈਤੋ ਬਲਾਕ ਦੀਆਂ 25 ਸੀਟਾਂ 'ਚੋਂ ਕਾਂਗਰਸ 0, ਸ਼ੋ੍ਰਮਣੀ ਅਕਾਲੀ ਦਲ 9 ਅਤੇ ਆਮ ਆਦਮੀ ਪਾਰਟੀ ਨੂੰ 8 ਸੀਟਾਂ ਦੇ ਨਾਲ 7 ਅਣਪੋਜ਼ਿਟ ਉਮੀਦਵਾਰਾਂ ਨਾਲ ਇਨ੍ਹਾਂ ਦੀ ਗਿਣਤੀ 15 ਹੋ ਗਈ ਹੈ | ਇਸ ਹਲਕੇ 'ਚ ਵਿਰੋਧੀਆਂ ਪਾਰਟੀਆਂ ਵਲੋਂ ਚੋਣਾਂ ਤੋਂ ਪਹਿਲਾਂ ਅਤੇ ਗਿਣਤੀ ਦੌਰਾਨ ਵੀ ਮੌਜੂਦਾ ਵਿਧਾਇਕ ਦੀ ਕੇਂਦਰਾਂ 'ਚ ਦਖ਼ਲਅੰਦਾਜ਼ੀ ਦਾ ਮੁੱਦਾ ਗਰਮਾਇਆ ਰਿਹਾ | ਆਮ ਆਦਮੀ ਪਾਰਟੀ ਇਕੱਲੇ ਜੈਤੋ ਹਲਕੇ ਵਿਚ ਹੀ ਆਪਣੀ ਸਾਖ ਬਚਾ ਸਕੀ ਹੈ | ਇਨ੍ਹਾਂ ਰੁਝਾਨਾਂ ਨੇ ਪੰਜਾਬ ਦੇ ਸਿਆਸੀ ਮਾਹੌਲ ਦੀ ਬਦਲਦੀ ਤਸਵੀਰ ਪੇਸ਼ ਕੀਤੀ ਹੈ ਤੇ ਸੱਤਾ ਵਿਚ ਆਪ ਸਰਕਾਰ ਹੋਣ ਦੇ ਬਾਵਜੂਦ ਵੀ ਪੇਂਡੂ ਖੇਤਰਾਂ ਵਿਚ ਵੋਟਰਾਂ ਦਾ ਝੁਕਾਅ ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਵੱਲ ਜ਼ਿਆਦਾ ਦਿਖਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਚਾਹੁੰਦੇ ਹਨ-ਪਰਮਬੰਸ ਸਿੰਘ ਰੋਮਾਣਾ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਜੈਤੋ 'ਚ ਧੜੇਬੰਦੀ ਰਹੀ ਕਾਂਗਰਸੀ ਉਮੀਦਵਾਰ ਦੇ ਮਾੜੇ ਪ੍ਰਦਰਸ਼ਨ ਦਾ ਕਾਰਨ-ਢਿੱਲਵਾਂ
Ad Position 24