24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ 'ਆਪ' ਉਮੀਦਵਾਰ ਨੂੰ ਵੱਡੇ ਫ਼ਰਕ ਨਾਲ ਹਰਾਇਆ

Ad Position 21
No active advertisement
ਅਜੀਤ ਡੈਸਕ 19-12-2025
ਗਿੱਦੜਬਾਹਾ, 18 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਥਰਾਜਵਾਲਾ, ਧੌਲਾ, ਮਾਹੂਆਣਾ ਦੇ ਸਭ ਤੋਂ ਚਰਚਿਤ ਰਹੇ ਬਲਾਕ ਸੰਮਤੀ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ ਵਲੋਂ 'ਆਪ' ਦੀ ਉਮੀਦਵਾਰ ਰੁਪਿੰਦਰ ਕੌਰ ਨੂੰ 513 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਹੈ | ਦੇਰ ਰਾਤ ਐਲਾਨੇ ਗਏ ਨਤੀਜਿਆਂ ਦੀ ਖ਼ਬਰ ਸੁਣਦਿਆਂ ਹੀ ਪਿੰਡ ਥਰਾਜਵਾਲਾ ਵਿਖੇ ਵਿਆਹ ਵਰਗਾ ਮਾਹੌਲ ਬਣ ਗਿਆ ਤੇ ਸਮਰੱਥਕਾਂ ਵਲੋਂ ਢੋਲ ਵਜਾਉਣੇ ਸ਼ੁਰੂ ਕਰ ਦਿੱਤੇ | ਸਮਰਥਕਾਂ ਵਲੋਂ ਭੰਗੜੇ ਪਾਏ ਗਏ ਤੇ ਮਠਿਆਈਆਂ ਵੰਡੀਆਂ | ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ ਨੇ ਆਪਣੇ ਹੀ ਪਿੰਡ ਥਰਾਜਵਾਲਾ ਵਿਚੋਂ 375, ਧੌਲਾ ਪਿੰਡ ਵਿਚੋਂ 26 ਤੇ ਪਿੰਡ ਮਾਹੂਆਣਾ ਵਿਚੋਂ 112 ਵੋਟਾਂ ਹਾਸਿਲ ਕੀਤੀਆਂ ਗਈਆਂ | ਦਿਲਚਸਪ ਗੱਲ ਇਹ ਹੈ ਕਿ ਪਿੰਡ ਥਰਾਜਵਾਲਾ ਵਿਚ ਤਿੰਨ ਗੁਰਦੁਆਰਾ ਸਾਹਿਬ ਹਨ, ਜਿਨ੍ਹਾਂ ਦੇ ਗ੍ਰੰਥੀ ਸਿੰਘ ਤੇ ਪ੍ਰਧਾਨਾਂ ਵਲੋਂ ਵੋਟਾਂ ਪੈਣ ਤੋਂ ਕੁਝ ਦਿਨ ਪਹਿਲਾਂ ਇਹ ਮਤਾ ਪਾਇਆ ਗਿਆ ਸੀ ਕਿ ਕੋਈ ਵੀ ਉਮੀਦਵਾਰ ਉਕਤ ਜ਼ੋਨ ਦੇ ਕਿਸੇ ਵੀ ਪਿੰਡ ਵਿਚ ਨਾ ਤਾਂ ਸ਼ਰਾਬ ਅਤੇ ਨਾ ਹੀ ਵੋਟਾਂ ਦੀ ਖ਼ਰੀਦ ਕਰੇਗਾ | ਸ਼ਾਇਦ ਇਹ ਪਹਿਲਾ ਪਿੰਡ ਸੀ, ਜਿੱਥੇ ਅਜਿਹਾ ਕੋਈ ਮਤਾ ਪਾਇਆ ਗਿਆ ਹੋਵੇ ਅਤੇ ਹਰ ਵਰਗ ਵਲੋਂ ਉਕਤ ਫ਼ੈਸਲੇ ਦਾ ਸਮਰਥਨ ਕੀਤਾ ਗਿਆ | ਉਮੀਦਵਾਰਾਂ ਵਲੋਂ ਵੀ ਇਸ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਗਿਆ | ਸ਼੍ਰੋਮਣੀ ਅਕਾਲੀ ਦਲ, 'ਆਪ' ਅਤੇ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਦੇ ਸਾਰੇ ਉਮੀਦਵਾਰ ਪਿੰਡ ਥਰਾਜਵਾਲਾ ਵਿਚੋਂ ਹੀ ਖੜੇ੍ਹ ਹੋਏ ਸਨ, ਜਿਸ ਕਰਕੇ ਹਰੇਕ ਉਮੀਦਵਾਰ ਵਲੋਂ ਪਿੰਡ ਵਿਚ ਪੂਰਾ ਤਾਂਣ ਲਗਾਇਆ ਗਿਆ | 'ਆਪ' ਵਲੋਂ ਅੱਡੀ-ਚੋਟੀ ਦਾ ਜ਼ੋਰ ਲਗਾਉਣ ਦੇ ਬਾਵਜੂਦ ਉਮੀਦਵਾਰ ਨੂੰ ਦੂਜੇ ਸਥਾਨ 'ਤੇ ਸਬਰ ਕਰਨਾ ਪਿਆ ਅਤੇ ਕਾਂਗਰਸ ਪਾਰਟੀ ਦਾ ਉਮੀਦਵਾਰ ਤੀਜੇ ਸਥਾਨ 'ਤੇ ਰਿਹਾ |
Ad Position 22
No active advertisement
ਪਿਛਲੀ ਖ਼ਬਰ 20 ਜ਼ੋਨਾਂ 'ਚ ਅਕਾਲੀ ਦਲ, 'ਆਪ' ਨੂੰ ਚਾਰ ਤੇ ਕਾਂਗਰਸ ਦੀ ਇਕ ਜ਼ੋਨ 'ਤੇ ਜਿੱਤ ਅਗਲੀ ਖ਼ਬਰ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਚਾਹੁੰਦੇ ਹਨ-ਪਰਮਬੰਸ ਸਿੰਘ ਰੋਮਾਣਾ
Ad Position 24