ਮੰਡੀ ਕਿੱਲਿਆਂਵਾਲੀ, 18 ਦਸੰਬਰ (ਇਕਬਾਲ ਸਿੰਘ ਸ਼ਾਂਤ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਤੇ ਪੰਚਾਇਤ ਸੰਮਤੀ ਲੰਬੀ ਦੇ ਸਾਬਕਾ ਚੇਅਰਮੈਨ ਗੁਰੂਬਖ਼ਸ਼ੀਸ਼ ਸਿੰਘ ਦੇ ਮਾਤਾ ਜਸਕਰਨ ਕੌਰ ਨੂੰ ਵੱਡੀ ਗਿਣਤੀ ਲੋਕਾਂ ਨੇ ਸ਼ਰਧਾਂਜ਼ਲੀਆਂ ਭੇਟ ਕੀਤੀਆਂ | ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਮੌਕੇ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਦੇ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ, ਜਥੇਦਾਰ ਟੇਕ ਸਿੰਘ ਧਨੌਲਾ, ਤਖ਼ਤ ਸ੍ਰੀ ਪਟਨਾ ਰਣਜੀਤ ਸਿੰਘ ਗੌਹਰ ਤੇ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਉਚੇਚੇ ਤੌਰ 'ਤੇ ਪੁੱਜੇ ਹੋਏ ਸਨ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਰਹੂਮ ਮਾਤਾ ਜਸਕਰਨ ਕੌਰ ਨੂੰ ਸ਼ਰਧਾਜ਼ਲੀ ਦਿੰਦੇ ਹੋਏ ਆਖਿਆ ਕਿ ਮਿੱਡੂਖੇੜਾ ਇਕ ਪੰਥਕ ਪਰਿਵਾਰ ਹੈ | ਤੇਜਿੰਦਰ ਸਿੰਘ ਮਿੱਡੂਖੇੜਾ ਤੇ ਗੁਰਬਖ਼ਸ਼ੀਸ਼ ਸਿੰਘ ਮਿੱਡੂਖੇੜਾ ਸ਼ੋ੍ਰਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਲਈ ਹਮੇਸ਼ਾ ਨਿੱਜੀ ਤੌਰ 'ਤੇ ਢਾਲ ਬਣ ਕੇ ਖੜ੍ਹੇ ਹੋਏ ਹਨ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮਾਤਾ ਜਸਕਰਨ ਕੌਰ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹੋਏ ਧਾਰਮਿਕ ਵਚਨਾਂ 'ੱਚ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਣ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਣ ਦਾ ਸੱਦਾ ਦਿੱਤਾ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਰਹੂਮ ਮਾਤਾ ਜਸਕਰਨ ਕੌਰ ਨੇ ਮਿੱਡੂਖੇੜਾ ਪਰਿਵਾਰ ਦੀ ਚੜ੍ਹਦੀ ਕਲਾ ਲਈ ਵੱਡਾ ਯੋਗਦਾਨ ਪਾਇਆ ਹੈ | ਸਟੇਜ ਦਾ ਸੰਚਾਲਨ ਅਕਾਲੀ ਦਲ ਪੀ.ਏ.ਸੀ. ਦੇ ਮੈਂਬਰ ਜਥੇਦਾਰ ਅਵਤਾਰ ਸਿੰਘ ਬਨਵਾਲਾ ਨੇ ਕੀਤਾ | ਇਸ ਮੌਕੇ ਇਨੈਲੋ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ, ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਐੱਸ.ਐੱਸ. ਗੁਰੂ, ਬੰਟੀ ਰੋਮਾਣਾ, ਭਾਜਪਾ ਹਲਕਾ ਲੰਬੀ ਦੇ ਇੰਚਾਰਜ਼ ਰਾਕੇਸ਼ ਧੀਂਗੜਾ, ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ, ਸੁਖਵਿੰਦਰ ਸਿੰਘ ਕੁਲਾਰ, ਸੰਨੀ ਗੰਗਾ, ਕੰਚਨਪ੍ਰੀਤ ਕੌਰ, ਹੈਪੀ ਪੀ.ਏ., ਓ.ਐੱਸ.ਡੀ. ਗੁਰਚਰਨ ਸਿੰਘ, ਓ.ਐੱਸ.ਡੀ. ਬਲਕਰਨ ਸਿੰਘ, ਪਿ੍ੰਸੀਪਲ ਐੱਸ.ਐੱਸ. ਸੰਘਾ, ਪਰਮਿੰਦਰ ਸਿੰਘ ਕੋਲਿਆਂਵਾਲੀ, ਗੋਲਡੀ ਅਬੁੱਲਖੁਰਾਣਾ, ਕਾਕਾ ਭਾਈਕੇਰਾ, ਅਮਰਜੀਤ ਸਿੰਘ ਚਾਵਲਾ, ਨਵਤੇਜ ਸਿੰਘ ਕਾਊਣੀ, ਬਾਬਾ ਰੇਸ਼ਮ ਸਿੰਘ ਚੱਕਪੱਖੀ, ਵਕੀਲ ਗੁਰਮੀਤ ਸਿੰਘ ਮਾਨ, ਗੁਰਚਰਨ ਸਿੰਘ ਗਰੇਵਾਲ, ਪ੍ਰੇਮ ਗੋਇਲ, ਵਿਨਰਜੀਤ ਸਿੰਘ ਗੋਲਡੀ, ਬਲਜੀਤ ਸਿੰਘ ਬੀੜ ਬਹਿਮਣ, ਡਾ. ਓਮ ਪ੍ਰਕਾਸ਼ ਬਠਿੰਡਾ, ਰਾਜਨ ਸਿੰਘ ਨਾਰਦਰਨ ਬੱਸ, ਹਰਤੇਜ ਸਿੰਘ ਭੁੱਲਰਵਾਲਾ, ਹੈਰੀ ਭਾੁੱਲਰਵਾਲਾ, ਰਣਜੀਤ ਸਿੰਘ ਫਤੂਹੀਵਾਲਾ, ਜਗਮੇਲ ਸਿੰਘ ਮਿਠੜੀ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਗਮੀਤ ਚਹਿਲ ਖੁੱਡੀਆਂ, ਅਜੈਪਾਲ ਸਿੰਘ ਬਰਾੜ, ਰਣਜੀਤ ਸਿੰਘ ਢਿੱਲੋਂ, ਰਣਯੋਧ ਲੰਬੀ, ਨੀਟੂ ਤਪਾਖੇੜਾ, ਰਣਯੋਧ ਸਿੰਘ ਲੰਬੀ, ਸਾਬਕਾ ਡਾਇਰੈਕਟਰ ਹਰਮੇਸ਼ ਖੁੱਡੀਆਂ, ਗੁਰਲਾਲ ਮਿੱਡੂਖੇੜਾ, ਉਦੈ ਮਿੱਡੂਖੇੜਾ, ਸਤਿੰਦਰ ਸਿੰਘ ਭਾਗੂ, ਦਲਬੀਰ ਸਿੰਘ ਜਹਾਂਗੀਰ, ਬੂਟਾ ਸਿੰਘ ਮਹਿਣਾ, ਪਰਮਜੀਤ ਸਿੰਘ ਗਿੱਲ, ਗੁਰਸੇਵਕ ਸਿੰਘ, ਜੱਸਾ ਮੋਹਾਲੀ, ਪਰਮਿੰਦਰ ਸਿੰਘ ਸੋਹਾਣਾ ਆਦਿ ਮੌਜੂਦ ਸਨ |