24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਮਿਮਿਟ ਕਾਲਜ ਵਿਖੇ ਦੂਜੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸਮਾਪਤੀ

Ad Position 21
No active advertisement
ਅਜੀਤ ਡੈਸਕ 19-12-2025
ਮਲੋਟ, 18 ਦਸੰਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਮਲੋਟ ਦੇ ਅਧਿਆਪਕਾਂ ਦੇ ਗਿਆਨ ਨੂੰ ਹੋਰ ਵਧਾਉਣ ਲਈ ਸੰਸਥਾ ਵਿਚ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨੀਕਲ ਟੀਚਰ ਟੇ੍ਰੇਨਿੰਗ ਐਂਡ ਰਿਸਰਚ ਚੰਡੀਗੜ੍ਹ (ਨਿਟਰ) ਚੰਡੀਗੜ੍ਹ ਦੇ ਸਹਿਯੋਗ ਨਾਲ ਦੂਜੇ ਕਰਵਾਏ ਜਾ ਰਹੇ ਟੀਚਰ ਟ੍ਰੇਨਿੰਗ ਪੋ੍ਰਗਰਾਮ ਦੀ ਅੱਜ ਸਮਾਪਤੀ ਹੋਈ | ਜਾਣਕਾਰੀ ਸਾਂਝੀ ਕਰਦੇ ਹੋਏ ਪੋ੍ਰਗਰਾਮ ਕੋਆਰਡੀਨੇਟਰ ਡਾ. ਅਸ਼ਵਨੀ ਬਾਂਸਲ ਪੋ੍ਰਫ਼ੈਸਰ ਅਪਲਾਇਡ ਸਾਇੰਸਿਜ਼ ਵਿਭਾਗ ਨੇ ਦੱਸਿਆ ਕਿ ਇਸ ਪੋ੍ਰਗਰਾਮ ਦਾ ਮੁੱਖ ਉਦੇਸ਼ ਫੈਕਲਟੀ ਮੈਂਬਰਾਂ ਵਿਚ ਸਿੱਖਿਅਕਾਂ ਨੂੰ ਉਚਾ ਚੁੱਕਣਾ, ਸਵੈਮਾਣ, ਪੋਰਣਾ ਤੇ ਪੇਸ਼ੇਵਰ ਉਤਮਤਾ ਨੂੰ ਹੋਰ ਵਧਾਉਣਾ ਸੀ | ਇਸ ਫੈਕਲਟੀ ਡਿਵੈਲਪਮੈਂਟ ਪੋ੍ਰਗਰਾਮ ਦੇ ਸਮਾਪਤੀ ਸਮਾਗਮ 'ਚ ਨਿਟਰ ਚੰਡੀਗੜ੍ਹ ਤੋਂ ਡਾਇਰੈਕਟਰ ਤੇ ਪੋ੍ਰਗਰਾਮ ਦੇ ਕੋਆਰਡੀਨੇਟਰ ਡਾ. ਰਾਕੇਸ਼ ਕੁਮਾਰ ਵਾਟਸ ਨੇ ਮਿਮਿਟ ਮਲੋਟ ਦੇ ਸਮੁੱਚੇ ਸਟਾਫ਼ ਦੀ ਸ਼ਲਾਘਾ ਕੀਤੀ | ਸੰਸਥਾ ਵਿਚ ਬਣੇ ਸੈਂਟਰ ਵਿਚ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਪੋ੍ਰਗਰਾਮ ਦੇ ਸਮਾਪਤੀ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਕੋਰਸ ਦੇ ਪੈਟਰਨ ਡਾ. ਜਸਕਰਨ ਸਿੰਘ ਭੁੱਲਰ ਨੇ ਇਸ ਕੋਰਸ ਵਿਚ ਭਾਗ ਲੈ ਰਹੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਫੈਕਲਟੀ ਮੈਂਬਰਾਂ ਨੇ ਇਸ ਟ੍ਰੇਨਿੰਗ ਦਾ ਪੂਰਾ ਲਾਭ ਲਿਆ ਹੈ | ਡਾ. ਰਾਕੇਸ਼ ਕੁਮਾਰ ਵਾਟਸ ਅਤੇ ਡਾ. ਭੁੱਲਰ ਨੇ ਇਸ ਫੈਕਲਟੀ ਡਿਵੈਲਪਮੈਂਟ ਪੋ੍ਰਗਰਾਮ ਵਿਚ ਹਿੱਸਾ ਲੈ ਰਹੇ ਮੈਂਬਰਾਂ ਤੇ ਪੋ੍ਰੋਗਰਾਮ ਨੂੰ ਕਰਾਉਣ ਲਈ ਪੋ੍ਰਗਰਾਮ ਕੋਆਰਡੀਨੇਟਰ ਡਾ. ਅਸ਼ਵਨੀ ਬਾਂਸਲ, ਕੋ-ਕੋਆਡੀਨੇਟਰ ਇੰਜ. ਗੁਰਪ੍ਰੀਤ ਸਿੰਘ ਤੇ ਮਮਤਾ ਗੋਇਲ ਦੀ ਸ਼ਲਾਘਾ ਕੀਤੀ | ਸੈਸ਼ਨ ਦੀ ਸਮਾਪਤੀ ਸਮਾਗਮ 'ਚ ਡਾ. ਰਾਜੇਸ਼ ਚੌਧਰੀ ਕੋਆਰਡੀਨੇਟਰ ਮਕੈਨਿਕਲ ਵਿਭਾਗ ਨੇ ਕੋਰਸ ਵਿਚ ਭਾਗ ਲੈ ਰਹੇ ਮੈਂਬਰਾਂ ਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜਸਕਰਨ ਕੌਰ ਮਿੱਡੂਖੇੜਾ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਖੇਤੀ ਵਿਰਾਸਤ ਮਿਸ਼ਨ ਵਲੋਂ ਸਿਹਤਮੰਦ ਪਰਿਵਾਰ ਸੰਵਾਦ ਕਰਵਾਇਆ
Ad Position 24