ਫ਼ਰੀਦਕੋਟ, 19 ਦਸੰਬਰ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਦੇ ਕੈਪਟਨ ਡਾ. ਪੂਰਨ ਸਿੰਘ ਅੋਡੀਟੋਰੀਅਮ ਵਿਖੇ ਕਾਲਜ ਵਿਚ ਨਵੇਂ ਆਏ ਵਿਦਿਆਰੀਥੀਆਂ ਦੀ ਅੰਦਰੂਨੀ ਪ੍ਰਤੀਭਾ ਨੂੰ ਪਛਾਨਣ ਵਾਸਤੇ ਇਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਰਿਵਾਇਤੀ ਤੌਰ 'ਤੇ ਕਰਵਾਇਆ ਗਿਆ | ਸਮਾਗਮ ਵਿਚ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸੀਨੀਅਰ ਵਾਇਸ ਪ੍ਰੈਜੀਡੈਂਟ ਅਤੇ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ, ਸੁਸਾਇਟੀ ਦੇ ਖ਼ਜ਼ਾਨਚੀ ਤੇ ਕਾਲਜ ਦੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ, ਮੈਂਬਰ ਕਰਤਾਰ ਸਿੰਘ ਬਰਾੜ, ਡਾ. ਗੁਲਬੀਰ ਕੌਰ, ਪਰਮਿੰਦਰ ਕੌਰ ਗਿੱਲ ਵਿਸ਼ੇਸ਼ ਤੌਰ 'ਤੇ ਪੁੱਜੇ | ਸਾਰੇ ਮਹਿਮਾਨਾਂ ਨੇ ਇਸ ਮਿਆਰੀ ਪ੍ਰੋਗਰਾਮ ਲਈ ਕਾਲਜ ਦੇ ਸਮੂਹ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਨੇ ਕਿਹਾ ਕਿ ਦਸਮੇਸ਼ ਡੈਂਟਲ ਕਾਲਜ ਦੀ ਮੈਨੇਜਮੈਂਟ ਦਾ ਮੰਤਵ ਉੱਚ ਸਿੱਖਿਆ ਪ੍ਰਦਾਨ ਅਤੇ ਚੰਗੇ ਵਿਅਕਤੀਤਵ ਦਾ ਵਿਕਾਸ ਕਰਨਾ ਹੈ | ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਦਸਮੇਸ਼ ਡੈਂਟਲ ਕਾਲਜ ਚੁਨਣ ਤੇ ਦਾਖ਼ਲਾ ਲੈਣ 'ਤੇ ਵਧਾਈ ਦਿੱਤੀ | ਪ੍ਰੋਗਰਾਮ ਦੇ ਪ੍ਰਬੰਧਕ ਚੇਅਰਮੈਨ ਡਾ. ਤਰੁਨ ਕੁਮਾਰ ਤੇ ਚੀਫ਼ ਕੋਆਡੀਨੇਟਰ ਡਾ. ਰਮਨਦੀਪ ਸਿੰਘ ਬਰਾੜ ਨੇ ਸਮੁੱਚੀ ਮੈਨੇਜਮੈਂਟ ਤੇ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ | ਇਸ ਦੌਰਾਨ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨੇ ਆਪਣੀ ਕਲਾਂ ਦੀਆਂ ਵੰਨਗੀਆ ਪੇਸ਼ ਕਰਦਿਆਂ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ | ਇਸ ਪ੍ਰੋਗਰਾਮ ਵਿਚ ਮਿਸਟਰ ਫਰੈਸ਼ਰ ਪਵਿਤਨੂਰ, ਮਿਸ ਫਰੈਸ਼ਰ ਸ਼ਿਵਾਨੀ ਸਹਿਗਲ, ਮਿਸਟਰ ਐਲੀਗੈਂਟ ਮਾਧਵ, ਮਿਸ ਐਲੀਗੈਂਟ ਤਨਹੀਰ ਕੌਰ, ਮਿਸ ਚਾਰਮਿੰਗ ਸੁਖਮਨਦੀਪ ਕੌਰ ਤੇ ਸਟਾਈਲ ਦੀਵਾ ਮੁਸਕਾਨ ਚੁਣੇ ਗਏ | ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਪਿਯੂਸ਼ ਗਾਂਧੀ ਅਤੇ ਹਰਮੀਤ ਸਿੰਘ ਸਨ | ਇਸ ਮੌਕੇ ਡਾ. ਵਾਈ.ਪੀ. ਕਾਂਸਲ, ਡਾ. ਪ੍ਰਦੀਪ ਬਾਂਸਲ, ਡਾ. ਬਸਵਾਰਾਜ, ਡਾ. ਸੁਨੰਦਨ ਮਿੱਤਲ, ਡਾ. ਮੀਨੂ ਭੋਲਾ, ਡਾ. ਹਰਕੰਵਲਪ੍ਰੀਤ ਸਿੰਘ, ਡਾ. ਸਤਨਾਮ ਸਿੰਘ, ਡਾ. ਪ੍ਰੀਤੀ ਧਿਰ, ਡਾ. ਪ੍ਰੀਤੀਕਾ, ਡਾ. ਨਿਤੀਕਾ, ਡਾ. ਵਨੀਤਾ, ਡਾ. ਗੁਰਸਿਮਰਤ ਕੌਰ ਬਰਾੜ, ਡਾ. ਜਸਵਿੰਦਰ ਕੌਰ ਆਦਿ ਹਾਜ਼ਰ ਸਨ |