30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਕੋਟਕਪੂਰਾ 'ਚ ਕੀਤਾ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 22-12-2025
ਕੋਟਕਪੂਰਾ, 21 ਦਸੰਬਰ (ਮੋਹਰ ਸਿੰਘ ਗਿੱਲ)-ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ 295 ਦੇ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਚਾਰ ਜ਼ੋਨਾਂ ਵਿਚ ਵੰਡ ਕੇ ਅੱਜ ਪੰਜਾਬ ਦੇ ਸੱਤ ਜ਼ਿਲਿ੍ਹਆਂ ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਬਠਿੰਡਾ, ਫ਼ਾਜ਼ਿਲਕਾ ਦੇ ਆਰ.ਐਮ.ਪੀ ਦੇ ਵਰਕਰਾਂ ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਕੋਟਕਪੂਰਾ ਵਿਖੇ ਫ਼ਰੀਦਕੋਟ ਰੋਡ 'ਤੇ ਬਣੇ ਰੇਲਵੇ ਪੁਲ਼ ਹੇਠਾਂ ਇਕੱਠੇ ਹੋ ਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਜਥੇਬੰਦੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ | ਉਪਰੰਤ ਜਥੇਬੰਦਕ ਆਗੂਆਂ ਵਲੋਂ ਆਪਣੀਆਂ ਮੰਗਾਂ ਸਬੰਧੀ ਸਪੀਕਰ ਸੰਧਵਾਂ ਨੂੰ ਮੰਗ ਪੱਤਰ ਦਿੱਤਾ ਗਿਆ | ਇਹ ਪੱਤਰ ਹਾਸਿਲ ਕਰਦਿਆਂ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਆਉਣ ਸ਼ੈਸ਼ਨ ਵਿਚ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਰੱਖਿਆ ਜਾਵੇਗਾ ਅਤੇ ਜਲਦੀ ਸਿਹਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ | ਇਸ ਮੌਕੇ ਡਾ. ਰਣਜੀਤ ਰਾਣਾ ਜਨਰਲ ਸਕੱਤਰ ਪੰਜਾਬ, ਡਾ. ਧਰਮਪਾਲ ਸਿੰਘ ਸਟੇਟ ਖ਼ਜ਼ਾਨਚੀ, ਡਾ. ਬਲਕੌਰ ਸਿੰਘ ਸਟੇਟ ਸਰਪ੍ਰਸਤ, ਡਾ. ਦੀਦਾਰ ਔਰਗੇਨਾਈਜਰ ਸੈਕਟਰੀ, ਡਾ. ਸਤਨਾਮ ਸਿੰਘ ਐਕਟਿੰਗ ਪ੍ਰਧਾਨ, ਡਾ. ਜਗਬੀਰ ਸਿੰਘ ਖ਼ਾਲਸਾ ਮੁੱਖ ਸਲਾਹਕਾਰ, ਡਾ. ਰਜੇਸ਼ ਸ਼ਰਮਾ ਪ੍ਰੈਸ ਸਕੱਤਰ ਪੰਜਾਬ, ਡਾ. ਮਿੱਠੂ ਮੁਹੰਮਦ ਮੀਡੀਆ ਇੰਚਾਰਜ ਪੰਜਾਬ, ਡਾ. ਸਰਬਜੀਤ ਸਿੰਘ ਵਾਈਸ ਪ੍ਰਧਾਨ ਪੰਜਾਬ, ਡਾ. ਗੁਰਮੁਖ ਸਿੰਘ ਵਾਈਸ ਚੇਅਰਮੈਨ ਪੰਜਾਬ, ਡਾ. ਸੁਖਚਰਨ ਸਿੰਘ ਬਰਾੜ ਜੁਆਇੰਟ ਸਕੱਤਰ ਪੰਜਾਬ, ਡਾ. ਪ੍ਰਗਟ ਸਿੰਘ ਜੁਆਇੰਟ ਸਕੱਤਰ ਪੰਜਾਬ, ਡਾ. ਜੋਗਿੰਦਰ ਸਿੰਘ ਵਾਈਸ ਕੈਸੀਅਰ ਪੰਜਾਬ, ਡਾ. ਹਰਮੇਸ਼ ਖ਼ਾਲਸਾ ਵਾਈਸ ਖ਼ਜ਼ਾਨਚੀ ਪੰਜਾਬ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਮੰਗਾਂ ਨਾ ਮੰਨੇ ਜਾਣ 'ਤੇ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਸਿੰਘ ਜੱਸੀ ਭਾਕਿਯੂ ਲੱਖੋਵਾਲ 'ਚ ਸ਼ਾਮਿਲ ਅਗਲੀ ਖ਼ਬਰ ਤਾਜ਼ਾ ਚੋਣਾਂ 'ਚ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀ ਵੋਟ ਵਧਣ ਨਾਲ ਹਲਕੇ 'ਚ ਸਿਆਸੀ ਹਲਚਲ <br/>
Ad Position 24