ਫ਼ਰੀਦਕੋਟ, 21 ਦਸੰਬਰ (ਸਤੀਸ਼ ਬਾਗ਼ੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਉਸ ਵੇਲੇ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਜਸਵਿੰਦਰ ਸਿੰਘ ਜੱਸੀ ਆਪਣੇ ਗ੍ਰਹਿ ਚਹਿਲ ਵਿਖੇ ਬਲਾਕ ਪ੍ਰਧਾਨ ਚਮਕੌਰ ਸਿੰਘ ਦੀ ਹਾਜ਼ਰੀ 'ਚ ਬਹੁਤ ਗਿਣਤੀ ਸਮਰਥਕਾਂ ਸਮੇਤ ਆਪਣੀ ਪੁਰਾਣੀ ਮਹਾਂ ਪਾਰਟੀ ਲੱਖੋਵਾਲ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਸੁਰਜੀਤ ਸਿੰਘ ਹਰੀਏਵਾਲਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਮੇਘ ਸਿੰਘ ਖਾਰਾ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਕਾਬਲਵਾਲਾ ਮੀਤ ਪ੍ਰਧਾਨ, ਕੁਲਵੰਤ ਸਿੰਘ ਚੰਮੇਲੀ ਜ਼ਿਲ੍ਹਾ ਮੀਤ ਪ੍ਰਧਾਨ, ਬੋਹੜ ਸਿੰਘ ਖਾਰਾ ਬਲਾਕ ਪ੍ਰਧਾਨ ਕੋਟਕਪੂਰਾ, ਜਸਵਿੰਦਰ ਸਿੰਘ ਜਨਰਲ ਸਕੱਤਰ ਬਲਾਕ ਕੋਟਕਪੂਰਾ, ਬਲਵੀਰ ਸਿੰਘ ਖਾਰਾ ਬਲਾਕ ਮੀਤ ਪ੍ਰਧਾਨ ਕੋਟਕਪੂਰਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਲਏ ਗਏ ਫ਼ੈਸਲੇ ਅਨੁਸਾਰ ਮਨਜੀਤ ਸਿੰਘ ਨੂੰ ਕੋਟਕਪੂਰਾ ਦਾ ਬਲਾਕ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਜਗਜੀਤ ਸਿੰਘ ਜਨਰਲ ਸਕੱਤਰ ਭਾਣਾ, ਪਰਮਿੰਦਰ ਸਿੰਘ ਚਾਹਲ, ਬਲਾਕ ਮੀਤ ਪ੍ਰਧਾਨ ਫ਼ਰੀਦਕੋਟ, ਸੁਖਚੈਨ ਸਿੰਘ ਭਾਣਾ, ਦਰਸ਼ਨ ਸਿੰਘ ਜ਼ਿਲ੍ਹਾ ਸਕੱਤਰ, ਸ਼ਵਿੰਦਰ ਸਿੰਘ ਚਹਿਲ, ਗੁਰਮੇਲ ਸਿੰਘ ਚਹਿਲ, ਜਗਦੇਵ ਸਿੰਘ ਮੈਂਬਰ ਪੰਚਾਇਤ, ਹਰਦਿਆਲ ਸਿੰਘ, ਚਮਕੌਰ ਸਿੰਘ ਚਹਿਲ, ਲਾਭ ਸਿੰਘ ਚਹਿਲ, ਜਸਵਿੰਦਰ ਸਿੰਘ ਸੰਘਾ ਅਤੇ ਰਣਜੀਤ ਸਿੰਘ ਗਿੱਲ ਭੋਲੂਵਾਲਾ ਵੀ ਹਾਜ਼ਰ ਸਨ |