ਜੈਤੋ, 25 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਗੁੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵਲੋਂ ਗੁਰਦੁਆਰਾ ਗੰਗਸਰ ਸਹਿਬ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦਿਵਸ ਵਿਰਾਸਤ 1704 ਮਨਾਇਆ ਗਿਆ | ਇਸ ਮੌਕੇ ਬੱਚਿਆਂ ਦੇ ਭਾਸ਼ਣ, ਸੁੰਦਰ ਦਸਤਾਰ, ਸੁੰਦਰ ਪੰਜਾਬੀ ਲਿਖਾਈ, ਰੰਗ ਭਰੋ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ | ਨਤੀਜ਼ਿਆਂ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਚੈਨਾ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ 'ਚ ਹਰਲੀਨ ਕÏਰ ਨੇ ਪਹਿਲਾ, ਜਪੁਜੀਨੂਰ ਕੌਰ ਨੇ ਦੂਜਾ ਤੇ ਮਨਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਗੁਰਬਾਣੀ ਕੰਠ 'ਚ ਸੁਖਜੀਤ ਕੌਰ ਨੇ ਪਹਿਲਾ, ਪ੍ਰਭਦੀਪ ਸਿੰਘ ਨੇ ਦੂਜਾ ਤੇ ਵਿਕਾਸ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਰੰਗ ਭਰੋ ਮੁਕਾਬਲੇ 'ਚ ਅਨੰਤਜੋਤ ਕੌਰ ਪਹਿਲੇ, ਮਨਤਾਜ ਸਿੰਘ ਦੂਜੇ ਤੇ ਗੁਣਵੀਰ ਕੌਰ ਤੀਜੇ ਸਥਾਨ 'ਤੇ ਰਹੇ | ਦਸਤਾਰ ਮੁਕਾਬਲੇ 'ਚ ਦਿਲਬਾਗ ਸਿੰਘ ਨੇ ਪਹਿਲਾ, ਕੁਲਦੀਪਕ ਸਿੰਘ ਨੇ ਦੂਜਾ ਤੇ ਗੁਰਬਾਜ਼ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਬਹੁਤ ਸਾਰੇ ਬੱਚਿਆਂ ਨੇ ਖਾਲਸਾ ਪਹਿਰਾਵੇ ਵਿਚ ਵੀ ਭਾਗ ਲਿਆ | ਜੇਤੂਆਂ ਨੂੰ ਮੈਡਲਾਂ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਰਣਜੀਤ ਸਿੰਘ ਖੱਚੜਾਂ ਨੇ ਸਿੱਖ ਇਤਿਹਾਸ 'ਚੋਂ ਸਵਾਲ ਪੁੱਛ ਕੇ ਮੌਕੇ 'ਤੇ ਹੀ ਸਹੀ ਜਵਾਬ ਦੇਣ ਵਾਲਿਆਂ ਨੂੰ ਇਨਾਮ ਦਿੱਤੇ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਵਿੰਦਰ ਸਿੰਘ, ਰਾਮ ਸਿੰਘ, ਅਜੀਤ ਸਿੰਘ ਅਤੇ ਗੁਰਦੀਪ ਸਿੰਘ ਹਾਜ਼ਰ ਸਨ | ਸਟੱਡੀ ਸਰਕਲ ਵਲੋਂ ਪ੍ਰਧਾਨ ਤੇਜ ਸਿੰਘ, ਸਕੱਤਰ ਕੁਲਵਿੰਦਰ ਸਿੰਘ, ਸਰਪ੍ਰਸਤ ਪ੍ਰਕਾਸ਼ ਸਿੰਘ, ਮਾਸਟਰ ਗੁਰਚਰਨ ਸਿੰਘ, ਮਾਸਟਰ ਕਰਮਜੀਤ ਸਿੰਘ, ਪ੍ਰਭਕਮਲਜੀਤ ਕੌਰ ਆਦਿ ਨੇ ਸੇਵਾ ਨਿਭਾਈ |