23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਰੇਲਿੰਗ ਤੋਂ ਬਗੈਰ ਘੋਨੇ ਪੁਲ ਦੀ ਮੰਦੜੀ ਹਾਲਤ ਤੋਂ ਲੋਕਾਂ 'ਚ ਰੋਸ

Ad Position 21
No active advertisement
ਅਜੀਤ ਡੈਸਕ 26-12-2025
ਸਾਦਿਕ, 25 ਦਸੰਬਰ (ਗੁਰਭੇਜ ਸਿੰਘ ਚੌਹਾਨ)-ਪੰਜਾਬ ਵਿਚ ਜਿਹੜੀ ਵੀ ਸਰਕਾਰ ਸੱਤਾ ਵਿਚ ਆਉਂਦੀ ਹੈ, ਉਹ ਹਮੇਸ਼ਾ ਲੋਕਾਂ ਨਾਲ ਚੋਣਾਂ ਵਿਚ ਵਿਕਾਸ ਦੇ ਵਾਅਦੇ ਕਰਕੇ ਆਉਂਦੀ ਹੈ | ਸਰਕਾਰਾਂ ਦੇ ਹੋਂਦ ਵਿਚ ਆ ਜਾਣ 'ਤੇ ਵਿਕਾਸ ਦਾ ਧੂੰਆਂਧਾਰ ਪ੍ਰਚਾਰ ਕੀਤਾ ਜਾਂਦਾ ਹੈ, ਪਰ ਜੇਕਰ ਧਰਾਤਲ ਪੱਧਰ 'ਤੇ ਨਜ਼ਰ ਮਾਰੀਏ ਤਾਂ ਇਹ ਵਿਕਾਸ ਬਹੁਤ ਥਾਵਾਂ 'ਤੇ ਅਜੇ ਵੀ ਅਧੂਰਾ ਹੀ ਨਜ਼ਰ ਆਉਂਦਾ ਹੈ | ਜਿੱਥੇ ਵੱਡੀਆਂ ਵੱਡੀਆਂ ਸੜਕਾਂ ਵੱਡੇ ਵੱਡੇ ਫਲਾਈਓਵਰ ਬਣ ਰਹੇ ਹਨ, ਉੱਥੇ ਅਜਿਹੀਆਂ ਥਾਵਾਂ ਵੀ ਹਨ ਜਿੱਥੇ ਨਹਿਰਾਂ, ਕੱਸੀਆਂ, ਸੇਮ ਨਾਲਿਆਂ 'ਤੇ ਅਜੇ ਵੀ ਆਰਜੀ ਤੇ ਘੋਨੇ ਪੁਲ ਵੇਖਣ ਨੂੰ ਮਿਲ ਜਾਂਦੇ ਹਨ | ਜਿਨ੍ਹਾਂ ਪੁਲਾਂ 'ਤੇ ਖੜ੍ਹ ਕੇ ਰਾਹਗੀਰਾਂ ਦੀ ਮੌਤ ਦਾ ਫ਼ਰਿਸ਼ਤਾ ਉਡੀਕ ਕਰਦਾ ਹੈ | ਅਜਿਹੇ ਪੁਲ ਪੇਂਡੂ ਇਲਾਕਿਆਂ ਵਿਚ ਆਮ ਹੀ ਵੇਖਣ ਨੂੰ ਮਿਲ ਜਾਂਦੇ ਹਨ | ਜਿਨ੍ਹਾਂ 'ਤੇ ਸੰਘਣੀ ਧੁੰਦ ਤੇ ਰਾਤ ਦੇ ਹਨੇ੍ਹਰੇ ਵਿਚ ਅਕਸਰ ਹੀ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਤੇ ਕੀਮਤੀ ਜਾਨਾਂ ਮੌਤ ਦੇ ਮੂੰਹ 'ਚ ਚਲੀਆਂ ਜਾਂਦੀਆਂ ਹਨ | ਜਿਸ ਦੀ ਤਾਜਾ ਮਿਸਾਲ ਹਾਲ ਹੀ 'ਚ ਹੋਈਆਂ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਦੋ ਅਧਿਆਪਕ ਪਤੀ ਪਤਨੀ ਦੀ ਮੌਤ ਹੈ, ਜਿਨ੍ਹਾਂ ਦੀ ਕਾਰ ਧੁੰਦ 'ਚ ਅਜਿਹੇ ਘੋਨੇ ਪੁਲ ਤੋਂ ਕੱਸੀ ਵਿਚ ਡਿੱਗਕੇ ਦੋਹਾਂ ਦੀ ਮੌਤ ਹੋ ਗਈ ਸੀ | ਇਸੇ ਤਰ੍ਹਾਂ ਇਕ ਸਵਾਰੀਆਂ ਦੀ ਭਰੀ ਬੱਸ ਫ਼ਰੀਦਕੋਟ ਨੇੜੇ ਸੇਮਨਾਲੇ 'ਚ ਡਿੱਗੀ ਸੀ | ਇਕ ਬੱਸ ਤਲਵੰਡੀ ਸਾਬੋ ਨੇੜੇ ਅਤੇ ਇਸ ਤਰ੍ਹਾਂ ਦਾ ਹੀ ਬੱਸ ਦਾ ਹਾਦਸਾ ਮੋਗੇ ਜ਼ਿਲ੍ਹੇ 'ਚ ਵੀ ਹੋਇਆ ਸੀ | ਇਸ ਤਰ੍ਹਾਂ ਦੇ ਘੋਨੇ ਪੁਲ ਸਾਦਿਕ ਇਲਾਕੇ ਵਿਚੋਂ ਲੰਘਦੇ ਸੇਮਨਾਲਿਆਂ, ਜਿਵੇਂ ਸਾਦਿਕ ਨੇੜੇ ਪਿੰਡ ਕਾਉਣੀ, ਪਿੰਡ ਸੰਗਰਾਹੂਰ ਨੇੜੇ ਲੰਘਦੇ ਇਸੇ ਹੀ ਸੇਮਨਾਲੇ ਦਾ ਬੁੱਟਰ ਪਿੰਡ ਨੂੰ ਜਾਣ ਵਾਲੀ ਸੜਕ ਦਾ ਪੁਲ ਅਤੇ ਹੋਰ ਵੀ ਰਸਤਿਆਂ 'ਤੇ ਅਜਿਹੇ ਅਸੁਰੱਖਿਅਤ ਪੁਲ ਹਨ, ਜਿੱਥੋਂ ਸੈਂਕੜੇ ਵਾਹਨ ਤੇ ਸਕੂਲ ਪੜ੍ਹਨ ਵਾਲੇ ਬੱਚਿਆਂ ਨੂੰ ਲੈ ਜਾਣ ਵਾਲੀਆਂ ਵੈਨਾਂ ਰੋਜ਼ਾਨਾਂ ਖਤਰਾ ਪਾਰ ਕਰਕੇ ਲੰਘਦੇ ਹਨ | ਇਨ੍ਹਾਂ ਬਹੁਤੇ ਪੁਲਾਂ 'ਤੇ ਲਗਾਈ ਗਈ ਲੋਹੇ ਦੀ ਰੇਲਿੰਗ ਚੋਰ ਪੁੱਟ ਕੇ ਲੈ ਗਏ ਹਨ | ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਪੁਲਾਂ 'ਤੇ ਦੁਬਾਰਾ ਰੇਲਿੰਗ ਲਗਾਉਣ ਦੀ ਬਜਾਏ ਸਾਈਡਾਂ 'ਤੇ ਮਜ਼ਬੂਤ ਕੰਧਾਂ ਹੀ ਕੱਢੀਆਂ ਜਾਣ ਤਾਂ ਜੋ ਇੱਥੋਂ ਵਾਹਨਾਂ ਦਾ ਲੰਘਣਾ ਸੁਰੱਖਿਅਤ ਹੋ ਸਕੇ ਤੇ ਕੀਮਤੀ ਜਾਨਾਂ ਬਚ ਸਕਣ | ਇਸ ਇਲਾਕੇ 'ਚੋਂ ਲੰਘਦੀ ਗੰਗ ਕੈਨਾਲ ਜੋ ਰਾਜਸਥਾਨ ਨੂੰ ਪਾਣੀ ਦਿੰਦੀ ਹੈ, ਉਸ 'ਤੇ ਪਾਰ ਕਰਨ ਲਈ ਵੀ ਬਹੁਤੇ ਰਸਤਿਆਂ 'ਤੇ ਪੁਲ ਭੀੜੇ ਹਨ | ਜਿਨ੍ਹਾਂ ਦੀ ਨਵ ਉਸਾਰੀ ਦੀ ਲੋੜ ਹੈ | ਕਿਉਂ ਕ ਇਨ੍ਹਾਂ ਉੱਪਰ ਦੀ ਬਰਾਬਰ ਦੋ ਵਾਹਨ ਨਹੀਂ ਲੰਘ ਸਕਦੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਰਾਸਤ 1704 ਦਿਵਸ ਮਨਾਇਆ ਅਗਲੀ ਖ਼ਬਰ ਮਜ਼੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਵਲੋਂ ਨਵੇਂ ਮਨਰੇਗਾ ਕਾਨੂੰਨ ਵਿਰੁੱਧ ਸਾਂਝਾ ਮੰਚ ਉਸਾਰਨ ਦਾ ਸੱਦਾ
Ad Position 24