27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਲਾਈਵ ਪ੍ਰਸ਼ਨੋਤਰੀ ਤੇ 'ਗੁਰਬਾਣੀ ਸੁਣਾਉ-ਇਨਾਮ ਪਾਓ' ਪ੍ਰਤੀ ਸੰਗਤ 'ਚ ਉਤਸ਼ਾਹ

Ad Position 21
No active advertisement
ਅਜੀਤ ਡੈਸਕ 30-12-2025
ਕੋਟਕਪੂਰਾ, 29 ਦਸੰਬਰ (ਮੋਹਰ ਸਿੰਘ ਗਿੱਲ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਤੋਂ ਰਵਾਨਾ ਹੋਏ ਨਗਰ ਕੀਰਤਨ ਮੂਹਰੇ ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ ਦੀ ਟੀਮ ਵਲੋਂ 'ਲਾਈਵ ਪ੍ਰਸ਼ਨੋਤਰੀ' ਪੋ੍ਰਗਰਾਮ ਤਹਿਤ ਗੁਰੂ ਜੀ ਦੀ ਜੀਵਨੀ ਨਾਲ ਸਬੰਧਿਤ ਸਵਾਲ ਜਵਾਬ ਤੇ 'ਗੁਰਬਾਣੀ ਸੁਣਾਉ-ਇਨਾਮ ਪਾਓ' ਪੋ੍ਰਗਰਾਮ ਦੀ ਸ਼ੁਰੂਆਤ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਤੇ ਡਾ. ਮਨਜੀਤ ਸਿੰਘ ਢਿੱਲੋਂ ਚੇਅਰਮੈਨ ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ ਨੇ ਕਰਵਾਈ | ਜਥੇਬੰਦੀ ਦੇ ਪ੍ਰਧਾਨ ਅਮਰਦੀਪ ਸਿੰਘ ਦੀਪਾ ਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਇਸ ਵਾਰ ਸਵਾਲ ਦਾ ਸਹੀ ਜਵਾਬ ਦੇਣ ਵਾਲੇ ਜੇਤੂ ਨੂੰ ਸਨਮਾਨ ਚਿੰਨ੍ਹ, ਸਰਟੀਫਿਕੇਟ, ਮੈਡਲ, ਕੂਪਨ ਦੇ ਕੇ ਸਨਮਾਨਿਤ ਕੀਤਾ ਗਿਆ | 'ਦਾ ਵੀਜਾ ਪੋਰਟ' ਦੇ ਐਮ.ਡੀ. ਗੁਰਮੀਤ ਕੌਰ ਨੇ ਹਰ ਜੇਤੂ ਨੂੰ 100 ਰੁਪਿਆ ਨਕਦ ਰਾਸ਼ੀ ਦੇ ਕੇ ਉਤਸ਼ਾਹਿਤ ਕੀਤਾ | ਡਾ. ਮਨਜੀਤ ਸਿੰਘ ਢਿੱਲੋਂ, ਮਲਕੀਤ ਸਿੰਘ ਭੋਲਾ ਖੁਰਮੀ, ਦੀਦਾਰ ਸਿੰਘ, ਅੰਮਿ੍ਤਪਾਲ ਸਿੰਘ ਐਮੀ, ਜਤਿੰਦਰ ਸਿੰਘ ਜਸ਼ਨ, ਜਸਕਰਨ ਸਿੰਘ ਗੇਰਾ, ਸਵ. ਕੰਵਰਜੀਤ ਸਿੰਘ ਸੇਠੀ ਦਾ ਪਰਿਵਾਰ, ਗੁਰਦਰਸ਼ਨ ਸਿੰਘ ਕਾਲਜੀਏਟ ਆਦਿ ਨੇ ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਜੈਕਾਰਾ ਮੂਵਮੈਂਟ ਤੇ ਗੁੱਡ ਮੌਰਨਿੰਗ ਕਲੱਬ ਵਲੋਂ ਪਿਛਲੇ ਲੰਬੇ ਸਮੇਂ ਤੋਂ ਬੱਚਿਆਂ ਤੇ ਨੌਜਵਾਨਾਂ ਨੂੰ ਜਿੱਥੇ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਹੈ, ਉੱਥੇ 100 ਸਵਾਲ-100 ਜਵਾਬ ਵਾਲੇ ਲਾਈਵ ਕੁਇਜ਼ ਪੋ੍ਰਗਰਾਮ ਰਾਹੀਂ ਉਨ੍ਹਾਂ ਦਾ ਧਾਰਮਿਕ ਗਿਆਨ ਵਧਾਉਣਾ ਸ਼ਲਾਘਾਯੋਗ ਹੈ | ਇਸ ਮੌਕੇ ਬੀਬੀ ਮਨਜੀਤ ਕੌਰ ਨੰਗਲ, ਬੀਬਾ ਗੁਰਲੀਨ ਕੌਰ ਪਿ੍ੰਸੀ, ਨੀਰੂ ਪੁਰੀ, ਰੁਪਾਲੀ ਕੌਰ, ਟਵਿੰਕਲ, ਬੱਬੂ ਗੁਲਾਟੀ, ਲਵੀ, ਗੁਰਮੀਤ ਸਿੰਘ ਮੀਤਾ, ਪਰਮਜੀਤ ਸਿੰਘ ਮੱਕੜ, ਅਮਨਦੀਪ ਸਿੰਘ, ਮਨੀ ਮੱਕੜ ਆਦਿ ਨੇ ਭਰਪੂਰ ਸਹਿਯੋਗ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਰਗਬੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਨਗਰ ਕੀਰਤਨ ਸਜਾਇਆ
Ad Position 24