27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਨਵੀਂ ਵਾਰਡਬੰਦੀ ਨੂੰ ਲੈ ਕੇ ਸਨੀ ਗਿੱਲ ਦੀ ਅਗਵਾਈ ਹੇਠ ਨਗਰ ਨਿਗਮ 'ਤੇ ਕਾਬਜ਼ ਸੱਤਾਧਾਰੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 30-12-2025
ਮੋਗਾ, 29 ਦਸੰਬਰ (ਸੁਰਿੰਦਰਪਾਲ ਸਿੰਘ)-ਨਗਰ ਨਿਗਮ ਮੋਗਾ ਅੰਦਰ ਸੱਤਾਧਾਰੀ ਸਰਕਾਰ ਦੀ ਬੇਲੋੜੀ ਦਖ਼ਲ-ਅੰਦਾਜ਼ੀ ਅਤੇ ਸਿਆਸੀ ਹਿਤਾਂ ਤੋਂ ਪ੍ਰੇਰਿਤ ਕੀਤੀ ਗਈ ਨਵੀਂ ਵਾਰਡਬੰਦੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਦੀ ਅਗਵਾਈ ਵਿਚ ਨਗਰ ਨਿਗਮ ਤੇ ਸੱਤਾਧਾਰੀ ਸਰਕਾਰ ਖ਼ਿਲਾਫ਼ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਹੋਰ ਸੀਨੀਅਰ ਆਗੂਆਂ ਵਿਚ ਚਰਨਜੀਤ ਸਿੰਘ ਝੰਡੇਆਣਾ ਸਾਬਕਾ ਕੌਂਸਲਰ, ਮਨਜੀਤ ਸਿੰਘ ਧੰਮੂ ਕੌਂਸਲਰ, ਜਗਦੀਸ਼ ਲਾਲ ਛਾਬੜਾ ਸਾਬਕਾ ਚੇਅਰਮੈਨ, ਗੋਵਰਧਨ ਪੋਪਲੀ ਸਾਬਕਾ ਕੌਂਸਲਰ, ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ, ਰਣਜੀਤ ਸਿੰਘ ਭਾਊ, ਦਿਲਬਾਗ ਸਿੰਘ ਰੰਧਾਵਾ, ਦੇਬ ਅਸੀਸ ਮਲਿਕ ਜ਼ਿਲ੍ਹਾ ਯੂਥ ਪ੍ਰਧਾਨ ਸ਼ਹਿਰੀ, ਕੌਂਸਲਰ ਗੌਰਵ ਗੁਪਤਾ ਗੁੱਡੂ, ਕੌਂਸਲਰ ਮਤਵਾਲ ਸਿੰਘ, ਚਰਨਜੀਤ ਸਿੰਘ ਦੁੱਨੇਕੇ ਸਾਬਕਾ ਕੌਂਸਲਰ, ਸੁਖਬੀਰ ਸਿੰਘ ਗਿੱਲ ਹਲਕਾ ਪ੍ਰਧਾਨ ਯੂਥ ਵਿੰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਸੰਜੀਤ ਸਿੰਘ ਸਨੀ ਗਿੱਲ ਨੇ ਕਿਹਾ ਕਿ ਆ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਮੋਗਾ ਸ਼ਹਿਰ ਵਿਚ ਜੋ ਵਾਰਡਬੰਦੀ ਕੀਤੀ ਗਈ ਹੈ, ਉਹ ਸੱਤਾਧਾਰੀ ਸਰਕਾਰ ਦੀ ਇਕ ਸੋਚੀ ਸਮਝੀ ਸਾਜ਼ਿਸ਼ ਹੈ ਅਤੇ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਦੇ ਵਾਰਡਾਂ ਨਾਲ ਹੀ ਇਤਰਾਜ਼ਯੋਗ ਵੱਡੀ ਤਬਦੀਲੀ ਕੀਤੀ ਗਈ ਹੈ ਜਦ ਕਿ ਸੱਤਾਧਾਰੀ ਜਾਂ ਆਪ ਵਿਚ ਸ਼ਾਮਿਲ ਹੋਏ ਕੌਂਸਲਰਾਂ ਦੇ ਵਾਰਡ ਜਿਉਂ ਦੇ ਤਿਉਂ ਹਨ ਤੇ ਇਹ ਵਾਰਡਬੰਦੀ ਗ਼ਲਤ ਭਾਵਨਾ ਨਾਲ ਬਣਾਈ ਗਈ ਹੈ ਅਤੇ ਨਵੀਂ ਵਾਰਡਬੰਦੀ ਇਹ ਵੀ ਦਰਸਾਉਂਦੀ ਹੈ ਕਿ ਧੱਕੇਸ਼ਾਹੀ ਨਾਲ ਚੋਣਾਂ ਜਿੱਤਣ ਦੇ ਮਨਸੇ ਨਾਲ ਹੀ ਨਵੀਂ ਵਾਰਡਬੰਦੀ ਕੀਤੀ ਗਈ ਹੈ | ਇਸ ਮੌਕੇ ਉਨ੍ਹਾਂ ਵਲੋਂ ਨਗਰ ਨਿਗਮ ਕਮਿਸ਼ਨਰ ਜਸਪਿੰਦਰ ਸਿੰਘ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਮੌਕੇ ਜੋਏਦੀਪ ਸ਼ਰਮਾ, ਜਤਿੰਦਰ ਸਿੰਘ ਜੋਨੀ ਨਿੰਮਾ ਲੰਢੇਕੇ, ਬਬਲੂ ਗਿੱਲ, ਕੁਲਦੀਪ ਸਿੰਘ ਦੀਪਾ, ਕੌਂਸਲਰ ਸਾਹਿਲ, ਲਾਲ ਚੰਦ ਰਾਜਨ, ਰਾਜ ਕੁਮਾਰ ਸ਼ੈਟੀ, ਜਗਤਾਰ ਸਿੰਘ ਸਾਬਕਾ ਕੌਂਸਲਰ, ਮਾਸਟਰ ਵਿਜੇ ਕੁਮਾਰ ਸਾਬਕਾ ਕੌਂਸਲਰ, ਬਲਜਿੰਦਰ ਸਿੰਘ ਸੰਘਾ, ਜਗਜੀਤ ਸਿੰਘ ਜੀਤਾ ਕੌਂਸਲਰ, ਜਗਜੀਤ ਸਿੰਘ ਬਿੱਟੂ ਸਾਬਕਾ ਕੌਂਸਲਰ, ਸੁਖਵਿੰਦਰ ਸਿੰਘ ਕਾਲੂ, ਬੂਟਾ ਸਿੰਘ ਗੋਧੇਵਾਲਾ, ਗੁਰਤੇਜ ਸਿੰਘ ਰਾਜੂ ਕੁਲਾਰ, ਨਸੀਬ ਸਿੰਘ ਰੱਤੂ, ਸਤਵੀਰ ਸਿੰਘ ਖੀਵਾ, ਜਗਦੇਵ ਸਿੰਘ ਖ਼ਾਲਸਾ, ਸੁਰਿੰਦਰ ਸਿੰਘ ਸਿੱਧੂ, ਸੁਰਜੀਤ ਸਿੰਘ ਬੁੱਗਾ, ਜਤਿੰਦਰ ਸਿੰਘ ਜਿੱਤ, ਸੁਖਦੀਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਘੀ ਮੇਲਾ ਨੇੜੇ, ਸ੍ਰੀ ਮੁਕਤਸਰ ਸਾਹਿਬ 'ਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਅਗਲੀ ਖ਼ਬਰ ਮੋਗਾ ਪੁਲਿਸ ਨੇ ਸਾਬਕਾ ਕੌਂਸਲਰ ਤੇ ਕਾਂਗਰਸੀ ਆਗੂ 'ਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਕੀਤੇ ਕਾਬੂ
Ad Position 24