11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਵੱਖ-ਵੱਖ ਜ਼ਿਲਿ੍ਹਆਂ ਦੇ ਮੋਬਾਈਲ ਟਾਵਰ ਚੋਰੀ ਕਰਨ ਵਾਲਾ ਗਰੋਹ ਬੇਨਕਾਬ-4 ਕਾਬੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਸ੍ਰੀ ਮੁਕਤਸਰ ਸਾਹਿਬ, 2 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਵੱਖ-ਵੱਖ ਜ਼ਿਲਿ੍ਹਆਂ ਦੇ ਮੋਬਾਈਲ ਟਾਵਰਾਂ ਚੋਰੀ ਕਰਨ ਵਾਲੇ ਗਰੋਹ ਨੂੰ ਬੇਨਕਾਬ ਕੀਤਾ ਅਤੇ 4 ਗਰੋਹ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਪਾਸੋਂ 8 ਬੀ.ਬੀ.ਯੂ. ਕਾਰਡ ਅਤੇ ਵਾਹਨ ਬਰਾਮਦ ਹੋਏ ਹਨ | ਇਸ ਸੰਬੰਧੀ ਜ਼ਿਲ੍ਹਾ ਪੁਲਿਸ ਹੈੱਡ ਕੁਆਰਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਪੰਜਾਬ ਭਰ ਵਿਚ ਮੋਬਾਈਲ ਟਾਵਰਾਂ ਤੋਂ ਬੇਸ ਬੈਂਡ ਯੂਨਿਟ (ਬੀ.ਬੀ.ਯੂ.) ਚੋਰੀ ਕਰਨ ਵਾਲੇ ਇਕ ਗਰੋਹ ਨੂੰ ਬੇਨਕਾਬ ਕੀਤਾ ਹੈ | ਉਨ੍ਹਾਂ ਦੱਸਿਆ ਕਿ ਕਾਰਵਾਈ ਦੀਆਂ ਮੁੱਖ ਜਾਣਕਾਰੀਆਂ ਖ਼ਾਸ ਸੂਚਨਾ ਦੇ ਆਧਾਰ ਤੇ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਐੱਸ.ਪੀ. (ਡੀ), ਡੀ.ਐੱਸ.ਪੀ. ਲੰਬੀ ਅਤੇ ਐੱਸ.ਐੱਚ.ਓ. ਥਾਣਾ ਲੰਬੀ ਦੀ ਅਗਵਾਈ ਵਿਚ ਚਲਾਈ ਗਈ ਖੁਫ਼ੀਆ ਆਧਾਰਿਤ ਕਾਰਵਾਈ ਦੌਰਾਨ 4 ਗਿਰੋਹ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜੋ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਬਠਿੰਡਾ ਤੇ ਫ਼ਾਜ਼ਿਲਕਾ ਜ਼ਿਲਿ੍ਹਆਂ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਸਰਗਰਮ ਸਨ | ਇਸ ਸੰਬੰਧੀ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਲੰਬੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਿਰੋਹ ਮੈਂਬਰਾਂ ਦੀ ਪਹਿਚਾਣ ਪਿੰਦਰਜੀਤ ਸਿੰਘ ਉਰਫ਼ ਪਿੰਦਰ ਵਾਸੀ ਪਿੰਡ ਮਹਿਤਾ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ, ਸੋਨਾ ਸਿੰਘ ਉਰਫ਼ ਸੋਨਾ ਵਾਸੀ ਗੁਰੂਸਰ ਸੈਣੇਵਾਲਾ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ, ਗਗਨਦੀਪ ਸਿੰਘ ਉਰਫ਼ ਗਗਨੀ ਵਾਸੀ ਪਿੰਡ ਮਹਿਤਾ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ, ਗੁਰਪ੍ਰੀਤ ਸਿੰਘ ਵਾਸੀ ਪਿੰਡ ਚਿਮਨੇਵਾਲਾ ਥਾਣਾ ਅਰਨੀਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ | ਇਨ੍ਹਾਂ ਪਾਸੋਂ 8 ਬੀ.ਬੀ.ਯੂ. ਕਾਰਡ (ਮੋਬਾਈਲ ਟਾਵਰਾਂ ਦੇ ਬੇਸ ਬੈਂਡ ਯੂਨਿਟ), ਇਕ ਚਾਂਦੀ ਰੰਗ ਦੀ ਮਾਰੂਤੀ ਅਰਟਿਗਾ ਕਾਰ (ਜੋ ਚੋਰੀ ਵਿਚ ਵਰਤੀ ਗਈ), ਇਕ ਬੀ.ਬੀ.ਯੂ. ਯੂਨਿਟ ਕਵਰ ਅਤੇ ਇਕ ਨਕਲੀ ਨੰਬਰ ਪਲੇਟ ਬਰਾਮਦ ਹੋਈ | ਅੱਗੇ ਦੀ ਜਾਂਚ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖ਼ੁਲਾਸਾ ਕੀਤਾ ਕਿ ਉਹ ਵੱਖ-ਵੱਖ ਵਾਹਨਾਂ 'ਤੇ ਨਕਲੀ ਨੰਬਰ ਪਲੇਟ ਲਗਾ ਕੇ ਚੋਰੀ ਦੀਆਂ ਵਾਰਦਾਤਾਂ ਕਰਦੇ ਸਨ ਤਾਂ ਜੋ ਪਹਿਚਾਣ ਤੋਂ ਬਚ ਸਕਣ | ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਹੋਰ ਵੱਖ-ਵੱਖ ਧਾਰਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਸੋਨੂੰ ਕੁਮਾਰ ਵਾਸੀ ਬਠਿੰਡਾ ਨੂੰ ਨਾਮਜ਼ਦ ਕੀਤਾ ਗਿਆ ਹੈ, ਜੋ ਅਜੇ ਗਿ੍ਫ਼ਤਾਰ ਹੋਣਾ ਬਾਕੀ ਹੈ | ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵਲੋਂ 2 ਦਿਨਾਂ ਦਾ ਵਾਧੂ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ ਅਤੇ ਜਾਂਚ ਦੌਰਾਨ ਹੋਰ ਮਹੱਤਵਪੂਰਨ ਖ਼ੁਲਾਸੇ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ | ਇਸ ਮੌਕੇ ਐੱਸ.ਪੀ. (ਡੀ), ਮਨਮੀਤ ਸਿੰਘ ਢਿੱਲੋਂ, ਜਸਪਾਲ ਸਿੰਘ ਧਾਲੀਵਾਲ ਡੀ.ਐੱਸ.ਪੀ. ਲੰਬੀ, ਇੰਸਪੈਕਟਰ ਗੁਰਵਿੰਦਰ ਸਿੰਘ ਐੱਸ.ਐੱਚ.ਓ. ਲੰਬੀ, ਕੁਲਬੀਰ ਚੰਦ ਇੰਚਾਰਜ ਸੀ.ਆਈ.ਏ. ਮਲੋਟ, ਕਰਮਜੀਤ ਕੌਰ ਐੱਸ.ਐੱਚ.ਓ. ਕਬਰਵਾਲਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ਕੇਂਦਰ ਸਰਕਾਰ ਤੁਰੰਤ ਪੈਕੇਜ ਜਾਰੀ ਕਰੇ-ਮੋਹਲਾਂ ਅਗਲੀ ਖ਼ਬਰ ਦੇਸ਼ ਭਗਤ ਗਲੋਬਲ ਸਕੂਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਭੇਜੀ <br/>
Ad Position 24