11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੈਦੇਕੇ 'ਚੋਂ ਪੰਜ ਕੰਪਿਊਟਰ, ਪਿ੍ੰਟਰ ਤੇ ਹੋਰ ਸਾਮਾਨ ਚੋਰੀ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਸਾਦਿਕ, 21 ਅਕਤੂਬਰ (ਆਰ. ਐਸ. ਧੁੰਨਾ)-ਬੀਤੀ ਰਾਤ ਨੇੜਲੇ ਪਿੰਡ ਸੈਦੇਕੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਚੋਰਾਂ ਵਲੋਂ ਕੀਮਤੀ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ | ਇਸ ਸੰਬੰਧੀ ਥਾਣਾ ਸਾਦਿਕ ਵਿਖੇ ਦਿੱਤੀ ਲਿਖਤੀ ਸ਼ਿਕਾਇਤ 'ਚ ਸਕੂਲ ਮੁਖੀ ਡਾ. ਅਵਤਾਰ ਦੀਪ ਤੇ ਸਕੂਲ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਚੋਰ ਸਕੂਲ 'ਚੋਂ ਪੰਜ ਕੰਪਿਊਟਰ ਸੈਟ ਜਿਸ 'ਚ ਪੰਜ ਸੀ. ਪੀ. ਯੂ., ਪੰਜ ਮੌਨੀਟਰ, ਪੰਜ ਮਾਊਸ, ਪੰਜ ਕੀ ਬੋਰਡ ਤੇ ਇਕ ਪਿ੍ੰਟਰ ਚੋਰੀ ਕਰਕੇ ਲੈ ਗਏ ਹਨ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਸਕੂਲ ਦੇ ਦਫ਼ਤਰ, ਲਾਇਬ੍ਰੇਰੀ ਆਦਿ ਕਮਰਿਆਂ ਦੇ ਤਾਲੇ ਤੋੜ ਕੇ ਦਫ਼ਤਰ 'ਚ ਪਏ ਸਕੂਲੀ ਰਿਕਾਰਡ ਅਤੇ ਸਕੂਲ 'ਚ ਲੱਗੇ ਨਿਗਰਾਨੀ ਕੈਮਰਿਆਂ ਨਾਲ ਵੀ ਛੇੜ ਛਾੜ ਕੀਤੀ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਦੀ ਇਸ ਘਟਨਾ ਦਾ ਜਲਦ ਪਤਾ ਲਗਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਕਿਰਤੀ ਲੋਕਾਂ ਨੂੰ ਮਠਿਆਈਆਂ ਵੰਡ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੇ ਡਾ. ਜਸਵਿੰਦਰ ਸਿੰਘ ਮੁੜ ਪ੍ਰਧਾਨ ਬਣੇ
Ad Position 24