ਮੰਡੀ ਕਿੱਲਿਆਂਵਾਲੀ, 5 ਦਸੰਬਰ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਹੋਣਹਾਰ ਨਿਸ਼ਾਨੇਬਾਜ਼ ਸਿਮਰਨਪ੍ਰੀਤ ਕੌਰ ਬਰਾੜ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਤੀਨਿਧਤਾ ਕਰਦਿਆਂ ਖੇਲੋ ਇੰਡੀਆ ਯੂਨੀਵਰਸਿਟੀ 2025 ਜੈਪੁਰ (ਰਾਜਸਥਾਨ) ਵਿਖੇ ਸ਼ੂਟਿੰਗ ਮੁਕਾਬਲੇ ਵਿਚ ਦੋ ਸੋਨ ਤਗ਼ਮੇ ਆਪਣੇ ਨਾਂਅ ਕੀਤੇ ਹਨ | ਸਿਮਰਨਪ੍ਰੀਤ ਕੌਰ ਨੇ ਇਹ ਤਗ਼ਮੇ 25 ਮੀਟਰ (ਮਹਿਲਾ) ਰੈਪਿਡ ਫਾਇਰ ਪਿਸਟਲ ਅਤੇ 25 ਮੀਟਰ ਪਿਸਟਲ ਟੀਮ (ਮਹਿਲਾ ਵਰਗ) ਵਿਚ ਜਿੱਤੇ | ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਸਿਮਰਨਪ੍ਰੀਤ ਕੌਰ ਬਰਾੜ ਨੇ ਵਰਲਡ ਕੱਪ ਸ਼ੂਟਿੰਗ ਮੁਕਾਬਲੇ ਵਿਚ ਸਿਲਵਰ ਤਗ਼ਮਾ ਜਿੱਤਿਆ ਸੀ | ਕਾਲਜ ਪੁੱਜਣ 'ਤੇ ਪਿ੍ੰਸੀਪਲ ਡਾ. ਐੱਸ.ਐੱਸ. ਸੰਘਾ ਅਤੇ ਕੋਚ ਵੀਰਪਾਲ ਕੌਰ ਨੇ ਸਿਮਰਨਪ੍ਰੀਤ ਕੌਰ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ |