ਜੈਤੋ, 23 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਨੇ ਬੱਚਿਆਂ ਵਿਚ ਗਣਿਤ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਲਈ ਗਣਿਤ ਦਿਵਸ ਮਨਾਇਆ | ਇਸ ਦਿਨ ਗਣਿਤ ਸ਼ਾਸਤਰੀ ਸ੍ਰੀ ਨਿਵਾਸ ਰਾਮਾਨੁਜ ਦਾ ਜਨਮ ਦਿਨ ਹੁੰਦਾ ਹੈ | ਇਸ ਦਿਨ ਨੂੰ ਰਾਸ਼ਟਰੀ ਗਣਿਤ ਦਿਨ ਦਾ ਦਰਜਾ ਦਿੱਤਾ ਗਿਆ | ਸਕੂਲ 'ਚ ਬੱਚਿਆਂ ਦੇ ਵੱਖ-ਵੱਖ ਗਣਿਤ ਦੇ ਮੁਕਾਬਲੇ ਕਰਵਾਏ ਗਏ ਜਿਸ 'ਚ ਬੱਚਿਆਂ ਦਾ ਪ੍ਰਸ਼ਨੌਤਰੀ ਮੁਕਾਬਲਾ ਵੀ ਕਰਵਾਇਆ ਗਿਆ | ਇਸ ਦੌਰਾਨ ਬੱਚਿਆਂ ਨੇ ਵੱਖ-ਵੱਖ ਪ੍ਰਕਾਰ ਦੇ ਸੁੰਦਰ ਚਾਰਟ, ਮਾਡਲ ਬਣਾਏ | ਪ੍ਰਾਇਮਰੀ ਵਿੰਗ ਦੇ ਬੱਚਿਆਂ 'ਚ ਟੇਬਲ ਦਾ ਮੁਕਬਲਾ ਕਰਵਾਇਆ ਗਿਆ | ਸਕੂਲ ਦੇ ਗਣਿਤ ਅਧਿਆਪਕਾ ਯੋਗਿਤਾ ਨੇ ਬੱਚਿਆਂ ਨੂੰ ਗਣਿਤ ਦੀ ਵੱਖ- ਵੱਖ ਪ੍ਰਕਾਰ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ | ਗਣਿਤ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਇਕ ਹਿੱਸਾ ਬਣ ਗਿਆ ਹੈ ਜਿਸ ਤੋਂ ਬਿਨ੍ਹਾਂ ਮਨੁੱਖੀ ਜੀਵਨ ਦੀ ਗਤੀ ਨਹੀਂ ਹੋ ਸਕਦੀ | ਸੀਨੀਅਰ ਬੱਚਿਆਂ ਨੇ ਵੀ ਗਣਿਤ ਪ੍ਰਤੀ ਆਪੋ ਆਪਣੇ ਵਿਚਾਰ ਪੇਸ਼ ਕੀਤੇ | ਅੰਤ 'ਚ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਤੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ | ਇਸ ਮੌਕੇ ਸਕੂਲ ਮੁੱਖ ਅਧਿਆਪਕਾ ਸੁਸ਼ਮਾ ਸ਼ਰਮਾ, ਅਧਿਆਪਕ ਹਰਪ੍ਰੀਤ ਸਿੰਘ, ਵੀਰਪਾਲ ਕੌਰ, ਅਮਨਦੀਪ ਕੌਰ, ਨਿਧੀ ਮਿੱਤਲ, ਬਬੀਤਾ, ਅਰੂਸ਼ੀ ਸਿੰਗਲਾ, ਮਨਦੀਪ ਕੌਰ, ਰਜਨੀ, ਸ਼ਿਵਾਨੀ, ਸਨੇਹਾ, ਗੋਲਡੀ ਆਦਿ ਹਾਜ਼ਰ ਸਨ |