10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੁਰਜੀਤ ਕੌਰ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਫ਼ਰੀਦਕੋਟ, 28 ਦਸੰਬਰ (ਜਸਵੰਤ ਸਿੰਘ ਪੁਰਬਾ)-ਅੱਜ ਪਿੰਡ ਬੀੜ ਸਿੱਖਾਂ ਵਾਲਾ ਵਿਖੇ ਸਾਬਕਾ ਸਰਪੰਚ ਅਕਾਲੀ ਆਗੂ ਗੁਰਮੀਤ ਸਿੰਘ ਬਰਾੜ ਦੇ ਗ੍ਰਹਿ ਸਥਾਨ ਵਿਖੇ ਸਰਦਾਰਨੀ ਸੁਰਜੀਤ ਕੌਰ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ | ਜਿਸ 'ਚ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ | ਉਪਰੰਤ ਵੱਖ-ਵੱਖ ਆਈਆਂ ਸਿਆਸੀ ਸ਼ਖ਼ਸੀਅਤਾਂ ਵਲੋਂ ਸਰਦਾਰਨੀ ਸੁਰਜੀਤ ਕੌਰ ਬਰਾੜ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਸੁਰਜੀਤ ਕੌਰ ਬਰਾੜ ਦੀ ਜੀਵਨੀ 'ਤੇ ਬੋਲਦਿਆਂ ਕਿਹਾ ਕਿ ਮਾਤਾ ਜੀ ਇਕ ਨਿਰਮਤਾ, ਮਿਹਨਤੀ ਧਾਰਮਿਕ ਖਿਆਲਾਂ ਵਾਲੀ ਤੇ ਪਰਿਵਾਰ ਨੂੰ ਜੋੜ ਕੇ ਰੱਖਣ ਵਾਲੀ ਸ਼ਖ਼ਸੀਅਤ ਸਨ | ਉਨ੍ਹਾਂ ਦੇ ਬੇਟੇ ਰਿਟਾਇਰਡ ਪੀਸੀਐਸ ਉਪਜੀਤ ਸਿੰਘ ਬਰਾੜ, ਲਖਬੀਰ ਸਿੰਘ ਬਰਾੜ, ਬੇਟੀ ਸੁਖਮੰਦਰ ਕੌਰ ਢਿੱਲੋਂ, ਪੋਤਰੇ ਗੁਰਮੀਤ ਸਿੰਘ ਬਰਾੜ ਸਾਬਕਾ ਸਰਪੰਚ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਪੁੱਜੀਆਂ ਸ਼ਖ਼ਸੀਅਤਾਂ ਨੇ ਦੁੱਖ ਵੰਡਾਇਆ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਬਰਾੜ ਪਤਨੀ ਧਨਾਡ ਸਿੰਘ ਬਰਾੜ ਉਮਰ 107 ਸਾਲ ਪਹਿਲਾਂ ਹੀ ਦੱਸ ਗਏ ਸਨ ਕਿ ਉਨ੍ਹਾਂ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਸਥਾਨ ਵਿਖੇ ਹੀ ਕੀਤੀ ਜਾਵੇ | ਇਸ ਮੌਕੇ ਪਰਿਵਾਰ ਨੇ ਮਾਤਾ ਜੀ ਦੀ ਯਾਦ 'ਚ ਪਿੰਡ ਦੇ ਪ੍ਰਾਇਮਰੀ ਤੇ ਹਾਈ ਸਕੂਲ, ਸ੍ਰੀ ਗੁਰਦੁਆਰਾ ਸਾਹਿਬ ਆਪਣੇ ਪਿਛਲੇ ਪਿੰਡ ਖੱਚੜਾਂ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਬੀਰਇੰਦਰ ਸਿੰਘ ਐਡਵੋਕੇਟ, ਜਸਪਾਲ ਮੌੜ ਸਾਬਕਾ ਚੇਅਰਮੈਨ, ਪ੍ਰਤਾਪ ਸਿੰਘ ਨੰਗਲ, ਸੁਰਿੰਦਰ ਸਿੰਘ ਬੀੜ ਸਿੱਖਾਂ ਵਾਲਾ, ਬਾਬਾ ਮਲਕੀਤ ਦਾਸ ਬੀੜ ਸਿੱਖਾਂ ਵਾਲਾ ਗਊਸ਼ਾਲਾ ਪ੍ਰਬੰਧਕ, ਬਾਬਾ ਰਮੇਸ਼ਵਰ ਸਿੰਘ ਸਿਬੀਆ, ਰਵੀ ਮੋੜ, ਕੁਲਦੀਪ ਸਿੰਘ ਟੋਨੀ ਸਾਬਕਾ ਕੌਂਸਲਰ, ਕੇਵਲ ਸਿੰਘ ਸਹੋਤਾ, ਡਾਕਟਰ ਗੁਰਮੇਲ ਸਿੰਘ ਸਿੱਖਾਂ ਵਾਲਾ, ਚਮਕੌਰ ਸਿੰਘ, ਅਵਤਾਰ ਸਿੰਘ ਬੀੜ ਸਿੱਖਾਂ ਵਾਲਾ, ਸਿਮਰ ਬਰਾੜ, ਬੀੜ ਮੜਹਾਣਾ ਕਮੇਟੀ ਸਮੂਹ ਮੈਂਬਰ, ਜਸਕਰਨ ਸਿੰਘ ਪ੍ਰਧਾਨ ਹਰਦਿਆਲੇਆਣਾ, ਬੰਟੀ ਸਰਪੰਚ, ਹੈਪੀ ਬਰਾੜ ਚੱਕ ਕਲਿਆਣ, ਹੈਪੀ ਬਰਾੜ ਖਾਰਾ, ਜਸਵੀਰ ਸਿੰਘ ਢਿੱਲੋਂ ਸ਼ਹਿਰੀ ਪ੍ਰਧਾਨ, ਜਗਸੀਰ ਸਿੰਘ ਸ਼ੀਰਾ ਸ਼ਹਿਰੀ ਪ੍ਰਧਾਨ, ਜਸਵਿੰਦਰ ਸਿੰਘ ਨੀਨਾ, ਜਗਤਾਰ ਸਿੰਘ ਸਰਾਂ ਪੰਪ ਵਾਲੇ, ਪੰਜਗਰਾਈਾ, ਗੁਰਭਾਨ ਸਿੰਘ ਭਾਨਾ ਸਰਪੰਚ, ਡਿਪਟੀ ਸਿੰਘ ਨੱਥੇਵਾਲਾ, ਸੁਰਜੀਤ ਸਿੰਘ ਜ਼ੈਲਦਾਰ, ਬਲਵਿੰਦਰ ਸਿੰਘ ਜ਼ੈਲਦਾਰ, ਕੁਲਦੀਪ ਸਿੰਘ, ਕੁਲਦੀਪ ਸਿੰਘ ਢਿੱਲੋਂ, ਜੱਸਾ ਚਹਿਲ, ਬੱਬਾ ਟਹਿਨਾ, ਹਰਦੀਪ ਸਿੰਘ, ਮਨਦੀਪ ਸਿੰਘ ਸੰਧਵਾਂ, ਕਰਨਵੀਰ ਸਿੰਘ ਨੰਬਰਦਾਰ, ਰਣਜੀਤ ਸਿੰਘ ਵਡੇਰਾ, ਗੁਰਵਰਦਨ ਸਿੰਘ ਬਰਾੜ, ਜਗਦੇਵ ਸਿੰਘ, ਜਸਕਰਨ ਸਿੰਘ, ਅਜੈਬ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆ ਸੀ. ਸੈਕੰ. ਸਕੂਲ ਪੰਜਗਰਾੲੀਂ ਕਲਾਂ 'ਚ ਜ਼ਿਲ੍ਹਾ ਪੱਧਰੀ ਗਣਿਤ ਮੇਲਾ ਕਰਵਾਇਆ ਅਗਲੀ ਖ਼ਬਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ 1 ਜਨਵਰੀ ਨੂੰ- ਕੈਪਟਨ ਸਵਰਨ ਸਿੰਘ <br/>
Ad Position 24