ਫ਼ਰੀਦਕੋਟ, 28 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਧੰਨ-ਧੰਨ ਸੰਤ ਬਾਬਾ ਮਾਨ ਦਾਸ ਜੀ ਤੇ ਧੰਨ-ਧੰਨ 108 ਸੰਤ ਬਾਬਾ ਈਸ਼ਰ ਗਿਰ ਜੀ ਮਹਾਰਾਜ ਦੀ ਯਾਦ 'ਚ 58ਵਾਂ ਸਾਲਾਨਾ ਜੋੜ ਮੇਲਾ ਪਿੰਡ ਢੁੱਡੀ ਵਿਖੇ ਕਰਵਾਇਆ ਗਿਆ | ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਬਾਬਾ ਗੁਰਪ੍ਰੀਤ ਸਿੰਘ ਰਾਜੂ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ | ਸਮਾਗਮ 'ਚ ਹਲਕਾ ਕੋਟਕਪੂਰਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਅਜੈਪਾਲ ਸਿੰਘ ਸੰਧੂ, ਸੇਵਾਦਾਰ ਬੀਬੀ ਸੁਰਜੀਤ ਕੌਰ, ਸੰਤ ਬਾਬਾ ਮਨਜੀਤ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਰਾਜੂ, ਚਰਨਜੀਤ ਸਿੰਘ ਸ਼ੇਰੀ, ਸਾਬਕਾ ਸਰਪੰਚ ਗੁਰਤੇਜ ਸਿੰਘ ਬਰਾੜ ਢੁੱਡੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਿਰਮਲ ਸਿੰਘ ਸੰਘਾ ਆਦਿ ਹਾਜ਼ਰ ਸਨ | ਸਮਾਗਮ 'ਚ ਸੂਫ਼ੀ ਗਾਇਕ ਕਾਸ਼ੀ ਨਾਥ ਨੇ ਆਪਣੇ ਕਈ ਧਾਰਮਿਕ ਅਤੇ ਸੂਫ਼ੀ ਰੰਗਤ ਦੇ ਗੀਤਾਂ ਨਾਲ ਸੰਗਤ ਨੂੰ ਪ੍ਰਭਾਵਿਤ ਕੀਤਾ | ਪ੍ਰਧਾਨ ਗੁਰਪ੍ਰੀਤ ਸਿੰਘ ਮਾਨ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ | ਬਾਬਾ ਗੁਰਪ੍ਰੀਤ ਸਿੰਘ ਰਾਜੂ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਕੁਲਦੀਪ ਸਿੰਘ ਸੰਘਾ, ਗੁਰਪਾਲ ਮਾਨ, ਲਖਵੀਰ ਸਿੰਘ ਗਿੱਲ, ਹਰਮਨ, ਸੇਵਕ, ਹਰਮਨ, ਰਵੀ, ਬਿੰਦਰ, ਸ਼ੁਖਦਰਸ਼ਨ ਸ਼ਰਮਾ (ਐਸ.ਆਈ.), ਏ.ਐਸ.ਆਈ ਸਤਪਾਲ ਸਿੰਘ, ਏ.ਐਸ.ਆਈ ਸੁਖਮੰਦਰ ਸਿੰਘ ਕਲਸੀ, ਸਾਬਕਾ ਸਰਪੰਚ ਗੁਰਤੇਜ ਸਿੰਘ ਬਰਾੜ, ਸਰਪੰਚ ਜਲੌਰ ਸਿੰਘ ਬਰਾੜ, ਕਾਲੀ ਸਰਪੰਚ, ਛਿੰਦਾ ਕਟਾਰੀਆ ਅਤੇ ਜਸਵੀਰ ਸਿੰਘ ਸੰਘਾ ਆਦਿ ਹਾਜ਼ਰ ਸਨ |