11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੀਨੀਅਰ ਸਟੇਟ ਸਰਕਲ ਜੇਤੂ ਕਬੱਡੀ ਟੀਮ ਦਾ ਕਲੱਬਾਂ ਵਲੋਂ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਜ਼ੀਰਾ, 28 ਦਸੰਬਰ(ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨ ਹੀ 72ਵੀਂਆਂ ਸੀਨੀਅਰ ਸਟੇਟ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਬਡਬਰ ਜ਼ਿਲ੍ਹਾ ਸੰਗਰੂਰ ਵਿਖੇ ਕਰਵਾਈ ਗਈ ਜਿਸ ਵਿਚ 23 ਜ਼ਿਲਿ੍ਹਆਂ ਦੀਆਂ ਟੀਮਾਂ ਨੇ ਭਾਗ ਲਿਆ | ਇਸ ਦੌਰਾਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ | ਇਸ ਸਬੰਧੀ ਜੇਤੂ ਟੀਮ ਨੂੰ ਸਹਾਰਾ ਕਲੱਬ ਅਤੇ ਪ੍ਰਕਿਰਤੀ ਕਲੱਬ ਵਲੋਂ ਸਨਮਾਨਿਤ ਕਰਨ ਲਈ ਜੀਵਨ ਮੱਲ ਸਕੂਲ ਵਿਚ ਸਮਾਗਮ ਆਯੋਜਿਤ ਕੀਤਾ ਗਿਆ | ਇਸ ਮੌਕੇ ਚੰਦ ਸਿੰਘ ਗਿੱਲ ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਵਿੱਚ ਭਾਗ ਲਿਆ | ਇਸ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਬੱਡੀ ਪੰਜਾਬ ਦੀ ਮਾਂ-ਖੇਡ ਹੈ ਜੋ ਨੌਜਵਾਨਾਂ ਵਿੱਚ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਦੇਸ਼-ਭਗਤੀ ਦੀ ਭਾਵਨਾ ਪੈਦਾ ਕਰਦੀ ਹੈ | ਇਸ ਦੌਰਾਨ ਗੁਰਤੇਜ ਸਿੰਘ ਗਿੱਲ ਪ੍ਰਧਾਨ, ਸਹਾਰਾ ਕਲੱਬ ਅਤੇ ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ ਨੇ ਕਿਹਾ ਕਿ ਕਬੱਡੀ ਵਰਗੀਆਂ ਦੇਸੀ ਖੇਡਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਵਧੀਆ ਸਾਧਨ ਹਨ | ਇਨ੍ਹਾਂ ਖਿਡਾਰੀਆਂ ਦੀ ਜਿੱਤ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਖੇਡਾਂ ਸਿਰਫ਼ ਸਰੀਰਕ ਤਾਕਤ ਹੀ ਨਹੀਂ, ਸਗੋਂ ਮਾਨਸਿਕ ਤੰਦਰੁਸਤੀ ਲਈ ਵੀ ਬਹੁਤ ਜ਼ਰੂਰੀ ਹਨ | ਉਨ੍ਹਾਂ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਹਾਰਾ ਕਲੱਬ ਅਤੇ ਪ੍ਰਕਿਰਤੀ ਕਲੱਬ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸਮਾਗਮ ਕਰਵਾਏ ਜਾਣਗੇ | ਇਸ ਦੌਰਾਨ ਜੇਤੂ ਟੀਮ ਦੇ ਕਪਤਾਨ ਜਗਦੇਵ ਸਿੰਘ ਜੱਗਾ ਸੰਤੂ ਵਾਲਾ ਵਲੋਂ ਆਪਣੇ ਪਿਤਾ ਹਰਬੰਸ ਸਿੰਘ ਰਾਜੂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਯਾਦ ਵਿਚ ਤਿਆਰ ਕਰਵਾਈਆਂ ਖੇਡ ਕਿੱਟਾਂ ਖਿਡਾਰੀਆਂ ਨੂੰ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ | ਇਸ ਮੌਕੇ ਸਮਾਗਮ ਵਿਚ, ਕੋਚ ਕੁਲਵੰਤ ਸਿੰਘ ਭੜਾਣਾ, ਜਸਵੰਤ ਸਿੰਘ ਨਾਮਦੇਵ, ਗੁਰਦਾਸ ਸਿੰਘ ਸਾਬਕਾ ਸਰਪੰਚ ਸ਼ਾਹ ਵਾਲਾ, ਹਰਪਾਲ ਸਿੰਘ ਗਿੱਲ ਪੰਡੋਰੀ ਕਬੱਡੀ ਪ੍ਰਮੋਟਰ, ਗੁਰਬਖ਼ਸ਼ ਸਿੰਘ ਵਿੱਜ ਚੇਅਰਮੈਨ, ਜਸਵਿੰਦਰ ਪਾਲ ਸਿੰਘ ਸੋਨੂੰ ਗੁਜਰਾਲ, ਅੰਗਰੇਜ਼ ਸਿੰਘ ਅਟਵਾਲ, ਕੁਲਬੀਰ ਸਿੰਘ ਸੰਧੂ, ਦਲਜੀਤ ਸਿੰਘ ਬੰਬੇ ਵਾਲੇ, ਸੁਖਦੇਵ ਸਿੰਘ ਖੋਸਾ, ਜਗਰਾਜ ਸਿੰਘ ਰਾਜੂ, ਏ.ਐਸ.ਆਈ ਕਸ਼ਮੀਰ ਸਿੰਘ.ਗੁਰਚਰਨ ਸਿੰਘ ਨੂਰਪੁਰ, ਸਾਹਿੱਤਕਾਰ ਸੁਖਰਾਜ ਜ਼ੀਰਾ, ਕਮੈਂਟਰ ਰਾਜ ਸਿੰਘ ਮਿਹਰ ਸਿੰਘ ਵਾਲਾ, ਪਰਮਜੀਤ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੈਫੁਦੀਨ ਕਿਚਲੂ ਪਬਲਿਕ ਸਕੂਲ ਵਿਖੇ ਕਰਵਾਏ ਡਾ. ਸਪਾਰਕਸ ਪ੍ਰੀ-ਬੋਰਡ ਸਿਮੂਲੇਸ਼ਨ ਟੈੱਸਟ <br/> ਅਗਲੀ ਖ਼ਬਰ ਜ਼ਿਲ੍ਹਾ ਮੋਗਾ ਦੇ 9 ਸਕੂਲ ਨੈਸ਼ਨਲ ਪੱਧਰ 'ਤੇ ਗਰੀਨ ਸਕੂਲ ਐਲਾਨੇ <br/>
Ad Position 24