29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਚਿੱਟੇ ਕਾਰਨ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 02-06-2025

ਹਠੂਰ (ਜਗਰਾਓਾ), 1 ਜੂਨ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਵਿਖੇ ਚਿੱਟੇ ਨਸ਼ੇ ਨੇ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ | ਜਾਣਕਾਰੀ ਅਨੁਸਾਰ ਪਿੰਡ ਦੇਹੜਕਾ ਦਾ ਉਕਤ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਮਰਹੂਮ ਸੁਖਦੇਵ ਸਿੰਘ ਬਿੱਲੂ ਉਮਰ 32 ਸਾਲ ਆਪਣੇ ਮਾਂ-ਪਿਉ ਦਾ ਇਕਲੌਤਾ ਪੁੱਤਰ ਅਤੇ ਤਿੰਨ ਭੈਣਾਂ ਦਾ ਭਰਾ ਸੀ | ਇਹ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਚਿੱਟੇ ਦੀ ਲਪੇਟ ਵਿਚ ਆ ਗਿਆ ਸੀ | ਬੀਤੀ ਕੱਲ੍ਹ ਉਹ ਦੁਪਹਿਰ ਸਮੇਂ ਆਪਣੀ ਮਾਤਾ ਜੋ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕੰਮ ਕਰਦੀ ਸੀ, ਤੋਂ ਘਰ ਦੀ ਚਾਬੀ ਲੈ ਕੇ ਆਇਆ ਅਤੇ ਆਪਣੇ ਕੁਝ ਦੋਸਤਾਂ ਨਾਲ
ਘਰ ਵਿਖੇ ਹੀ ਚਿੱਟੇ ਦਾ ਟੀਕਾ ਲਾ ਰਿਹਾ ਸੀ ਅਤੇ ਟੀਕਾ ਉਸ ਦੀ ਬਾਂਹ ਵਿਚ ਹੀ ਰਹਿ ਗਿਆ ਅਤੇ ਮੌਕੇ 'ਤੇ ਮੌਤ ਹੋ ਗਈ | ਮਹੀਨਾ ਕੁ ਪਹਿਲਾਂ ਵੀ ਦੇਹੜਕੇ ਪਿੰਡ ਦਾ 30 ਕੁ ਸਾਲ ਦਾ ਮਾਪਿਆਂ ਦਾ ਇਕਲੌਤਾ ਪੁੱਤਰ ਇਸੇ ਤਰ੍ਹਾਂ ਹੀ ਬਾਂਹ ਵਿਚ ਟੀਕਾ ਲੱਗੇ ਦੀ ਮੌਤ ਹੋ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ <br/> ਅਗਲੀ ਖ਼ਬਰ ਬੀ.ਕੇ.ਆਈ. ਸੰਗਠਨ ਦਾ ਪਰਦਾਫਾਸ਼ ਪਿਸਤੌਲ ਸਮੇਤ 2 ਗਿ੍ਫ਼ਤਾਰ <br/>
Ad Position 24