30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 02-06-2025

ਪੰਜਗਰਾੲੀਂ ਕਲਾਂ (ਫਰੀਦਕੋਟ), 1 ਜੂਨ (ਸੁਖਮੰਦਰ ਸਿੰਘ ਬਰਾੜ)-ਪੰਜਗਰਾੲੀਂ ਕਲਾਂ 'ਚ ਪੈਟਰੋਲ ਪੰਪ ਨਜ਼ਦੀਕ ਅੱਜ ਤੜਕਸਾਰ ਹੋਏ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵੰਸ਼ ਪੁੱਤਰ ਗੁੱਲੀ ਰਾਮ ਵਾਸੀ ਬਾਘਾ ਪੁਰਾਣਾ, ਲਵ ਪੁੱਤਰ ਨਾ-ਮਾਲੂਮ, ਹੈਪੀ ਪੁੱਤਰ ਰਾਮ ਤੀਰਥ ਦੋਵੇਂ ਵਾਸੀ ਬਾਘਾ ਪੁਰਾਣਾ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਕੋਟਕਪੂਰੇ ਵੱਲ ਨੂੰ ਜਾ ਰਹੇ ਸਨ | ਜਿਉਂ ਹੀ ਉਨ੍ਹਾਂ ਨੇ ਪੰਜਗਰਾੲੀਂ ਕਲਾਂ ਦੇ ਪੈਟਰੋਲ ਪੰਪ ਨੂੰ ਪਾਰ ਕੀਤਾ ਤਾਂ ਉਨ੍ਹਾਂ ਦੇ ਮੋਟਰਸਾਈਕਲ ਦੀ ਬੱਸ ਨਾਲ ਟੱਕਰ ਹੋ ਗਈ | ਜਿਸ ਨਾਲ ਵੰਸ਼ ਪੁੱਤਰ ਗੁੱਲੀ ਰਾਮ ਅਤੇ ਲਵ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਹੈਪੀ ਪੁੱਤਰ ਰਾਮ ਤੀਰਥ ਗੰਭੀਰ ਜ਼ਖਮੀ ਹੋ ਗਿਆ | ਉਸ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਉਹ ਦਮ ਤੋੜ ਗਿਆ | ਹਾਦਸਾ ਐਨਾ ਭਿਆਨਕ ਸੀ ਕਿ ਵੰਸ਼ ਦੀ ਇਕ ਲੱਤ ਅਤੇ ਇਕ ਬਾਂਹ ਸਰੀਰ ਨਾਲੋਂ ਵੱਖ ਹੋ ਕੇ ਦੂਰ ਖਤਾਨਾਂ ਵਿਚ ਜਾ ਡਿੱਗੀਆਂ | ਸੂਚਨਾ ਮਿਲਦਿਆਂ ਸਥਾਨਕ ਪੁਲਿਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਨਵਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ | ਚੌਕੀ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਉਕਤ ਹਾਦਸਾ ਪੀ.ਆਰ.ਟੀ.ਸੀ. ਦੀ ਬੱਸ ਨਾਲ ਵਾਪਰਿਆ ਹੈ ਤੇ ਬੱਸ ਨੂੰ ਕਬਜ਼ੇ ਵਿਚ ਲੈ ਕੇੇ ਘਟਨਾ ਸਬੰਧੀ ਜਾਂਚ-ਪੜਤਾਲ ਕਰਨ ਤੋਂ ਬਾਅਦ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1563.77 ਫੁੱਟ ਅਗਲੀ ਖ਼ਬਰ ਚਿੱਟੇ ਕਾਰਨ ਨੌਜਵਾਨ ਦੀ ਮੌਤ
Ad Position 24