12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਇਕ ਅਜਿਹਾ ਵਿਆਹ, ਲਾੜੀ ਦੇ ਮਾਪੇ ਸਣੇ ਸਾਰੇ ਰਿਸ਼ਤੇਦਾਰ ਨਕਲੀ

Ad Position 21
No active advertisement
ਅਜੀਤ ਡੈਸਕ 03-06-2025

ਡੱਬਵਾਲੀ, 2 ਜੂਨ (ਇਕਬਾਲ ਸਿੰਘ ਸਾਂਤ)-ਰਾਜਸਥਾਨ ਪੁਲਿਸ ਨੇ ਡੱਬਵਾਲੀ ਵਿਚ ਇਕ ਅਜਿਹਾ ਵਿਆਹ ਹੁੰਦਾ ਫ਼ੜਿਆ, ਜਿਸ ਵਿਚ ਲਾੜੀ ਨੂੰ ਆਪਣੀ ਮਾਂ ਅਤੇ ਪਿਤਾ ਦੇ ਨਾਂਅ ਦਾ ਪਤਾ ਨਹੀਂ | ਮਾਪਿਆਂ ਤੋਂ ਲੈ ਕੇ ਸਾਰੇ ਰਿਸ਼ਤੇਦਾਰ ਨਕਲੀ ਹਨ | ਦਰਅਸਲ, ਇਹ ਇਕ ਪੂਰਾ ਗਿਰੋਹ ਹੈ, ਜਿਸ ਵਲੋਂ ਰਿਸ਼ਤਿਆਂ ਸੰਬੰਧੀ ਅਖ਼ਬਾਰੀ ਇਸ਼ਤਿਹਾਰਾਂ ਰਾਹੀਂ ਅਪਾਹਜ, ਬਜ਼ੁਰਗ ਅਤੇ ਤਲਾਕਸ਼ੁਦਾ ਲੋਕਾਂ ਨਾਲ ਸੰਪਰਕ ਕਰਕੇ ਘਰ ਵਸਾਉਣ ਲਈ ਚੰਗੁਲ 'ਚ ਫ਼ਸਾਇਆ ਜਾਂਦਾ ਹੈ | ਵਿਆਹ ਦੇ ਨਾਂਅ 'ਤੇ ਡੇਢ ਤੋਂ ਦੋ ਲੱਖ ਰੁਪਏ ਵਸੂਲ ਲਏ ਜਾਂਦੇ | ਵਿਆਹ ਤੋਂ ਕੁਝ ਦਿਨਾਂ ਬਾਅਦ ਨਕਲੀ ਲਾੜੀ ਗਹਿਣੇ ਅਤੇ ਪੈਸੇ ਲੈ ਕੇ ਫਰਾਰ ਹੋ ਜਾਂਦੀ | ਇਸ ਗਿਰੋਹ ਨੇ ਹੁਣ ਮੋਗਾ ਜ਼ਿਲ੍ਹੇ ਦੇ ਪਿੰਡ ਨਵਾਂ ਚੰਦ ਦੇ ਇਕ ਦਿਵਿਆਂਗ ਵਿਅਕਤੀ ਨੂੰ ਵਿਆਹ ਦੇ ਨਾਂਅ 'ਤੇ ਲੁੱਟਣ ਦੀ ਵਿਉਂਤ ਘੜੀ ਸੀ | ਇਸ ਵਿਆਹ ਲਈ ਲਾੜਾ ਪੱਖ ਅਤੇ ਨਕਲੀ ਵਿਆਹ ਕਰਨ ਵਾਲੇ ਗਿਰੋਹ ਦੇ ਲੋਕ ਪਿੰਡ ਡੱਬਵਾਲੀ ਵਿਚ ਇਕੱਠੇ ਹੋਏ ਸਨ | ਜ਼ਿਕਰਯੋਗ ਹੈ ਕਿ ਨਵਾਂ ਚੰਦ ਪਿੰਡ ਦੇ ਦਿਵਿਆਂਗ ਲਾੜੇ ਦਾ ਵਿਆਹ ਸਰੀਰਕ ਦਿੱਕਤ ਕਰਕੇ ਨਹੀਂ ਹੋ ਰਿਹਾ ਸੀ | ਕੁਝ ਦਿਨ ਪਹਿਲਾਂ ਸਿੰਘੇਵਾਲਾ ਦੀ ਇਕ ਔਰਤ ਵੀਰਪਾਲ ਕੌਰ ਨੇ ਉਸ ਨਾਲ ਸੰਪਰਕ ਕੀਤਾ ਅਤੇ ਮਾਮਲਾ ਦੋ ਲੱਖ ਰੁਪਏ ਵਿਚ ਤੈਅ ਹੋ ਗਿਆ | ਵਿਆਹ ਸਮਾਗਮ ਚੱਲ ਰਿਹਾ ਸੀ | ਮੌਕੇ ਰਾਜਸਥਾਨ ਦੇ ਕੋਲਾਇਤ ਥਾਣਾ (ਬੀਕਾਨੇਰ) ਦੀ ਪੁਲਿਸ ਪੁੱਜੀ ਅਤੇ ਗਿਰੋਹ ਦੇ ਮੁਖੀ ਅਤੇ ਵਿਚੋਲੇ ਰੇਸ਼ਮ ਸਿੰਘ ਨੂੰ ਗਿ੍ਫਤਾਰ ਕਰ ਲਿਆ | ਰਾਜਸਥਾਨ ਪੁਲਿਸ ਮੁਤਾਬਿਕ ਰੇਸ਼ਮ ਦੇ ਖ਼ਿਲਾਫ਼ 27 ਮਾਰਚ 2024 ਨੂੰ ਕੋਲਾਇਤ ਥਾਣੇ ਵਿਚ ਨਕਲੀ ਵਿਆਹ ਕਰਵਾ ਕੇ 6 ਲੱਖ ਰੁਪਏ ਠੱਗੀ ਦਾ ਮਾਮਲਾ ਦਰਜ ਹੈ, ਅਦਾਲਤ ਨੇ ਉਸਨੂੰ ਭਗੌੜਾ ਐਲਾਨਿਆ ਹੋਇਆ ਹੈ | ਰੇਸ਼ਮ ਸਿੰਘ ਡੱਬਵਾਲੀ ਦੇ ਸੁੰਦਰ ਨਗਰ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ, ਉਹ ਮੂਲ ਰੂਪ ਵਿਚ ਮਹਿਰਾਜ (ਬਠਿੰਡਾ) ਦਾ ਵਸਨੀਕ ਹੈ | ਰੇਸ਼ਮ ਸਿੰਘ ਕਦੇ ਖੁਦ ਲਛਮਣ ਸਿੰਘ ਅਤੇ ਕਦੇ ਦਰਸ਼ਨ ਸਿੰਘ ਦੱਸ ਕੇ ਧੋਖਾਦੇਹੀ ਕਰਦਾ ਸੀ, ਉਸ ਕੋਲ ਕਈ ਨਾਵਾਂ ਦੇ ਨਕਲੀ ਆਧਾਰ ਕਾਰਡ ਵੀ ਹਨ | ਥਾਣਾ ਕੋਲਾਇਤ ਦੇ ਮੁਖੀ ਲਖਬੀਰ ਸਿੰਘ ਨੇ ਦੱਸਿਆ ਕਿ ਦਰਜ ਮਾਮਲੇ ਵਿਚ ਰੇਸ਼ਮ ਸਿੰਘ ਉਰਫ਼ ਦਰਸ਼ਨ ਸਿੰਘ ਨੇ ਅਰਜੁਨ ਸਿੰਘ ਨਾਮ ਦੇ ਵਿਅਕਤੀ ਰਾਹੀਂ ਗਡਿਆਲਾ (ਕੋਲਾਇਤ) ਦੇ ਦੋ ਮਜ਼ਦੂਰ ਭਰਾਵਾਂ ਸੁੰਦਰ ਗਿਰੀ ਅਤੇ ਪਾਬੂਗਿਰੀ ਦੇ ਨਾਲ ਵਿਆਹ ਲਈ ਸੰਪਰਕ ਕੀਤਾ ਅਤੇ ਵਿਆਹ ਲਈ ਤਿੰਨ ਲੱਖ ਰੁਪਏ ਲੈ ਲਏ | ਦੋ ਭਰਾਵਾਂ ਨਾਲ 18 ਮਾਰਚ 2024 ਨੂੰ ਸੀਤਾ-ਗੀਤਾ ਦੇ ਫਰਜੀ ਨਾਮ ਵਾਲੀਆਂ ਕੁੜੀਆਂ ਦਾ ਵਿਆਹ ਹਨੂੰਮਾਨਗੜ੍ਹ ਵਿਚ ਸਕੀਆਂ ਭੈਣਾਂ ਦੱਸ ਕਰਵਾ ਦਿੱਤਾ, 25 ਮਾਰਚ 2024 ਨੂੰ ਸੀਤਾ-ਗੀਤਾ ਦੇ ਨਕਲੀ ਪਿਤਾ ਅਤੇ ਭਰਾ ਉਨ੍ਹਾਂ ਨੂੰ ਲੈਣ ਲਈ ਗਡਿਆਲਾ ਪੁੱਜੇ | ਜਦੋਂ ਲਾੜੇ ਭਰਾਵਾਂ ਨੇ ਕੁਝ ਦਿਨਾਂ ਬਾਅਦ ਲਾੜੀ ਨਾਲ ਸਹੁਰੇ ਗੇੜਾ ਆਉਣ ਲਈ ਕਿਹਾ ਤਾਂ ਉਨ੍ਹਾਂ ਨੂੰ ਜਬਰ ਜਨਾਹ ਦੇ ਮਾਮਲੇ 'ਚ ਫ਼ਸਾਉਣ ਦੀ ਧਮਕੀ ਦਿੱਤੀ ਗਈ ਅਤੇ ਤਿੰਨ ਲੱਖ ਰੁਪਏ ਲੈ ਲਏ | ਸਿਟੀ ਡੱਬਵਾਲੀ ਦੇ ਤਫਤੀਸ਼ੀ ਸੁਨੀਲ ਕੁਮਾਰ ਨੇ ਦੱਸਿਆ ਕਿ ਵਿਆਹ ਸਮਾਰੋਹ ਦੌਰਾਨ ਰਾਜਸਥਾਨ ਪੁਲਿਸ ਨੇ ਵਿਚੋਲੇ ਰੇਸ਼ਮ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ | ਜਦ ਕਿ ਲਾੜਾ ਆਪਣੀ ਬਾਰਾਤ ਵਾਪਸ ਲੈ ਕੇ ਪਿੰਡ ਪਰਤ ਗਿਆ | ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਬਹੁਤ ਕਾਫ਼ੀ ਤਲਖੀ ਵੀ ਹੋਈ |

Ad Position 22
No active advertisement
ਪਿਛਲੀ ਖ਼ਬਰ ਜੇ.ਈ.ਈ.-ਐਡਵਾਂਸਡ 'ਚ ਐਲਨ ਕੋਟਾ ਦੇ ਰਜਿਤ ਗੁਪਤਾ ਦਾ ਦੇਸ਼ ਭਰ 'ਚ ਪਹਿਲਾ ਰੈਂਕ ਅਗਲੀ ਖ਼ਬਰ ਫ਼ੌਜ ਨੂੰ ਅਜਿਹਾ ਕੀ ਦੱਸਿਆ ਗਿਆ ਸੀ ਕਿ ਹਰ ਸਿੱਖ ਹੀ ਉਸ ਨੂੰ ਅੱਤਵਾਦੀ ਜਾਂ ਦੁਸ਼ਮਣ ਲੱਗਣ ਲੱਗ ਪਿਆ ਸੀ <br/>
Ad Position 24