ਕੋਟਾ, 2 ਜੂਨ (ਅ.ਬ.)- ਆਈ.ਆਈ.ਟੀ. ਕਾਨਪੁਰ ਨੇ ਜੇ.ਜੇ.ਈ.-ਐਡਵਾਂਸਡ 2025 ਦੇ ਨਤੀਜੇ ਜਾਰੀ ਕਰ ਦਿੱਤੇ ਹਨ¢ ਐਲਨ ਕੈਰੀਅਰ ਇੰਸਟੀਟਿਊਟ ਦਾ ਨਤੀਜਾ ਬਿਹਤਰ ਰਿਹਾ ਹੈ ¢ ਕੈਰੀਅਰ ਸਿਟੀ ਕੋਟਾ 'ਚ ਉਤਸ਼ਾਹ ਦਾ ਮਾਹੌਲ ਹੈ¢ ਕੋਟਾ 'ਚ ਕਰਵਾਏ ਸਫਲਤਾ ਸਮਾਰੋਹ 'ਚ ਐਲਨ ਦੇ ਨਿਰਦੇਸ਼ਕ ਡਾ. ਗੋਵਿੰਦ ਮਹੇਸ਼ਵਰੀ, ਰਾਜੇਸ਼ ਮਹੇਸ਼ਵਰੀ, ਡਾ. ਨਵੀਨ ਮਹੇਸ਼ਵਰੀ ਅਤੇ ਡਾ. ਬਿ੍ਜੇਸ਼ ਮਹੇਸ਼ਵਰੀ ਨੇ ਟਾਪਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਵਾਗਤ ਕੀਤਾ | ਐਲਨ ਕੈਰੀਅਰ ਇੰਸਟੀਚਿਊਟ ਦੇ ਸੀ.ਈ.ਓ. ਨਿਤਿਨ ਕੁਕਰੇਜਾ ਨੇ ਦੱਸਿਆ ਕਿ ਐਲਨ ਕੋਟਾ ਨੇ ਆਲ ਇੰਡੀਆ ਟਾਪਰ ਦੇ ਨਾਲ ਟਾਪ-10 ਵਿਚ 4 ਰੈਂਕ ਹਾਸਿਲ ਕੀਤੇ ਹਨ¢ ਕੋਟਾ ਨੇ ਲਗਾਤਾਰ ਦੂਜੇ ਸਾਲ ਕਲਾਸਰੂਮ ਪ੍ਰੋਗਰਾਮ ਤੋਂ ਆਲ ਇੰਡੀਆ ਟਾਪਰ ਦਿੱਤਾ ਹੈ¢ ਕੋਟਾ ਨਿਵਾਸੀ ਅਤੇ ਐਲਨ ਕੋਟਾ ਕਲਾਸਰੂਮ ਵਿਦਿਆਰਥੀ ਰਜਿਤ ਗੁਪਤਾ ਨੇ 360 'ਚੋਂ 332 ਅੰਕ ਪ੍ਰਾਪਤ ਕਰਕੇ ਦੇਸ਼ ਭਰ 'ਚ ਪਹਿਲਾ ਰੈਂਕ ਹਾਸਿਲ ਕੀਤਾ¢ ਐਲਨ ਕੋਟਾ ਕਲਾਸਰੂਮ ਵਿਦਿਆਰਥੀ ਸਮਰੱਥ ਜਿੰਦਲ ਏ.ਆਈ.ਆਰ. (ਆਲ ਇੰਡੀਆ ਰੈਂਕ)-2, ਅਕਸ਼ਿਤ ਕੁਮਾਰ ਚÏਰਸੀਆ ਏ. ਆਈ. ਆਰ.-06 ਅਤੇ ਦੇਵੇਸ਼ ਪੰਕਜ ਭਈਆ ਏ. ਆਈ. ਆਰ.- 08 ਰੈਂਕ 'ਤੇ ਰਹੇ ¢ ਇਸ ਦੇ ਨਾਲ ਹੀ ਟਾਪ-20 'ਚ ਏ.ਆਈ.ਆਰ.-13 'ਤੇ ਵੇਦਾਂਸ਼ ਗਰਗ, ਏ.ਆਈ.ਆਰ.-14 'ਤੇ ਰਿਤਵਿਕ ਖੰਡੇਲਵਾਲ ਐਲਨ ਕੋਟਾ ਕਲਾਸਰੂਮ ਤੋਂ ਹਨ¢ ਐਲਨ ਆਨਲਾਈਨ ਟੈਸਟ ਸੀਰੀਜ਼ ਸਟੂਡੈਂਟ ਦੇਵਦੱਤਾ ਮਾਝੀ ਆਲ ਇੰਡੀਆ ਗਰਲ ਟਾਪਰ ਰਹੀ ਅਤੇ ਆਲ ਇੰਡੀਆ ਰੈਂਕ-16 ਹਾਸਿਲ ਕੀਤਾ, ਉਥੇ ਹੀ ਐਲਨ ਕਲਾਸਰੂਮ ਵਿਦਿਆਰਥੀ ਅਗਮ ਜਿਵੇਸ਼ ਸ਼ਾਹ ਨੇ ਆਲ ਇੰਡੀਆ ਰੈਂਕ-17 ਹਾਸਿਲ ਕੀਤਾ¢ ਨਿਤਿਨ ਕੁਕਰੇਜਾ ਨੇ ਦੱਸਿਆ ਕਿ ਐਲਨ ਦੇ ਕਲਾਸਰੂਮ ਕੋਰਸ ਤੋਂ ਆਲ ਇੰਡੀਆ ਟਾਪ-10 'ਚ 4 ਵਿਦਿਆਰਥੀ ਰਹੇ |
ਜੇ.ਈ.ਈ.-ਐਡਵਾਂਸਡ 'ਚ ਐਲਨ ਕੋਟਾ ਦੇ ਰਜਿਤ ਗੁਪਤਾ ਦਾ ਦੇਸ਼ ਭਰ 'ਚ ਪਹਿਲਾ ਰੈਂਕ
ਅਜੀਤ ਡੈਸਕ
03-06-2025