25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਿੰਧੂ ਜਲ ਸੰਧੀ ਬਾਰੇ ਫ਼ੈਸਲੇ ਤੋਂ ਬਾਅਦ ਪਾਕਿ ਡਾਇਮਰ-ਭਾਸ਼ਾ ਡੈਮ ਦੀ ਉਸਾਰੀ 'ਚ ਲਿਆਏਗਾ ਤੇਜ਼ੀ

Ad Position 21
No active advertisement
ਅਜੀਤ ਡੈਸਕ 05-06-2025

• 15 ਅਰਬ ਅਮਰੀਕੀ ਡਾਲਰ ਦੀ ਆਵੇਗੀ ਲਾਗਤ • ਜੇ ਭਾਰਤ ਸਾਡੇ ਵੱਲ ਪਾਣੀ ਦਾ ਵਹਾਅ ਰੋਕੇਗਾ ਤਾਂ ਉਸ ਨੂੰ ਹੋਵੇਗਾ ਭਾਰੀ ਨੁਕਸਾਨ-ਸ਼ਾਹਬਾਜ਼ ਸ਼ਰੀਫ਼
<br/>

ਅੰਮਿ੍ਤਸਰ, 4 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਭਾਰਤ ਵਲੋਂ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਦੇ ਕਦਮ ਨਾਲ ਪਾਕਿ ਦੀ ਜਲ ਸੁਰੱਖਿਆ ਖ਼ਤਰੇ ਵਿਚ ਪੈ ਗਈ ਹੈ | ਉਨ੍ਹਾਂ ਅਧਿਕਾਰੀਆਂ ਨੂੰ ਡਾਇਮਰ-ਭਾਸ਼ਾ ਡੈਮ ਦੀ ਉਸਾਰੀ ਤੇਜ਼ ਕਰਨ ਲਈ ਕਿਹਾ ਅਤੇ ਨਾਲ ਹੀ ਦੇਸ਼ ਦੀ ਭੰਡਾਰਨ ਸਮਰੱਥਾ ਵਧਾਉਣ ਲਈ ਅੰਤਰਰਾਜੀ ਸਲਾਹ-ਮਸ਼ਵਰੇ ਦਾ ਵੀ ਸੰਕੇਤ ਦਿੱਤਾ | ਦੱਸਣਯੋਗ ਹੈ ਕਿ ਡਾਇਮਰ-ਭਾਸ਼ਾ ਡੈਮ ਉਸਾਰੀ ਦੇ ਸ਼ੁਰੂਆਤੀ ਪੜਾਵਾਂ 'ਚ ਹੈ ਅਤੇ ਇਹ ਡੈਮ ਸੂਬਾ ਖ਼ੈਬਰ ਪਖਤੂਨਖਵਾ ਦੇ ਕੋਹਿਸਤਾਨ ਜ਼ਿਲ੍ਹੇ ਅਤੇ ਗਿਲਗਿਤ-ਬਾਲਟਿਸਤਾਨ ਦੇ ਡਾਇਮਰ ਜ਼ਿਲ੍ਹੇ ਦੇ ਵਿਚਕਾਰ ਸਿੰਧ ਦਰਿਆ 'ਤੇ ਬਣਾਇਆ ਜਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਡਾਇਮਰ-ਭਾਸ਼ਾ ਡੈਮ 4500 ਮੈਗਾਵਾਟ ਦਾ ਪ੍ਰੋਜੈਕਟ ਹੈ, ਜਿਸ ਦੀ ਅਨੁਮਾਨਿਤ ਲਾਗਤ 15 ਅਰਬ ਅਮਰੀਕੀ ਡਾਲਰ ਹੈ ਅਤੇ ਇਸ ਦੇ ਪੂਰਾ ਹੋਣ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਡੈਮਾਂ 'ਚੋਂ ਇਕ ਹੋਣ ਦੀ ਉਮੀਦ ਹੈ | ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਡਾਇਮਰ-ਭਾਸ਼ਾ ਡੈਮ ਦੇ ਨਿਰਮਾਣ ਅਤੇ ਜਲ ਸਰੋਤਾਂ ਦੇ ਹੋਰ ਮਾਮਲਿਆਂ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਇਹ ਵੀ ਕਿਹਾ ਕਿ ਦੇਸ਼ ਦੀ ਸਵੈ-ਨਿਰਭਰਤਾ ਕਿਫ਼ਾਇਤੀ ਬਿਜਲੀ ਅਤੇ ਖੇਤੀਬਾੜੀ ਨਾਲ ਜੁੜੀ ਹੋਈ ਹੈ, ਜਿਸ ਲਈ ਪਾਣੀ ਦੇ ਭੰਡਾਰਨ 'ਚ ਵਾਧਾ ਅਤੇ ਕੁਸ਼ਲ ਪਾਣੀ ਦੀ ਵਰਤੋਂ ਦੀ ਲੋੜ ਹੈ | ਇਸ ਤੋਂ ਇਲਾਵਾ ਪਿਸ਼ਾਵਰ 'ਚ ਇਸਲਾਮਿਕ ਕੱਟੜਪੰਥੀਆਂ ਦੇ ਇਕੱਠ 'ਚ ਬੋਲਦੇ ਹੋਏ ਸ਼ਰੀਫ਼ ਨੇ ਕਿਹਾ ਕਿ ਜੇਕਰ ਭਾਰਤ ਪਾਕਿ ਵੱਲ ਜਾਣ ਵਾਲੇ ਪਾਣੀ ਦੇ ਵਹਾਅ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ 'ਦੁਸ਼ਮਣ' ਨੂੰ ਭਾਰੀ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਭਾਰਤ ਪਾਕਿ ਨੂੰ ਜਾਣ ਵਾਲੇ ਪਾਣੀ ਦੇ ਵਹਾਅ ਨੂੰ ਰੋਕਣ ਦੀ ਧਮਕੀ ਦੇ ਰਿਹਾ ਹੈ, ਜਦਕਿ ਪਾਣੀ ਦੀ ਹਰ ਬੂੰਦ 'ਤੇ ਪਾਕਿਸਤਾਨੀਆਂ ਦਾ ਹੱਕ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਦੇ ਸੈਂਕੜੇ ਅਧਿਕਾਰੀ ਤੇ ਕਰਮਚਾਰੀ ਕੰਮ ਦੇ ਬੋਝ ਕਾਰਨ ਸਮੇਂ ਤੋਂ ਪਹਿਲਾਂ ਲੈ ਰਹੇ ਹਨ 'ਰਿਟਾਇਰਮੈਂਟ' ਅਗਲੀ ਖ਼ਬਰ ਭਾਰਤ ਤੇ ਪਾਕਿ ਦੀਆਂ ਖ਼ੁਫ਼ੀਆ ਏਜੰਸੀਆਂ ਮਿਲ ਕੇ ਕੰਮ ਕਰਨ ਤਾਂ ਅੱਤਵਾਦ ਖ਼ਤਮ ਹੋ ਸਕਦੈ-ਬਿਲਾਵਲ ਭੁੱਟੋ <br/>
Ad Position 24