25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪੁਲਿਸ ਦੇ ਸੈਂਕੜੇ ਅਧਿਕਾਰੀ ਤੇ ਕਰਮਚਾਰੀ ਕੰਮ ਦੇ ਬੋਝ ਕਾਰਨ ਸਮੇਂ ਤੋਂ ਪਹਿਲਾਂ ਲੈ ਰਹੇ ਹਨ 'ਰਿਟਾਇਰਮੈਂਟ'

Ad Position 21
No active advertisement
ਅਜੀਤ ਡੈਸਕ 05-06-2025


ਪੰਜਾਬ ਸਰਕਾਰ ਥਾਣਿਆਂ ਤੇ ਚੌਕੀਆਂ 'ਚ ਮੁਲਾਜ਼ਮਾਂ ਦੀ ਘਾਟ ਨੂੰ ਕਦੋਂ ਕਰੇਗੀ ਪੂਰਾ
<br/>

ਬੰਗਾ, 4 ਜੂਨ (ਕੁਲਦੀਪ ਸਿੰਘ ਪਾਬਲਾ)-ਪੰਜਾਬ ਦੇ ਥਾਣਿਆਂ ਅਤੇ ਚੌਂਕੀਆਂ 'ਚ ਮੁਲਾਜ਼ਮਾਂ ਦੀ ਘਾਟ ਕਾਰਨ ਪੰਜਾਬ ਪੁਲਿਸ ਅਤੇ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੱਲ ਇਹ ਹੈ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਅਫ਼ਸਰਾਂ ਦੀ ਧੱਕੇਸ਼ਾਹੀ ਕਾਰਨ ਕਾਫੀ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹਨ | ਜਿਸ ਦੇ ਨਤੀਜੇ ਵਜੋਂ ਸੂਬੇ ਦੇ ਅਧਿਕਾਰੀ ਅਤੇ ਸੈਂਕੜੇ ਕਰਮਚਾਰੀ ਜਲਦੀ ਸੇਵਾ ਮੁਕਤ ਹੋ ਕੇ ਘਰ ਜਾਣਾ ਬੇਹਤਰੀ ਸਮਝ ਰਹੇ ਹਨ | ਵਰਨਣ ਯੋਗ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਦਿਨ ਰਾਤ ਡਿਊਟੀ 'ਤੇ ਰਹਿਣ ਲਈ ਮਜਬੂਰ ਹਨ | ਜਿਸ ਨਾਲ ਉਨ੍ਹਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ | ਦਿਨ ਰਾਤ ਡਿਊਟੀ 'ਤੇ ਤਾਇਨਾਤ ਰਹਿਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਈ ਕਰਮਚਾਰੀਆਂ ਨੂੰ ਵੀ. ਆਈ.ਪੀ ਡਿਊਟੀ ਦੌਰਾਨ 24-24 ਘੰਟੇ ਕੰਮ ਕਰਨਾ ਪੈਂਦਾ ਹੈ ਉਨ੍ਹਾਂ ਨੂੰ ਬਿਮਾਰ ਹੋਣ ਅਤੇ ਕੋਈ ਜ਼ਰੂਰੀ ਕੰਮ ਹੋਣ 'ਤੇ ਵੀ ਛੁੱਟੀ ਨਹੀਂ ਮਿਲਦੀ | ਇਸ ਕਾਰਨ ਉਹ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈਣ ਲਈ ਮਜਬੂਰ ਹਨ | ਜੇਕਰ ਦੂਜੇ ਰਾਜਾਂ ਦੀ ਗੱਲ ਕਰੀਏ ਤਾਂ ਯੂ.ਪੀ ਦੇ ਇਕ ਥਾਣੇ ਵਿੱਚ 200 ਤੋਂ 500 ਦੇ ਕਰੀਬ ਮੁਲਾਜ਼ਮ ਹਨ | ਯਾਦ ਰਹੇ ਕਿ ਇੱਕ ਥਾਣੇ ਲਈ 70 ਤੋਂ 80 ਮੁਲਾਜ਼ਮਾਂ ਦੀ ਲੋੜ ਪੈਂਦੀ ਹੈ | ਆਖਰ ਪੰਜਾਬ ਸਰਕਾਰ ਥਾਣਿਆਂ ਤੇ ਚੌਕੀਆਂ ਵਿੱਚ ਮੁਲਾਜ਼ਮਾਂ ਦੀ ਘਾਟ ਕਦੋਂ ਪੂਰੀ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ 7 ਤੋਂ ਮਹਿਰੋਲੀ (ਦਿੱਲੀ), ਕੁਰੂਕਸ਼ੇਤਰ ਤੇ ਸਢੌਰਾ ਵਿਖੇ ਮਨਾਵਾਂਗੇ-ਬਾਵਾ... ਅਗਲੀ ਖ਼ਬਰ ਸਿੰਧੂ ਜਲ ਸੰਧੀ ਬਾਰੇ ਫ਼ੈਸਲੇ ਤੋਂ ਬਾਅਦ ਪਾਕਿ ਡਾਇਮਰ-ਭਾਸ਼ਾ ਡੈਮ ਦੀ ਉਸਾਰੀ 'ਚ ਲਿਆਏਗਾ ਤੇਜ਼ੀ
Ad Position 24