ਅੰਮਿ੍ਤਸਰ, 1 ਸਤੰਬਰ (ਜਸਵੰਤ ਸਿੰਘ ਜੱਸ)-ਭਾਸ਼ਾ ਵਿਭਾਗ ਪੰਜਾਬ ਵਲੋਂ ਬੀਤੀ 24 ਜੁਲਾਈ ਨੂੰ ਸ੍ਰੀ ਨਗਰ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਸੂਫ਼ੀ ਗਾਇਣ ਸੰਬੰਧੀ ਕਰਵਾਏ ਗਏ ਆਤਮ ਗਾਇਣ ਸੰਗੀਤਮਈ ਸਮਾਗਮ ਦੌਰਾਨ ਪੇਸ਼ ਕੀਤੇ ਗਏ ਨਾਚ ਗਾਣੇ ਕਾਰਨ ਮਰਯਾਦਾ ਦੀ ਹੋਈ ਉਲੰਘਣਾ ਮਾਮਲੇ ਵਿਚ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਅਕਾਲ ਤਖ਼ਤ ਸਕੱਤਰੇਤ ਦੇ ਆਦੇਸ਼ ਅਨੁਸਾਰ ਅੱਜ ਆਪਣਾ ਪੱਖ ਰੱਖਣ ਲਈ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਨਮੁੱਖ ਪੇਸ਼ ਹੋਏ ਤੇ ਆਪਣਾ ਪੱਖ ਰੱਖਿਆ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਜ਼ਫ਼ਰ ਨੇ ਕਿਹਾ ਕਿ ਉਸ ਸਮਾਗਮ ਸੰਬੰਧੀ ਮੈਂ ਜ਼ਿੰਮੇਵਾਰ ਹਾਂ ਤੇ ਆਪਣੀ ਵਿਸਥਾਰਤ ਰਿਪੋਰਟ ਜਥੇਦਾਰ ਸਾਹਿਬ ਨੂੰ ਦੇ ਦਿੱਤੀ ਹੈ | ਇਸੇ ਦੌਰਾਨ ਜਥੇਦਾਰ ਗੜਗੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਸਵੰਤ ਸਿੰਘ ਜ਼ਫ਼ਰ ਸਮਰਪਣ ਭਾਵ ਤੇ ਨਿਮਰਤਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਪੱਖ ਰੱਖਣ ਆਏ ਸਨ | ਹੁਣ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਆਗਾਮੀ ਇਕੱਤਰਤਾ ਵਿਚ ਵਿਚਾਰ ਕੇ ਇਨ੍ਹਾਂ ਨੂੰ ਬਣਦੀ ਧਾਰਮਿਕ ਤਨਖ਼ਾਹ ਲਗਾਈ ਜਾਵੇਗੀ |
- ਸ੍ਰੀਨਗਰ ਸ਼ਤਾਬਦੀ ਸਮਾਗਮ 'ਚ ਮਰਿਆਦਾ ਦੀ ਉਲੰਘਣਾ ਦਾ ਮਾਮਲਾ- ਭਾਸ਼ਾ ਵਿਭਾਗ ਦੇ ਡਾਇਰੈਕਟਰ ਜ਼ਫ਼ਰ ਨੇ ਕਾਰਜਕਾਰੀ ਜਥੇਦਾਰ ਸਨਮੁੱਖ ਰੱਖਿਆ ਆਪਣਾ ਪੱਖ
ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਨਮੁੱਖ ਆਪਣਾ ਪੱਖ ਰੱਖਦੇ ਹੋਏ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰੰਘ ਜ਼ਫ਼ਰ | ਤਸਵੀਰ : ਨਿਰਮਲ ਸਟੂਡੀਓ<br/>
02-09-2025