ਬਿਆਸ, 1 ਸਤੰਬਰ (ਪਰਮਜੀਤ ਸਿੰਘ ਰੱਖੜਾ)-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿਚ ਦਰਿਆ ਰਿਕਾਰਡ ਪੱਧਰ 'ਤੇ ਵਹਿ ਰਹੇ ਹਨ | ਤਾਜ਼ਾ ਸਥਿਤੀ ਬਾਰੇ ਗੱਲ ਕਰੀਏ ਤਾਂ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਕੱਲ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਕਰੀਬ ਪੁੱਜ ਗਿਆ ਸੀ | ਲੇਕਿਨ ਅੱਜ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਉਮੇਦ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਦੇ ਵਿਚਕਾਰ ਲਗਾਏ ਗਏ ਗੇਜ ਅਨੁਸਾਰ ਅੱਜ ਸ਼ਾਮੀ 6 ਵਜੇ 743 ਗੇਜ ਪਾਣੀ ਦਾ ਪੱਧਰ ਮਾਪਿਆ ਗਿਆ ਸੀ ਤੇ ਨਿਕਾਸ ਪੱਧਰ 2 ਲੱਖ 8050 ਕਿਊਸਿਕ ਮਾਪਿਆ ਗਿਆ ਸੀ ਜੋ ਕਿ ਬੀਤੇ ਕੱਲ੍ਹ ਨਾਲੋਂ ਘੱਟ ਹੈ |