ਨੰਗਲ, 1 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਕੇਂਦਰ ਸਰਕਾਰ ਪੰਜਾਬ ਵਿਚ ਆਏ ਹੜਾਂ ਨੂੰ ਕੁਦਰਤੀ ਆਫਤ ਐਲਾਨ ਕੇ ਅਤੇ ਸਿਆਸੀ ਵਿਤਕਰੇਬਾਜ਼ੀ ਤੋਂ ਉੱਪਰ ਉੱਠ ਕੇ ਤੁਰੰਤ ਰਾਹਤ ਪੈਕੇਜ਼ ਦਾ ਐਲਾਨ ਕਰੇ ਅਤੇ ਭਾਰਤੀ ਫ਼ੌਜ ਲਗਾ ਕੇ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਵੇ | ਇਹ ਖੁਲਾਸਾ ਅੱਜ ਨੰਗਲ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਬਕਾ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਵਲੋਂ ਕੀਤਾ ਗਿਆ | ਸਾਬਕਾ ਸਪੀਕਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬੀ.ਬੀ.ਐਮ.ਬੀ. ਦਾ ਸੂਬੇ 'ਚ ਹੜ੍ਹਾਂ ਲਈ ਵੱਡਾ ਰੋਲ ਹੈ ਕਿਉਂਕਿ ਜਦੋਂ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਇੱਕ ਮਹੀਨਾਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ 30 ਅਤੇ 31 ਅਗਸਤ ਨੂੰ ਭਾਰੀ ਮੀਂਹ ਪੈਣਾ ਤਾਂ ਉਦੋਂ ਪਾਣੀ ਕਿਉੁਾ ਨਹੀਂ ਛੱਡਿਆ | ਸਾਬਕਾ ਸਪੀਕਰ ਨੇ ਪਾਣੀ ਛੱਡਣ ਲਈ ਬੀ. ਬੀ. ਐਮ. ਬੀ. ਦੀ ਕੇਂਦਰ ਸਰਕਾਰ ਕੋਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ | ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਸੰਜੇ ਸਾਹਨੀ, ਰਾਕੇਸ਼ ਨਈਅਰ ਸਾਬਕਾ ਚੇਅਰਮੈਨ, ਅਨੀਤਾ ਸ਼ਰਮਾ ਮੀਤ ਪ੍ਰਧਾਨ, ਸੋਨੀਆ ਸੈਣੀ, ਵੀਨਾ ਐਰੀ, ਇੰਦੂ ਬਾਲਾ, ਮਨਜੀਤ ਮੱਟੂ, ਦੀਪਕ ਨੰਦਾ, ਵਿਦਿਆ ਸਾਗਰ, ਸੁਨੀਲ ਸ਼ਰਮਾ, ਬਲਵਿੰਦਰ ਬਾਲੀ, ਕਪੂਰ ਸਿੰਘ, ਅਸ਼ੋਕ ਸੈਣੀ, ਵਿਜੇ ਕੌਸ਼ਲ, ਤਰਸੇਮ ਲਾਲ ਮੱਟੂ ਹਾਜ਼ਰ ਸਨ |
ਪੰਜਾਬ 'ਚ ਆਏ ਹੜ੍ਹਾਂ ਨੂੰ ਕੇਂਦਰ ਸਰਕਾਰ ਕੁਦਰਤੀ ਆਫਤ ਐਲਾਨ ਕੇ ਤੁਰੰਤ ਰਾਹਤ ਪੈਕੇਜ ਐਲਾਨੇ- ਰਾਣਾ ਕੇ. ਪੀ. <br/>
ਅਜੀਤ ਡੈਸਕ
02-09-2025