02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭਾਰਤ ਨੇ ਟੈਰਿਫਾਂ ਰਾਹੀਂ ਅਮਰੀਕਾ ਨੂੰ ਨੁਕਸਾਨ ਪਹੰੁਚਾਇਆ ਹੈ-ਟਰੰਪ <br/>

Ad Position 21
No active advertisement
ਅਜੀਤ ਡੈਸਕ 04-09-2025
ਨਿਊਯਾਰਕ/ਵਾਸ਼ਿੰਗਟਨ, 3 ਸਤੰਬਰ (ਏਜੰਸੀ)-ਪ੍ਰਸ਼ਾਸਨ ਦੀਆਂ ਵਪਾਰ ਤੇ ਟੈਰਿਫ ਨੀਤੀਆਂ 'ਤੇ ਨਵੀਂ ਦਿੱਲੀ ਤੇ ਵਾਸ਼ਿੰਗਟਨ ਦਰਮਿਆਨ ਵਧੇ ਤਣਾਅ ਦੇ ਮੱਦੇਨਜ਼ਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਨੇ ਅਮਰੀਕਾ ਨੂੰ ਟੈਰਿਫਾਂ ਨਾਲ ਨੁਕਸਾਨ ਪਹੰੁਚਾ ਰਿਹਾ ਹੈ ਤੇ ਨਵੀਂ ਦਿੱਲੀ ਨੇ ਹੁਣ ਅਮਰੀਕਾ ਨੂੰ ਕੋਈ ਟੈਰਿਫ ਨਾ ਦੇਣ ਦਾ ਪ੍ਰਸਤਾਵ ਦਿੱਤਾ ਹੈ | ਇਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਸਾਡੇ ਖਿਲਾਫ ਟੈਰਿਫ ਲਗਾਏ | ਉਨ੍ਹਾਂ ਕਿਹਾ ਕਿ ਭਾਰਤ, ਚੀਨ ਤੇ ਬ੍ਰਾਜ਼ੀਲ ਨੇ ਟੈਰਿਫ ਲਗਾ ਕੇ ਸਾਨੂੰ ਨੁਕਸਾਨ ਪਹੰੁਚਾਇਆ ਹੈ | ਉਨ੍ਹਾਂ ਦੁਹਰਾਇਆ ਕਿ ਮੈਨੂੰ ਸਮਝ ਆ ਗਈ ਹੈ ਕਿ ਟੈਰਿਫ ਹੋਰ ਦੇਸ਼ਾਂ ਨਾਲੋਂ ਬਿਹਤਰ ਹਨ | ਹਾਲਾਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦੇ ਭਾਰਤ ਨਾਲ ਬਹੁਤ ਸੁਖਾਵੇਂ ਸੰਬੰਧ ਹਨ, ਪਰ ਇਹ ਸੰਬੰਧ ਕਈ ਸਾਲਾਂ ਤੋਂ ਇਕਤਰਫਾ ਰਹੇ ਹਨ ਜਦੋਂ ਤੋਂ ਨਵੀਂ ਦਿੱਲੀ ਵਾਸ਼ਿੰਗਟਨ ਤੋਂ ਬਹੁਤ ਜ਼ਿਆਦਾ ਟੈਰਿਫ ਵਸੂਲ ਰਹੀ ਹੈ | ਵ੍ਹਾਈਟ ਹਾਊਸ 'ਚ ਜਦੋਂ ਟਰੰਪ ਤੋਂ ਇਹ ਪੁੱਛਿਆ ਗਿਆ ਕਿ ਕੀ ਉਹ ਭਾਰਤ 'ਤੇ ਲਗਾਏ ਕੁਝ ਟੈਰਿਫਾਂ ਨੂੰ ਵਾਪਸ ਲੈਣ ਬਾਰੇ ਵਿਚਾਰ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਭਾਰਤ ਨਾਲ ਸਾਡੇ ਬਹੁਤ ਵਧੀਆਂ ਸੰਬੰਧ ਹਨ | ਟਰੰਪ ਦੀਆਂ ਇਹ ਟਿੱਪਣੀਆਂ ਅਮਰੀਕਾ ਵਲੋਂ ਭਾਰਤ 'ਤੇ ਲਗਾਏ 50 ਫੀਸਦੀ ਟੈਰਿਫ, ਜੋ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ, ਤੋਂ ਬਾਅਦ ਨਵੀਂ ਦਿੱਲੀ ਤੇ ਵਾਸ਼ਿੰਗਟਨ ਦੇ ਸੰਬੰਧਾਂ ਵਿਚਾਲੇ ਆਈ ਖਟਾਸ ਦੇ ਮੱਦੇਨਜ਼ਰ ਸਾਹਮਣੇ ਆਈਆਂ ਹਨ | ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਭਾਰਤ ਤੇ ਅਮਰੀਕਾ ਦੇ ਸੰਬੰਧ ਇਕਤਰਫਾ ਰਹੇ ਹਨ ਤੇ ਮੇਰੇ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਇਨ੍ਹਾਂ 'ਚ ਬਦਲਾਅ ਆਇਆ |

Ad Position 22
No active advertisement
ਪਿਛਲੀ ਖ਼ਬਰ ਸੂਬੇ 'ਚ ਆਏ ਹੜ੍ਹਾਂ ਦੀ ਕਰਵਾਈ ਜਾਵੇ ਨਿਆਇਕ ਜਾਂਚ-ਖਹਿਰਾ <br/> ਅਗਲੀ ਖ਼ਬਰ ਪੰਜਾਬ ਅਨ-ਏਡਿਡ ਕਾਲਜ ਐਸੋਸੀਏਸ਼ਨ ਵਲੋਂ ਹੜ੍ਹ ਰਾਹਤ ਕਾਰਜਾਂ ਲਈ 11 ਲੱਖ ਰੁਪਏ ਦਾ ਯੋਗਦਾਨ <br/>
Ad Position 24