02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪੰਜਾਬ ਅਨ-ਏਡਿਡ ਕਾਲਜ ਐਸੋਸੀਏਸ਼ਨ ਵਲੋਂ ਹੜ੍ਹ ਰਾਹਤ ਕਾਰਜਾਂ ਲਈ 11 ਲੱਖ ਰੁਪਏ ਦਾ ਯੋਗਦਾਨ <br/>

Ad Position 21
No active advertisement
ਅਜੀਤ ਡੈਸਕ 04-09-2025
ਚੰਡੀਗੜ੍ਹ, 3 ਸਤੰਬਰ (ਅਜੀਤ ਬਿਊਰੋ)-ਹੜ੍ਹਾਂ ਕਾਰਨ ਬਣੇ ਔਖੇ ਹਾਲਾਤਾਂ 'ਚ ਇਕਜੁੱਟਤਾ ਦੀ ਮਿਸਾਲ ਪੇਸ਼ ਕਰਦਿਆਂ ਪੰਜਾਬ ਅਨ-ਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਨੇ ਰਾਹਤ ਕਾਰਜਾਂ 'ਚ ਆਪਣਾ ਯੋਗਦਾਨ ਪਾਉਣ ਲਈ ਨੰਗਲ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ 11 ਲੱਖ ਰੁਪਏ ਦਾ ਚੈੱਕ ਸੌਂਪਿਆ | ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਅਤੇ ਪੁੱਕਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਦੀ ਅਗਵਾਈ ਵਾਲੇ ਵਫ਼ਦ ਨੰਗਲ ਵਿਖੇ ਸਿੱਖਿਆ ਮੰਤਰੀ ਨੂੰ ਮਿਲਿਆ, ਜਿਥੇ ਹਰਜੋਤ ਸਿੰਘ ਬੈਂਸ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਬਚਾਅ ਅਤੇ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ | ਇਸ ਵਫ਼ਦ 'ਚ ਪੰਜਾਬ ਦੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਸੁਮਨਦੀਪ ਸਿੰਘ ਵਾਲੀਆ, ਲੈਮਰਿਨ ਟੈਕ ਯੂਨੀਵਰਸਿਟੀ ਦੇ ਚਾਂਸਲਰ ਨਿਰਮਲ ਸਿੰਘ ਰਿਆਤ, ਸਵਾਈਟ ਗਰੁੱਪ ਤੋਂ ਅਸ਼ੋਕ ਗਰਗ, ਰਾਮ ਦੇਵੀ ਜਿੰਦਲ ਕਾਲਜ ਤੋਂ ਰਾਜੀਵ ਜਿੰਦਲ ਅਤੇ ਕੁਐਸਟ ਗਰੁੱਪ ਤੋਂ ਹਰਿੰਦਰ ਕਾਂਡਾ ਸ਼ਾਮਿਲ ਸਨ | ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਸਵਿਫਟ ਗਰੁੱਪ, ਲੈਮਰਿਨ ਟੈਕ ਯੂਨੀਵਰਸਿਟੀ, ਸੀ.ਜੀ.ਸੀ. ਯੂਨੀਵਰਸਿਟੀ, ਜੀ.ਐਨ.ਏ. ਯੂਨੀਵਰਸਿਟੀ, ਅੰਮਿ੍ਤਸਰ ਗਰੁੱਪ, ਕੁਐਸਟ ਗਰੁੱਪ, ਗਲੋਬਲ ਗਰੁੱਪ, ਰਾਮ ਦੇਵੀ ਜਿੰਦਲ ਗਰੁੱਪ, ਇੰਡੋ ਗਲੋਬਲ, ਅਕਾਲ ਗਰੁੱਪ, ਐਲ.ਸੀ.ਈ.ਟੀ. ਗਰੁੱਪ, ਗੁਲਜ਼ਾਰ ਗਰੁੱਪ, ਬੀ.ਆਈ.ਐਸ. ਗਰੁੱਪ, ਸਵਾਇਟ ਗਰੁੱਪ, ਆਰੀਅਨ ਗਰੁੱਪ, ਬਾਬਾ ਚੰਦ ਕਾਲਜ, ਬਾਬਾ ਕੁੰਦਨ ਕਾਲਜ, ਅਤੇ ਐਸ.ਬੀ.ਐਸ. ਗਰੁੱਪ ਨੇ ਮੁੱਖ ਮੰਤਰੀ ਹੜ੍ਹ ਰਾਹਤ ਫ਼ੰਡ 'ਚ ਯੋਗਦਾਨ ਪਾਇਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਟੈਰਿਫਾਂ ਰਾਹੀਂ ਅਮਰੀਕਾ ਨੂੰ ਨੁਕਸਾਨ ਪਹੰੁਚਾਇਆ ਹੈ-ਟਰੰਪ <br/> ਅਗਲੀ ਖ਼ਬਰ ਗਿੱਦੜਪਿੰਡੀ ਰੇਲਵੇ ਪੁਲ ਦੀਆਂ ਕੈਂਚੀਆਂ 'ਚ ਫਸੇ ਰੁੱਖਾਂ ਦੇ ਟਾਹਣਿਆਂ ਨੇ ਸਾਰਾ ਦਿਨ ਪ੍ਰਸ਼ਾਸਨ ਅਤੇ ਲੋਕਾਂ ਨੂੰ ਉਲਝਾ...
Ad Position 24