02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਗਿੱਦੜਪਿੰਡੀ ਰੇਲਵੇ ਪੁਲ ਦੀਆਂ ਕੈਂਚੀਆਂ 'ਚ ਫਸੇ ਰੁੱਖਾਂ ਦੇ ਟਾਹਣਿਆਂ ਨੇ ਸਾਰਾ ਦਿਨ ਪ੍ਰਸ਼ਾਸਨ ਅਤੇ ਲੋਕਾਂ ਨੂੰ ਉਲਝਾਇਆ

Ad Position 21
No active advertisement
ਲੋਹੀਆਂ ਦੇ ਪਿੰਡ ਗਿੱਦੜ ਪਿੰਡੀ ਨੇੜੇ ਰੇਲਵੇ ਪੁੱਲ ਦੀਆਂ ਕੈਂਚੀਆਂ' ਚ ਫਸੇ ਰੁੱਖਾਂ ਆਦਿ ਦੇ ਟਾਹਣੇ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
ਲੋਹੀਆਂ ਦੇ ਪਿੰਡ ਗਿੱਦੜ ਪਿੰਡੀ ਨੇੜੇ ਰੇਲਵੇ ਪੁਲ ਦੌਰਾ ਕਰਨ ਪੁੱਜੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਹਨ ਸ਼ਾਹਕੋਟ ਦੇ ਐੱਸ.ਡੀ.ਐੱਮ. ਸ਼ੁਭੀ ਆਂਗਰਾ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀ | (ਸੱਜੇ) ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਏ.ਡੀ.ਸੀ. ਜਸਬੀਰ ਸਿੰਘ, ਡੀ.ਐੱਸ.ਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਪਿੰਡ ਗਿੱਦੜਪਿੰਡੀ ਦੇ ਸਰਪੰਚ ਮੁਖਤਿਆਰ ਸਿੰਘ ਪਾਸੋਂ ਜਾਣਕਾਰੀ ਲੈਂਦੇ ਹੋਏ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
04-09-2025
ਲੋਹੀਆਂ ਖਾਸ, 3 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਗਿੱਦੜ ਪਿੰਡੀ ਰੇਲਵੇ ਪੁੱਲ ਦੀਆਂ ਕੈਂਚੀਆਂ ਤੱਕ ਵੱਧੇ ਸਤਲੁਜ ਦਰਿਆ ਦੇ ਪਾਣੀ ਦਾ ਵਧਿਆ ਪੱਧਰ ਕਿਸੇ ਵੇਲੇ ਵੀ ਖਤਰੇ ਵੱਲ ਨੂੰ ਲੈ ਜਾ ਸਕਦਾ ਹੈ, ਦੀ ਚਰਚਾ ਲਗਾਤਾਰ ਅਸੀਂ ਖਬਰਾਂ ਰਾਹੀਂ ਵੀ ਕਰਦੇ ਹਾਂ, ਪਰ ਅੱਜ ਉਹੀ ਹੋਣ ਜਾ ਰਿਹਾ ਜਿਸ ਦਾ ਤੌਖਲਾ ਸਭ ਦੇ ਮਨਾਂ 'ਚ ਸੀ | ਇਨ੍ਹਾਂ ਕੈਂਚੀਆਂ 'ਚ ਰੁੱਖਾਂ ਦੇ ਟਾਹਣੇ ਫਸ ਚੁੱਕੇ ਸਨ, ਪਿੱਛਲੇ ਪਾਸੇ ਪਾਣੀ ਦਾ ਡਾਫ਼ ਲੱਗ ਚੁੱਕੀ ਹੈ, ਖਤਰਾ ਵੱਧ ਚੁੱਕਾ ਸੀ, ਪਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਜਲ ਸਰੋਤ ਵਿਭਾਗ ਦੇ ਪਿੰ੍ਰਸੀਪਲ ਸੈਕਟਰੀ ਸ਼੍ਰੀ ਕ੍ਰਿਸ਼ਨ ਕੁਮਾਰ, ਏ.ਡੀ.ਸੀ. ਜਸਬੀਰ ਸਿੰਘ, ਐਸ.ਐਸ.ਪੀ ਜਲੰਧਰ ਦਿਹਾਤੀ ਸ. ਹਰਵਿੰਦਰ ਸਿੰਘ ਵਿਰਕ, ਸ. ਪਰਮਿੰਦਰ ਸਿੰਘ ਹੀਰ ਐਸ. ਪੀ. ਹੈੱਡ ਕੁਆਟਰ, ਸ਼ਾਹਕੋਟ ਦੇ ਐੱਸ.ਡੀ.ਐੱਮ. ਸ਼ੁਭੀ ਆਂਗਰਾ ਅਤੇ ਡੀ.ਐੱਸ.ਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਸਮੇਤ ਹੋਰ ਅਧਿਕਾਰੀਆਂ ਵੱਲੋਂ ਸਾਰਾ ਦਿਨ ਸਤਲੁਜ ਦਰਿਆ ਦੇ ਇਸ ਰੇਲਵੇ ਪੁੱਲ ਅਤੇ ਬੰਨਾਂ 'ਤੇ ਨਿਗਰਾਨੀ ਰੱਖਦੇ ਹੋਏ ਐੱਨ.ਡੀ.ਆਰ.ਐੱਫ਼ ਦੀਆਂ ਟੀਮਾਂ ਅਤੇ ਹਿੰਮਤੀ ਨੇੜਲੇ ਕਿਸਾਨਾਂ ਪਾਸੋਂ ਕੈਂਚੀਆਂ ਦੇ ਉਹ ਫਸੇ ਟਾਹਣੇ ਅਤੇ ਬੂਟੀ ਆਦਿ ਕਢਵਾ ਕੇ ਵਧੇ ਖਤਰੇ ਨੂੰ ਹਾਲ ਦੀ ਘੜੀ ਟਾਲਣ ਦੀ ਸਫ਼ਲਤਾ ਹਾਸਿਲ ਕੀਤੀ ਹੈ | ਇਨ੍ਹਾਂ ਸੀਨੀਅਰ ਅਫ਼ਸਰਾਂ ਵੱਲੋਂ ਲਗਾਤਾਰ ਪਿੰਡ ਫਤਹਿਪੁਰ ਭੰਗਵਾਂ, ਗੱਟਾ ਮੁੰਡੀ ਕਾਸੂ, ਜਾਣੀਆਂ, ਮੁੰਡੀ ਸ਼ਹਿਰੀਆਂ, ਮੰਡਾਲਾ ਛੰਨਾ, ਗਿੱਦੜ ਪਿੰਡੀ, ਚਿੱਟੀ ਵੇਂਈ ਦੇ ਪੁੱਲ ਨਵਾਂ ਪਿੰਡ ਖਾਲੇਵਾਲ ਸਮੇਤ ਬੰਨਾਂ 'ਤੇ ਹਰ ਉਸ ਜਗ੍ਹਾ ਦਾ ਦੌਰਾ ਕੀਤਾ ਜਿਥੋਂ ਕਿਧਰੇ ਪਾਣੀ ਨਾਲ ਪ੍ਰਭਾਵਿਤ ਹੋਣ ਦਾ ਖਤਰਾ ਵੱਧ ਹੈ ਅਤੇ ਪਾਣੀ ਦੇ ਵੱਧ ਰਹੇ ਪੱਧਰ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹÏਲ ਹੈ | ਅਧਿਕਾਰੀਆਂ ਨੇ ਜ਼ਮੀਨੀ ਪੱਧਰ 'ਤੇ ਸਥਿਤੀ ਦੀ ਜਾਣਕਾਰੀ ਲਈ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਜਲੰਧਰ ਦਿਹਾਤੀ ਪੁਲਿਸ ਹਰ ਵੇਲੇ ਲੋਕਾਂ ਦੀ ਸਹਾਇਤਾ ਲਈ ਤੱਤਪਰ ਹੈ | ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਪਰਿਵਾਰਾਂ ਦੀ ਸੁਰੱਖਿਆ ਲਈ ਪਹਿਲਾਂ ਹੀ ਇੰਤਜ਼ਾਮ ਕੀਤੇ ਜਾ ਚੁੱਕੇ ਹਨ¢ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰਨ ਲਈ ਰਾਹਤ ਟੀਮਾਂ ਨੂੰ ਅਲਰਟ ਕੀਤਾ ਗਿਆ ਹੈ¢ | ਉਨ੍ਹਾਂ ਲੋਕਾਂ ਨੂੰ ਚÏਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਦਿੱਕਤ ਪੈਣ 'ਤੇ ਤੁਰੰਤ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ | ਐਸ.ਐਸ.ਪੀ ਸ. ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਪ੍ਰਭਾਵਿਤ ਪਿੰਡਾਂ ਵਿੱਚ ਲਗਾਤਾਰ ਮਾਨੀਟਰਿੰਗ ਕੀਤੀ ਜਾ ਰਹੀ ਹੈ¢ | ਪੁਲਿਸ ਦੇ ਜਵਾਨ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੈਟਰੋਲਿੰਗ ਕਰ ਰਹੇ ਹਨ ਅਤੇ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਉੱਥੇ ਰਾਹਤ ਸਮੱਗਰੀ ਅਤੇ ਤੁਰੰਤ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ | ਐਸ.ਪੀ. ਹੈੱਡ ਕੁਆਟਰ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਪਿੰਡ ਪੱਧਰ 'ਤੇ ਤੈਨਾਤ ਹਨ¢ | ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਜਾਨ-ਮਾਲ ਦੀ ਸੁਰੱਖਿਆ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ¢ | ਹੜ੍ਹ ਰੋਕੂ ਲੋਕ ਕਮੇਟੀ ਇਲਾਕਾ ਗਿੱਦੜ ਪਿੰਡੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਮੂ ਲੀਡਰ, ਮੁਖਤਿਆਰ ਸਿੰਘ ਚੀਨੀਆਂ, ਕਿਸਾਨ ਆਗੂ ਰਣਜੀਤ ਸਿੰਘ ਅਲੀਵਾਲ ਵੱਲੋਂ ਆਏ ਉੱਚ ਅਧਿਕਾਰੀਆਂ ਅਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਪਾਣੀ ਦੇ ਪੱਧਰ ਨੂੰ ਘੱਟਣ ਤੋਂ ਬਾਅਦ ਵੇਲਾ ਵਿਹਾਅ ਚੁੱਕੇ ਰੇਲਵੇ ਪੁਲ ਨੂੰ ਨਵਾਂ ਬਣਾਇਆ ਜਾਵੇ ਜਾਂ ਫਿਰ ਇਸ ਦੀਆਂ ਕੈਂਚੀਆਂ ਨੂੰ ਤੁਰੰਤ ਹੇਠਾਂ ਤੋਂ ਕੱਟ ਕੇ ਉਪਰ ਨੂੰ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਅਨ-ਏਡਿਡ ਕਾਲਜ ਐਸੋਸੀਏਸ਼ਨ ਵਲੋਂ ਹੜ੍ਹ ਰਾਹਤ ਕਾਰਜਾਂ ਲਈ 11 ਲੱਖ ਰੁਪਏ ਦਾ ਯੋਗਦਾਨ
ਅਗਲੀ ਖ਼ਬਰ ਚਿੱਟੀ ਵੇਈਾ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਵਧਿਆ

Ad Position 24