02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਚਿੱਟੀ ਵੇਈਾ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਵਧਿਆ <br/>

Ad Position 21
No active advertisement
ਦੀਵਾਲੀ ਤੋਂ ਕੰਗਣੀਵਾਲ ਵਿਚਕਾਰ ਬਣੇ ਪੁਲ 'ਤੇ ਖਤਰੇ ਦੇ ਨਿਸ਼ਾਨ ਤੋਂ ਪਾਣੀ ਦਾ ਪੱਧਰ ਵਧਣ ਦੇ ਦਿ੍ਸ਼¢ ਭੋਡੇ ਸਪਰਾਏ ਨਜ਼ਦੀਕ ਗੁੱਜਰ ਭਾਈਚਾਰੇ ਦੇ ਲੋਕ ਘਰਾਂ ਵਿੱਚ ਹੜ੍ਹ ਦਾ ਪਾਣੀ ਦਿਖਾਉਂਦੇ ਹੋਏ¢ ਤਸਵੀਰ - ਹਰਵਿੰਦਰ ਕੁਮਾਰ <br/> 04-09-2025
ਜਮਸ਼ੇਰ ਖਾਸ, ਜੰਡਿਆਲਾ ਮੰਜਕੀ, 3 ਸਤੰਬਰ (ਸੁਰਜੀਤ ਸਿੰਘ ਜੰਡਿਆਲਾ/ਹਰਵਿੰਦਰ ਕੁਮਾਰ)-ਪੰਜਾਬ ਦੇ ਨਾਲ ਪਹਾੜੀ ਖੇਤਰਾਂ ਚ ਭਾਰੀ ਮੀਹ ਅਤੇ ਬੱਦਲ ਫੜਨ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਜਲੰਧਰ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਦਿਵਾਲੀ ਤੋਂ ਕੰਗਣੀਵਾਲ ਵਿਚਕਾਰ ਚਿੱਟੀ ਵੇਈਾ ਦੇ ਪੁਲ 'ਤੇ ਹੜ੍ਹ ਦੇ ਪਾਣੀ ਦਾ ਪੱਧਰ ਵਧ ਗਿਆ ਹੈ¢ ਚਿੱਟੀ ਵੇਂਈ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਚਿੱਟੇ ਵੇਂਈ ਦੇ ਨਾਲ ਪਿੰਡ ਦੀਵਾਲੀ, ਜੰਡਿਆਲੀ ,ਕੰਗਣੀਵਾਲ, ਦੇਸਰ ,ਚਾਚੋਵਾਲ, ਹਰਦੋ ਫਰਾਲਾ ,ਬਜੂਹਾ ਕਲਾਂ ,ਬਜੂਹਾ ਖੁਰਦ, ਭੋਡੇ ਸਪਰਾਏ, ਚੰਨਣਪੁਰ ਜਗਰਾਲ , ਖੇੜਾ ਆਦਿ ਹੋਰ ਅਨੇਕਾਂ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਅਤੇ ਪਸ਼ੂਆਂ ਦਾ ਚਾਰਾ ਪਾਣੀ ਵਿੱਚ ਡੁੱਬਣ ਕਾਰਨ ਬਰਬਾਦ ਹੋ ਗਿਆ ਹੈ¢ ਥਾਣਾ ਸਦਰ ਜਲੰਧਰ ਦੀ ਪੁਲਿਸ ਪ੍ਰਸ਼ਾਸਨ ਵਲੋਂ ਪਾਣੀ ਦਾ ਵਹਾਅ ਵਧਣ ਕਾਰਨ ਭਾਰੀ ਵਾਹਨਾਂ ਨੂੰ ਪੁਲ ਦੇ ਉੱਤੋਂ ਦੀ ਲੰਘਣ ਦੀ ਰੋਕ ਦਿੱਤਾ ਗਿਆ ਹੈ¢ ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਪਾਣੀ ਦਾ ਵੱਧਣ ਵਰਨ ਕਾਰਨ ਦੁਪਹੀਆ ਵਾਹਨਾਂ ਨੂੰ ਕਾਫੀ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਜਗਰਾਲ ਤੋਂ ਬਜੂਹਾ ਖੁਰਦ ਬਣੇ ਪੁੱਲ ਤੋਂ ਕਰੀਬ ਛੇ ਸੱਤ ਫੁੱਟ ਉੱਪਰ ਪਾਣੀ ਚੱਲ ਰਿਹਾ ਹੈ ਜਿਸ ਕਾਰਨ ਇਹ ਸੰਪਰਕ ਸੜਕ ਦੂਜੇ ਪਿੰਡਾਂ ਨਾਲੋਂ ਟੁੱਟੀ ਹੋਈ ਹੈ ¢ ਦਿਵਾਲੀ ਪੁਲ ਤੇ ਖੜੇ ਭਾਈ ਦਵਿੰਦਰ ਸਿੰਘ ਸੋਢੀ,ਲੰਬੜਦਾਰ ਅਮਰੀਕ ਸਿੰਘ ਦੀਵਾਲੀ , ਜੋਗਾ ਆਦੀ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਇਸ ਖਸਤਾ ਹਾਲਤ ਪੁੱਲ ਦੀ ਸਾਰ ਛੇਤੀ ਲੈਣ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ¢ ਕਿਸਾਨ ਭੁਪਿੰਦਰ ਸਿੰਘ ਗੋਸਲ ,ਸ਼ਿਵ ਲਾਲ ਰਵੀ ਭੋਡੇ ਸਪਰਾਏ, ਹਰਦੀਪ ਸ਼ਰਮਾ ਨੇ ਦੱਸਿਆ ਕਿ ਪਾਣੀ ਦਾ ਪੱਧਰ ਲਗਾਤਾਰ ਵੱਧਣ ਕਾਰਨ ਚਿੱਟੀ ਵੇਈਾ ਕਿਨਾਰੇ ਵਸੇ ਹੋਏ ਕਿਸਾਨ ਆਪਣਾ ਮਾਲ ਡੰਗਰ ਸੁਰੱਖਿਆ ਦੀ ਜਗ੍ਹਾ 'ਤੇ ਲੈ ਗਏ ਹਨ¢ ਭੁਪਿੰਦਰ ਸਿੰਘ ਗੋਸਲ ਨੇ ਦੱਸਿਆ ਕੀ 1988 ਤੋਂ ਬਾਅਦ ਇਹ ਭਿਆਨਕ ਹੜ ਆਏ ਹਨ ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਖਰਾਬ ਹੋ ਗਈ ਹੈ ਅਤੇ ਆਮ ਵਿਅਕਤੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਉਹਨਾਂ ਕਿਹਾ ਕਿ ਲਗਾਤਾਰ ਮੀਂਹ ਪੈਣ ਕਾਰਨ ਲੋਕਾਂ ਦੇ ਮਕਾਨ ਚੋਣ ਲੱਗ ਪਏ ਹਨ¢ ਵਿੱਕੀ ਭਲਵਾਨ ਨੇ ਦੱਸਿਆ ਕਿ ਗੰਦੇ ਨਾਲਾ ਦਾ ਪਾਣੀ ਦਾ ਪੱਧਰ ਵੀ ਵਧ ਗਿਆ ਹੈ ਜਿਸ ਕਾਰਨ ਪਿੰਡ ਭੋਡੇ ਸਪਰਾਏ ਤੋਂ ਦੀਵਾਲੀ ਵਾਲੇ ਪੁਲ 'ਤੇ ਰਹਿੰਦੇ ਗੁੱਜਰ ਭਾਈਚਾਰੇ ਦੇ ਘਰਾਂ ਵਿੱਚ ਵੀ ਪਾਣੀ ਆ ਗਿਆ ਹੈ¢ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਗੁਰਦੁਆਰਾ ਸਾਹਿਬ ਅਤੇ ਹੋਰ ਧਾਰਮਿਕ ਸੰਸਥਾਵਾਂ ਵੱਲੋਂ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ¢

Ad Position 22
No active advertisement
ਪਿਛਲੀ ਖ਼ਬਰ ਗਿੱਦੜਪਿੰਡੀ ਰੇਲਵੇ ਪੁਲ ਦੀਆਂ ਕੈਂਚੀਆਂ 'ਚ ਫਸੇ ਰੁੱਖਾਂ ਦੇ ਟਾਹਣਿਆਂ ਨੇ ਸਾਰਾ ਦਿਨ ਪ੍ਰਸ਼ਾਸਨ ਅਤੇ ਲੋਕਾਂ ਨੂੰ ਉਲਝਾ... ਅਗਲੀ ਖ਼ਬਰ ਡਿਪਟੀ ਕਮਿਸ਼ਨਰ ਜਲੰਧਰ ਅਤੇ ਜਲੰਧਰ ਪੁਲਿਸ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਜ਼ਮੀਨੀ ਪੱਧਰ 'ਤੇ ਜਾਇਜ਼ਾ <br/>
Ad Position 24