ਰਾਂਚੀ, 4 ਸਤੰਬਰ (ਪੀ.ਟੀ.ਆਈ)-ਝਾਰਖੰਡ ਦੇ ਪਲਾਮੂ ਜ਼ਿਲ੍ਹੇ 'ਚ ਵੀਰਵਾਰ ਨੂੰ ਸੀ.ਪੀ.ਆਈ (ਮਾਓਵਾਦੀ) ਦੇ ਵੱਖਰੇ ਹੋਏ ਗੁੱਟ ਦੀ ਪਾਬੰਦੀਸ਼ੁਦਾ ਐੱਸ.ਪੀ.ਸੀ ਦੇ ਮੈਂਬਰਾਂ ਨਾਲ ਹੋਏ ਮੁਕਾਬਲੇ ਦੌਰਾਨ 2 ਸੁਰੱਖਿਆ ਜਵਾਨ ਸ਼ਹੀਦ ਹੋ ਗਏ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ | ਪਲਾਮੂ ਦੇ ਡੀ.ਆਈ.ਜੀ ਨੌਸ਼ਾਦ ਆਲਮ ਨੇ ਦੱਸਿਆ ਕਿ ਇਹ ਮੁਕਾਬਲਾ ਤਿ੍ਤੀਆ ਸੰਮੇਲਨ ਪ੍ਰਸਤੁਤੀ ਕਮੇਟੀ (ਟੀ.ਐੱਸ.ਪੀ.ਸੀ) ਦੇ ਗੈਰ ਕਾਨੂੰਨੀ ਮੈਂਬਰਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਮਨਾਤੂ ਪੁਲਿਸ ਥਾਣੇ ਅਧੀਨ ਪੈਂਦੇ ਕੇਡਲ ਪਿੰਡ 'ਚ ਸਵੇਰੇ 12.30 ਵਜੇ ਹੋਇਆ, ਜਿਸ ਦੌਰਾਨ 2 ਸੁਰੱਖਿਆ ਜਵਾਨ ਸ਼ਹੀਦ ਹੋ ਗਏ ਇਕ ਹੋਰ ਜ਼ਖ਼ਮੀ ਹੋ ਗਿਆ |