07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭਾਰਤ 'ਚ ਸ਼ਿਸ਼ੂ ਮੌਤ ਦਰ 'ਚ ਦਰਜ ਕੀਤੀ ਗਈ ਭਾਰੀ ਗਿਰਾਵਟ

Ad Position 21
No active advertisement
ਅਜੀਤ ਡੈਸਕ 05-09-2025

2013 ਦੇ ਮੁਕਾਬਲੇ 2023 'ਚ ਸ਼ਿਸ਼ੂ ਮੌਤ ਦਰ 'ਚ 37.5 ਫ਼ੀਸਦੀ ਦੀ ਗਿਰਾਵਟ
<br/>
ਨਵੀਂ ਦਿੱਲੀ, 4 ਸਤੰਬਰ (ਉਪਮਾ ਡਾਗਾ ਪਾਰਥ)-ਭਾਰਤ ਦੇ ਰਜਿਸਟਰਾਰ ਜਨਰਲ ਵਲੋਂ ਜਾਰੀ ਕੀਤੀ ਗਈ ਸੈਂਪਲ ਰਜਿਸਟ੍ਰੇਸ਼ਨ ਸਿਸਟਮ ਰਿਪੋਰਟ 2023 (ਆਈ.ਐਮ.ਆਰ.) ਮੁਤਾਬਿਕ ਦੇਸ਼ 'ਚ ਸ਼ਿਸ਼ੂ ਮੌਤ ਦਰ 'ਚ ਕਾਫੀ ਸੁਧਾਰ ਦਰਜ ਕੀਤਾ ਗਿਆ ਹੈ | ਇਹ ਸਾਲ 2013 'ਚ ਹਰ 1000 ਜਨਮੇ ਬੱਚਿਆਂ 'ਚੋਂ 40 ਤੋਂ ਘਟ ਕੇ ਹੁਣ 25 ਦੇ ਹੇਠਲੇ ਪੱਧਰ 'ਤੇ ਆ ਗਈ ਹੈ | ਭਾਵ ਮੌਤ ਦਰ 'ਚ 37.5 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ | ਆਈ.ਐਮ.ਆਰ. ਜਨਤਕ ਸਿਹਤ ਦਾ ਅਹਿਮ ਸੂਚਕ ਅੰਕ ਹੈ ਜੋ ਦਰਸਾਉਂਦਾ ਹੈ ਕਿ ਇਕ ਸਾਲ 'ਚ ਜਨਮੇ 1000 ਬੱਚਿਆਂ 'ਚੋਂ ਇਕ ਸਾਲ ਤੋਂ ਘੱਟ ਦੀ ਉਮਰ 'ਚ ਕਿੰਨੇ ਬੱਚਿਆਂ ਦੀ ਮੌਤ ਹੋਈ | ਇਹ ਨੰਬਰ ਜਿੰਨਾ ਘਟ ਹੋਏਗਾ, ਉਹ ਉਨੀਆਂ ਹੀ ਬਿਹਤਰ ਸਿਹਤ ਸੁਵਿਧਾਵਾਂ ਦਾ ਸੰਕੇਤ ਦਿੰਦਾ ਹੈ | ਐਸ.ਆਰ.ਐਸ. 2023 ਰਿਪੋਰਟ ਮੁਤਾਬਿਕ ਜਿਸ 'ਚ 2023 ਦੇ ਅੰਕੜਿਆਂ ਮੁਤਾਬਿਕ ਗਣਨਾ ਕੀਤੀ ਗਈ ਹੈ, 2013 'ਚ ਜੋ ਦਰ 40 ਸੀ, ਭਾਵ 1000 ਜਨਮ ਲਏ ਬੱਚਿਆਂ 'ਚੋਂ 40 ਬੱਚੇ 1 ਸਾਲ ਦੀ ਘੱਟ ਉਮਰ 'ਚ ਮਰ ਜਾਂਦੇ ਸਨ, 2023 'ਚ ਇਹ ਦਰ 25 ਦਰਜ ਕੀਤੀ ਗਈ | ਰਿਪੋਰਟ ਮੁਤਾਬਿਕ ਦੇਸ਼ 'ਚ ਆਈ.ਐਮ.ਆਰ. ਸਭ ਤੋਂ ਵੱਧ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼ 'ਚ 37 ਦਰਜ ਕੀਤੀ ਗਈ | ਰਿਪੋਰਟ ਮੁਤਾਬਿਕ ਪੰਜਾਬ ਦਾ ਪ੍ਰਦਰਸ਼ਨ ਔਸਤ ਰਿਹਾ | ਵੱਡੇ ਰਾਜਾਂ ਦੀ ਸੂਚੀ 'ਚ ਪੰਜਾਬ 17 ਦੀ ਆਈ.ਐਮ.ਆਰ. ਨਾਲ 13ਵੇਂ ਸਥਾਨ 'ਤੇ ਰਿਹਾ | ਪੰਜਾਬ ਦੇ ਦਿਹਾਤੀ ਇਲਾਕਿਆਂ 'ਚ ਡਾਕਟਰੀ ਸਹੂਲਤਾਂ ਦੀ ਕਮੀ ਵੱਲ ਇਸ਼ਾਰਾ ਕਰਦੇ ਸੂਚਕ ਅੰਕ ਮੁਤਾਬਿਕ ਦਿਹਾਤੀ ਇਲਾਕਿਆਂ 'ਚ ਆਈ.ਐਮ.ਆਰ. 19 ਦਰਜ ਕੀਤੀ ਗਈ ਜਦਕਿ ਸ਼ਹਿਰੀ ਇਲਾਕਿਆਂ ਦੀ ਦਸ਼ਾ ਕਾਫੀ ਬਿਹਤਰ ਸੀ ਜਿਥੇ ਆਈ.ਐਮ.ਆਰ. 14 ਦਰਜ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਫ਼ਿਲਮ 'ਮੇਹਰ' ਦੇ ਅਦਾਕਾਰਾਂ ਨੇ ਪ੍ਰੀਮੀਅਰ ਸ਼ੋਅ 'ਚ 'ਬੋਲੇ ਸੋ ਨਿਹਾਲ ਦੇ' ਜੈਕਾਰੇ ਨਾਲ ਕੀਤਾ ਪ੍ਰਵੇਸ਼ ਅਗਲੀ ਖ਼ਬਰ ਮਾਓਵਾਦੀਆਂ ਨਾਲ ਮੁਕਾਬਲੇ 'ਚ 2 ਸੁਰੱਖਿਆ ਜਵਾਨ ਸ਼ਹੀਦ
Ad Position 24