07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਫ਼ਿਲਮ 'ਮੇਹਰ' ਦੇ ਅਦਾਕਾਰਾਂ ਨੇ ਪ੍ਰੀਮੀਅਰ ਸ਼ੋਅ 'ਚ 'ਬੋਲੇ ਸੋ ਨਿਹਾਲ ਦੇ' ਜੈਕਾਰੇ ਨਾਲ ਕੀਤਾ ਪ੍ਰਵੇਸ਼

Ad Position 21
No active advertisement
ਅਜੀਤ ਡੈਸਕ 05-09-2025

• ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਹੜ੍ਹ ਪੀੜਤਾਂ ਨੂੰ ਪ੍ਰਦਾਨ ਕੀਤੀ ਜਾਵੇਗੀ-ਰਾਜ ਕੁੰਦਰਾ
• ਫ਼ਿਲਮ ਪ੍ਰਤੀ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖ ਕੇ ਉਤਸ਼ਾਹਿਤ ਹਾਂ-ਗੀਤਾ ਬਸਰਾ
<br/>
ਚੰਡੀਗੜ੍ਹ, 4 ਸਤੰਬਰ (ਅਜਾਇਬ ਸਿੰਘ ਔਜਲਾ)-ਪੰਜਾਬੀ ਫ਼ਿਲਮ ਜਗਤ 'ਚ ਮੁੰਬਈ ਫ਼ਿਲਮ ਨਗਰੀ 'ਚ ਵਿਚਰ ਰਹੇ ਨਿਰਮਾਤਾ, ਨਿਰਦੇਸ਼ਕ ਤੇ ਹੁਣ ਆਪਣੀ ਪਹਿਲੀ ਫ਼ਿਲਮ 'ਮੇਹਰ' ਰਾਹੀ ਪ੍ਰਵੇਸ਼ ਕਰਨ ਵਾਲੇ ਰਾਜ ਕੁੰਦਰਾ ਇਥੇ ਆਪਣੀ ਟੀਮ ਸਮੇਤ ਚੰਡੀਗੜ੍ਹ ਵਿਖੇ ਪ੍ਰੀਮੀਅਰ ਸੋਅ ਦੌਰਾਨ ਪੁੱਜੇ | ਇਸ ਮੌਕੇ ਉਨ੍ਹਾਂ ਨਾਲ ਫ਼ਿਲਮ 'ਚ ਮੁੱਖ ਭੁਮਿਕਾ ਨਿਭਾਉਣ ਵਾਲੀ ਗੀਤਾ ਬਸਰਾ, ਫ਼ਿਲਮ ਦੇ ਨਿਰਦੇਸ਼ਕ ਰਾਕੇਸ ਮਹਿਤਾ ਤੇ ਨਿਰਮਾਤਰੀ ਦਿਵਿਆ ਭਟਨਾਗਰ, ਅਦਾਕਾਰ ਬਨਿੰਦਰਜੀਤ ਬਨੀ, ਫ਼ਿਲਮ ਦੇ ਗੀਤਕਾਰ ਮੋਨੀ ਠੁੱਲੇਵਾਲ ਤੇ ਅਦਾਕਾਰ ਪਰਮਵੀਰ, ਸਪਨ ਮਚਨੰਦਾ ਰਾਜ ਜੁਨੇਜਾ, ਤਰੁਨਜੀਤ ਸਿੰਘ ਕੈਨੇਡਾ, ਅਸ਼ਨੂਰ ਕੌਰ ਆਦਿ ਸਮੇਤ ਵੱਖ-ਵੱਖ ਖੇਤਰਾਂ ਦੀਆ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਜਿਉਂ ਹੀ ਫ਼ਿਲਮ ਨਾਲ ਸੰਬੰਧਿਤ ਅਦਾਕਾਰ ਤੇ ਹੋਰ ਸ਼ਖ਼ਸੀਅਤਾਂ ਪ੍ਰੀਮੀਅਰ ਸੋਅ 'ਚ ਪ੍ਰਵੇਸ਼ ਹੋਏ ਤਾਂ ਅਦਾਕਾਰ ਰਾਜ ਕੁੰਦਰਾ ਦੇ ਨਾਲ ਹਾਲ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ ਗੂੰਜ ਉਠਿਆ | ਇਸ ਤੋ ਪਹਿਲਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਕੁੰਦਰਾ ਨੇ ਕਿਹਾ ਕਿ ਉਹ ਫ਼ਿਲਮ 'ਮੇਹਰ' ਦੀ ਪਹਿਲੇ ਦਿਨ ਦੀ ਕਲੈਕਸ਼ਨ ਹੜ੍ਹ ਪੀੜਤਾਂ ਨੂੰ ਪ੍ਰਦਾਨ ਕੀਤੀ ਜਾਵੇਗੀ | ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾਂ ਗੀਤਾ ਬਸਰਾ ਨੇ ਕਿਹਾ ਕਿ 5 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਪ੍ਰਤੀ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖ ਕੇ ਉਹ ਖ਼ੁਦ ਵੀ ਉਤਸ਼ਾਹਿਤ ਹੈ | ਗੀਤਕਾਰ ਮੋਨੀ ਠੁੱਲੇਵਾਲ ਨੇ ਕਿਹਾ ਕਿ ਉਸ ਨੇ ਫ਼ਿਲਮ 'ਚ ਪੰਜ ਗੀਤ ਲਿਖੇ ਹਨ, ਜਿਨ੍ਹਾਂ ਨੂੰ ਗਾਇਕ ਸੋਨੂੰ ਨਿਗਮ, ਦਲੇਰ ਮਹਿੰਦੀ, ਜਸਬੀਰ ਜੱਸੀ, ਬੀ. ਪਰਾਕ ਅਤੇ ਜੁਬਿਨ ਨਟਿਆਲ ਵਲੋਂ ਆਪਣੀਆਂ ਆਵਾਜ਼ਾਂ ਦਿੱਤੀਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ 'ਚ ਹੜ੍ਹ ਪੀੜਤਾਂ ਲਈ ਕਾਂਗਰਸ ਦੇਵੇਗੀ 70 ਤੋਂ 80 ਲੱਖ ਰੁਪਏ-ਰਾਜਾ ਵੜਿੰਗ <br/> ਅਗਲੀ ਖ਼ਬਰ ਭਾਰਤ 'ਚ ਸ਼ਿਸ਼ੂ ਮੌਤ ਦਰ 'ਚ ਦਰਜ ਕੀਤੀ ਗਈ ਭਾਰੀ ਗਿਰਾਵਟ
Ad Position 24