ਆਦਮਪੁਰ, 4 ਸਤੰਬਰ (ਰਮਨ ਦਵੇਸਰ)-ਆਦਮਪੁਰ ਹਵਾਈ ਅੱਡੇ ਤੋਂ ਰੋਜ਼ਾਨਾ ਸਟਾਰ ਏਅਰ ਦੀ ਗਾਜ਼ੀਆਬਾਦ (ਹਿੰਡਨ) ਜਾਣ ਵਾਲੀ ਉਡਾਣ 5 ਸਤੰਬਰ ਤੱਕ ਰੱਦ ਰਹੇਗੀ | ਆਦਮਪੁਰ ਤੋਂ ਇਹ ਉਡਾਣ ਗਾਜ਼ੀਆਬਾਦ ਲਈ ਜਾਂਦੀ ਸੀ, ਜਿਥੋ ਇਹ ਉਡਾਣ ਨਾਂਦੇੜ ਲਈ ਅਤੇ ਨਾਂਦੇੜ ਤੋ ਬੈਂਗਲੁਰੂ ਲਈ ਰੋਜ਼ਾਨਾ ਜਾਂਦੀ ਸੀ | ਅਧਿਕਾਰੀਆਂ ਨੇ ਦੱਸਿਆ ਕਿ ਇਸ ਉਡਾਣ ਨੂੰ ਨਾਂਦੇੜ ਸਿਵਲ ਹਵਾਈ ਅੱਡੇ 'ਤੇ ਚੱਲ ਰਹੇ ਕੰਮ ਨੂੰ ਲੈ ਕੇ ਰੱਦ ਕੀਤਾ ਗਿਆ ਹੈ ਅਤੇ ਉਡਾਣ ਸ਼ੁਰੂ ਹੋਣ ਲਈ ਅਜੇ ਹੋਰ ਸਮਾਂ ਲਗ ਸਕਦਾ ਹੈ |