22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਲਗਾਤਾਰ ਮੀਂਹ ਦੇ ਬਾਵਜੂਦ ਅਨਾਜ ਮੰਡੀ ਸੰਗਰੂਰ 'ਚ ਬਾਸਮਤੀ ਦੀ ਆਮਦ ਸ਼ੁਰੂ

Ad Position 21
No active advertisement
ਅਜੀਤ ਡੈਸਕ 07-09-2025

ਮੰਡੀ 'ਚ ਆਈ ਪਹਿਲੀ ਢੇਰੀ ਨੂੰ ਮਿਲਿਆ 3200 ਰੁਪਏ ਦਾ ਭਾਅ
<br/>
ਸੰਗਰੂਰ, 6 ਸਤੰਬਰ (ਧੀਰਜ ਪਸ਼ੋਰੀਆ)-ਬੇਸ਼ੱਕ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਅਨਾਜ ਮੰਡੀ ਸੰਗਰੂਰ 'ਚ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ | ਆੜ੍ਹਤੀਆਂ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਤੁੰਗਾਂ ਨੇ ਦੱਸਿਆ ਕਿ ਪਿੰਡ ਸਕਰੌਦੀ ਦਾ ਕਿਸਾਨ ਹਰਵਿੰਦਰ ਸਿੰਘ ਆਪਣੀ ਬਾਸਮਤੀ ਆੜ੍ਹਤੀਏ ਗੁਰਬਖ਼ਸ਼ ਲਾਲ ਸੁਰਿੰਦਰ ਕੁਮਾਰ ਦੀ ਦੁਕਾਨ 'ਤੇ ਲੈ ਕੇ ਆਇਆ, ਜਿਥੇ ਹੋਈ ਬੋਲੀ ਦੌਰਾਨ ਬੀ.ਡੀ. ਰਾਈਸ ਐਕਸਪੋਰਟਸ ਨੇ ਇਹ ਬਾਸਮਤੀ 3200 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਖ਼ਰੀਦੀ | ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਤੇ ਕਮੇਟੀ ਦੀ ਸਮੁੱਚੀ ਟੀਮ ਵਲੋਂ ਮਿਲ ਰਹੇ ਸਹਿਯੋਗ ਦੀ ਗੱਲ ਕਰਦਿਆਂ ਪ੍ਰਧਾਨ ਸ਼ਿਸ਼ਨ ਕੁਮਾਰ ਤੁੰਗਾਂ ਨੇ ਦੱਸਿਆ ਕਿ ਇਸ ਮੰਡੀ ਵਿਚ ਬਾਸਮਤੀ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਉਣ ਕਾਰਨ ਇਹ ਮੰਡੀ ਬਾਸਮਤੀ ਦੀ ਖ਼ਰੀਦ ਵਿਚ ਸੂਬੇ ਦੀ ਮੋਹਰੀ ਮੰਡੀ ਬਣ ਚੁੱਕੀ ਹੈ | ਇਸ ਮੌਕੇ ਦੀਪਕ ਗੋਇਲ, ਸੁਭਾਸ਼ ਚੰਦ, ਮੋਹਿਤ ਗੋਇਲ, ਦਰਸ਼ਨ ਗਰਗ, ਰਿਸ਼ੂ ਬਾਗੜੀ, ਵਿਨੀਤ ਗੋਇਲ, ਜਤਿੰਦਰ ਗਰੇਵਾਲ, ਚਰਨਜੀਤ ਸ਼ਰਮਾ, ਧਰਮਿੰਦਰ ਤਿਵਾੜੀ, ਪ੍ਰੇਮ ਸ਼ਰਮਾ, ਸ਼ਿਵ ਚੰਦ ਤੇ ਹੋਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਤੋਂ ਗਾਜ਼ੀਆਬਾਦ ਜਾਣ ਵਾਲੀ ਉਡਾਣ ਅੱਜ ਵੀ ਰੱਦ ਅਗਲੀ ਖ਼ਬਰ ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ ਹੇਠ ਕਾਂਗਰਸੀ ਆਗੂ ਗਿ੍ਫ਼ਤਾਰ
Ad Position 24