22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ ਹੇਠ ਕਾਂਗਰਸੀ ਆਗੂ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 07-09-2025
ਬਠਿੰਡਾ, 6 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ 'ਚ ਕਾਂਗਰਸ ਪਾਰਟੀ ਦੇ ਇਕ ਸੀਨੀਅਰ ਆਗੂ ਤੇ ਮਹਿਲਾ ਕੌਂਸਲਰ ਦੇ ਕਰੀਬ 50 ਸਾਲਾ ਪਤੀ ਵਲੋਂ ਇਕ ਲਗਭਗ 13 ਕੁ ਸਾਲ ਦੀ ਨਾਬਾਲਗ ਵਿਦਿਆਰਥਣ ਨੂੰ ਬਲੈਕਮੇਲ ਕਰਕੇ ਉਸ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤਹਿਤ ਪੁਲਿਸ ਨੇ ਪੀੜਤਾ ਦੀ ਮਾਂ ਦੇ ਬਿਆਨ 'ਤੇ ਮੁਕੱਦਮਾ ਦਰਜ ਕਰਦਿਆਂ ਕਾਂਗਰਸੀ ਆਗੂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਾਰੇ ਘਟਨਾਕ੍ਰਮ ਦਾ ਖ਼ੁਲਾਸਾ ਇਸ ਆਗੂ ਵਲੋਂ ਪੀੜਤਾ ਦੀ ਵੱਡੀ ਭੈਣ ਨੂੰ ਭੇਜੀ ਉਕਤ ਕੁੜੀ ਦੀ ਬਣਾਈ ਅਸ਼ਲੀਲ ਵੀਡੀਓ ਤੋਂ ਬਾਅਦ ਹੋਇਆ ਹੈ | ਬਠਿੰਡਾ ਦੇ ਡੀ.ਐਸ.ਪੀ. (ਸਿਟੀ-1) ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਸਥਾਨਕ ਹਾਜੀ ਰਤਨ ਇਲਾਕੇ ਦੀ ਇਕ ਔਰਤ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਕਿ ਸਕੂਲ 'ਚ ਪੜ੍ਹਦੇ ਸਮੇਂ ਉਨ੍ਹਾਂ ਦੀ ਛੋਟੀ ਲੜਕੀ ਦੀ ਇਕ ਲੜਕੇ ਨਾਲ ਮਿੱਤਰਤਾ ਹੋ ਗਈ ਸੀ, ਜਿਸ ਬਾਰੇ ਉਨ੍ਹਾਂ ਦੇ ਘਰ ਪਹਿਲਾਂ ਤੋਂ ਆਉਣ-ਜਾਣ ਰੱਖਦੇ ਉਨ੍ਹਾਂ ਦੇ ਇਲਾਕੇ ਦੇ ਕਾਂਗਰਸੀ ਆਗੂ ਨੂੰ ਪਤਾ ਲੱਗ ਗਿਆ ਸੀ, ਉਹ ਉਨ੍ਹਾਂ ਦੀ ਛੋਟੀ ਲੜਕੀ ਨੂੰ ਇਹ ਗੱਲ ਉਸ ਦੇ ਘਰ ਦੱਸਣ ਦਾ ਡਰਾਵਾ ਦੇ ਕੇ ਉਸ ਨੂੰ ਬਲੈਕਮੇਲ ਕਰਨ ਲੱਗ ਪਿਆ ਸੀ ਤੇ ਉਸ ਨਾਲ ਕਥਿਤ ਤੌਰ 'ਤੇ ਕਈ ਵਾਰ ਜਬਰ ਜਨਾਹ ਕੀਤਾ ਸੀ | ਇਸ ਸਮੇਂ ਦੀ ਉਕਤ ਨੇ ਅਸ਼ਲੀਲ ਵੀਡੀਓ ਵੀ ਬਣਾ ਲਈ ਸੀ | ਹੁਣ ਉਨ੍ਹਾਂ ਦੀ ਲੜਕੀ ਚੰਡੀਗੜ੍ਹ ਵਿਖੇ ਪੜ੍ਹਾਈ ਕਰ ਰਹੀ ਹੈ, ਜਿਸ ਦਾ ਉਕਤ ਆਗੂ ਉਥੇ ਵੀ ਪਿੱਛਾ ਨਹੀਂ ਛੱਡ ਰਿਹਾ ਸੀ, ਜਿਸ ਤੋਂ ਅੱਕ ਕੇ ਲੜਕੀ ਨੇ ਉਸ ਨੂੰ ਮੋਬਾਈਲ ਫੋਨ 'ਤੇ ਬਲੌਕ ਕਰ ਦਿੱਤਾ ਤਾਂ ਤੈਸ਼ 'ਚ ਆਏ ਇਸ ਆਗੂ ਨੇ ਉਨ੍ਹਾਂ ਦੀ ਲੜਕੀ ਦੀ ਬਣਾਈ ਅਸ਼ਲੀਲ ਵੀਡੀਓ ਉਸ ਦੀ ਵੱਡੀ ਭੈਣ ਨੂੰ ਭੇਜ ਦਿੱਤੀ ਅਤੇ ਡਰਾਵਾ ਦਿੱਤਾ ਕਿ ਜੇਕਰ ਉਸ ਦੀ ਛੋਟੀ ਭੈਣ ਉਸ ਨੂੰ ਨਾ ਮਿਲੀ ਤਾਂ ਉਹ ਇਹ ਵੀਡੀਓ ਜਨਤਕ ਕਰ ਦੇਵੇਗਾ, ਇਸ ਸਾਰੇ ਘਟਨਾਕ੍ਰਮ ਬਾਰੇ ਪਤਾ ਲੱਗਣ ਬਾਅਦ ਉਨ੍ਹਾਂ ਨੇ ਪੁਲਿਸ ਤੱਕ ਪਹੁੰਚ ਕੀਤੀ | ਡੀ.ਐੱਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਾਰੇ ਪਹਿਲੂਆਂ ਦੀ ਜਾਂਚ ਕਰਨ ਉਪਰੰਤ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਬੰਟੀ ਖ਼ਿਲਾਫ਼ ਥਾਣਾ ਕੋਤਵਾਲੀ 'ਚ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਦਿਆਂ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਹੋਰ ਪੁੱਛ-ਗਿੱਛ ਲਈ ਕਥਿਤ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਮੀਂਹ ਦੇ ਬਾਵਜੂਦ ਅਨਾਜ ਮੰਡੀ ਸੰਗਰੂਰ 'ਚ ਬਾਸਮਤੀ ਦੀ ਆਮਦ ਸ਼ੁਰੂ ਅਗਲੀ ਖ਼ਬਰ ਵਿਧਾਇਕ ਦੀ ਪਤਨੀ ਨਾਲ ਪੰਜਾਬ 'ਚ ਤਸ਼ੱਦਦ ਹੋ ਰਿਹਾ ਤਾਂ ਆਮ ਲੋਕਾਂ ਕੀ ਹਾਲ ਹੋਵੇਗਾ-ਸਿਮਰਨਜੀਤ ਕੌਰ
Ad Position 24