22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪੁਲ 'ਤੇ ਰੇਲਿੰਗ ਨਾ ਹੋਣ ਕਾਰਨ ਸਾਈਕਲ ਸਵਾਰ ਭੈਣ-ਭਰਾ ਦੀ ਵੇਈਾ 'ਚ ਡਿਗਣ ਕਾਰਨ ਮੌਤ <br/>

Ad Position 21
No active advertisement
ਅਜੀਤ ਡੈਸਕ 07-09-2025

ਫਗਵਾੜਾ, 6 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਪਿੰਡ ਦੁੱਗਾਂ ਵਿਖੇ ਵੇਈਾ ਨੂੰ ਪਾਰ ਕਰਦੇ ਸਮੇਂ ਸਾਈਕਲ ਸਲਿਪ ਹੋਣ ਕਾਰਨ ਭੈਣ-ਭਰਾ ਦੇ ਵੇਈਾ 'ਚ ਡਿੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕਾ ਦੀ ਪਛਾਣ ਪ੍ਰੀਤੀ (27) ਤੇ ਉਸ ਦੇ ਭਰਾ ਸੰਦੀਪ ਕੁਮਾਰ ਉਰਫ਼ ਦੀਪਾ (38) ਪੁੱਤਰ ਬਲਰਾਮ ਕੁਮਾਰ ਵਾਸੀ ਪਿੰਡ ਉੱਚਾ ਜਲੰਧਰ ਵਜੋਂ ਹੋਈ ਹੈ | ਮਿ੍ਤਕ ਨੌਜਵਾਨ ਵਿਆਹਿਆ ਹੋਇਆ ਹੈ ਤੇ ਉਸ ਦਾ ਇਕ 6 ਸਾਲ ਦਾ ਬੇਟਾ ਹੈ | ਜਾਣਕਾਰੀ ਅਨੁਸਾਰ ਅੱਜ ਦੁਪਹਿਰ ਦੇ ਸਮੇਂ ਦੋਵੇਂ ਭੈਣ ਭਰਾ ਸਾਈਕਲ 'ਤੇ ਆਪਣੇ ਘਰ ਤੋਂ ਪਿੰਡ ਰਾਣੀਪੁਰ ਦਵਾਈ ਲੈਣ ਜਾ ਰਹੇ ਸਨ, ਜਦੋਂ ਉਹ ਪਿੰਡ ਦੁੱਗਾਂ ਦੇ ਵੇਈਾ ਨੂੰ ਪਾਰ ਕਰਨ ਲੱਗੇ ਤਾਂ ਉਨ੍ਹਾਂ ਦਾ ਸਾਈਕਲ ਅਚਾਨਕ ਸਲਿਪ ਹੋ ਗਿਆ ਅਤੇ ਪੁਲ 'ਤੇ ਕੋਈ ਵੀ ਰੇਿਲੰਗ ਨਾ ਹੋਣ ਕਾਰਨ ਦੋਵੇਂ ਵੇਈਾ ਵਿਚ ਡਿੱਗ ਪਏ, ਜੋ ਕਿ ਮੀਂਹ ਕਾਰਨ ਓਵਰਫਲੋਅ ਹੋ ਕੇ ਬੜੀ ਤੇਜ਼ੀ ਨਾਲ ਵੱਗ ਰਹੀ ਹੈ | ਥਾਣਾ ਰਾਲਵਪਿੰਡੀ ਦੇ ਐਸ.ਐਚ.ਓ. ਮੇਜਰ ਸਿੰਘ ਵਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਹਰਿਆਣੇ ਵਲੋਂ ਲਈ ਸਟੇਅ ਕਾਰਨ ਘੱਗਰ ਤੋਂ ਵਰਿ੍ਹਆਂ ਤੋਂ ਪੈਦਾ ਹੋਏ ਹੜ੍ਹਾਂ ਦੇ ਸੰਤਾਪ ਦਾ ਨਹੀਂ ਹੋ ਰਿਹਾ ਹੱਲ ਅਗਲੀ ਖ਼ਬਰ ਦੀਪਕ ਬਾਲੀ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਗੱਟੀ ਰਾਜੋ ਕੇ ਦਾ ਦੌਰਾ
Ad Position 24