ਡੇਰਾ ਬਾਬਾ ਨਾਨਕ (ਬਟਾਲਾ), 6 ਸਤੰਬਰ (ਵਿਜੇ ਸ਼ਰਮਾ)-ਪਿਛਲੇ ਦਿਨੀਂ ਰਾਵੀ ਅੰਦਰ ਆਏ ਹੜ੍ਹ ਕਾਰਨ ਬਰਬਾਦ ਹੋਈਆਂ ਫ਼ਸਲਾਂ ਤੇ ਪ੍ਰਭਾਵਿਤ ਪਰਿਵਾਰਾਂ ਦੀ ਸਾਰ ਲੈਣ ਲਈ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੇ ਡੇਰਾ ਬਾਬਾ ਨਾਨਕ ਨਾਲ ਲਗਦੇ ਸਰਹੱਦੀ ਪਿੰਡ ਠੇਠਰਕੇ ਦਾ ਦੌਰਾ ਕਰਕੇ ਪਿੰਡ ਦੇ ਕਿਸਾਨਾਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਮੌਕੇ ਜਥੇ. ਅਮਰੀਕ ਸਿੰਘ ਖਲੀਲਪੁਰ ਅਬਜ਼ਰਵਰ ਪਠਾਨਕੋਟ ਅਤੇ ਮਨਮੋਹਨ ਸਿੰਘ ਪੱਖੋਕੇ ਅਬਜ਼ਰਵਾਰ ਪਠਾਨਕੋਟ ਵੀ ਉਨ੍ਹਾਂ ਨਾਲ ਹਾਜ਼ਰ ਸਨ | ਇਸ ਮੌਕੇ ਚੰਦੂਮਾਜਰਾ ਨੇ ਕਿਹਾ ਕਿ ਰਾਵੀ ਅੰਦਰ ਆਇਆ ਹੜ੍ਹ ਭਾਵੇਂ ਕੁਦਰਤੀ ਆਫ਼ਤ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ ਪਰ 1988 ਤੋਂ ਬਾਅਦ ਏਨੇ ਵੱਡੇ ਪੱਧਰ 'ਤੇ ਹੋਈ ਤਬਾਹੀ ਲਈ ਕਿਤੇ ਨਾ ਕਿਤੇ ਰੇਤ ਅਤੇ ਲੈਂਡ ਮਾਫ਼ੀਆ ਵੀ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਏ ਹੜ੍ਹਾਂ ਲਈ ਸੂਬਾ ਸਰਕਾਰ ਦੀ ਵੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ | ਇਸ ਮੌਕੇ ਸਾਬਕਾ ਅਗਜੈਕਟਿਵ ਮੈਂਬਰ ਗੁਰਵਿੰਦਰ ਸਿੰਘ ਸ਼ਾਮਪੁਰਾ, ਇੰਸਪੈਕਟਰ ਬਖਸ਼ੀਸ਼ ਸਿੰਘ, ਮੱਖਣ ਸਿੰਘ ਸੈਕਟਰੀ, ਕਰਨੈਲ ਸਿੰਘ, ਸਤਿੰਦਰ ਸਿੰਘ ਖਲੀਲਪੁਰ, ਕੁਲਬੀਰ ਸਿੰਘ ਮੱਲੀ, ਅਮਰੀਕ ਸਿੰਘ ਧਰਮਾਬਾਦ, ਰਣਧੀਰ ਸਿੰਘ ਤਲਵੰਡੀ ਰਾਮਾ, ਸਤਵਿੰਦਰ ਸਿੰਘ ਕਠਿਆਲਾ, ਮਗਵਿੰਦਰ ਸਿੰਘ ਮੰਗੀਆਂ, ਨਿਸ਼ਾਨ ਸਿੰਘ, ਜਗੀਰ ਸਿੰਘ ਰੱਤਾ, ਬਲਜੀਤ ਸਿੰਘ ਪੱਖੋਕੇ ਆਦਿ ਵੀ ਹਾਜ਼ਰ ਸਨ |
ਪੰਜਾਬ ਅੰਦਰ ਆਏ ਹੜ੍ਹ ਲਈ ਰੇਤ ਤੇ ਜ਼ਮੀਨ ਮਾਫ਼ੀਆ ਜ਼ਿੰਮੇਵਾਰ-ਪ੍ਰੋ. ਚੰਦੂਮਾਜਰਾ <br/>
ਅਜੀਤ ਡੈਸਕ
07-09-2025