29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਰਿਟਰਨ ਭਰਨ ਦੀਆਂ ਤਰੀਕਾਂ ਵਧਾਉਣ ਲਈ ਬਾਰ ਐਸੋਸੀਏਸ਼ਨ ਨੇ ਕੇਂਦਰੀ ਵਿੱਤ ਮੰਤਰੀ ਨੂੰ ਲਿਖੀ ਚਿੱਠੀ <br/>

Ad Position 21
No active advertisement
ਅਜੀਤ ਡੈਸਕ 08-09-2025
ਜਲੰਧਰ, 7 ਸਤੰਬਰ (ਅਜੀਤ ਬਿਊਰੋ)-ਜਲੰਧਰ ਆਮਦਨ ਕਰ ਬਾਰ ਐਸੋਸੀਏਸ਼ਨ ਨੇ ਕੇਂਦਰੀ ਵਿੱਤ ਮੰਤਰੀ ਨੂੰ ਚਿੱਠੀ ਲਿਖ ਕੇ ਆਮਦਨ ਕਰ ਰਿਟਰਨ ਭਰਨ ਲਈ ਨਿਰਧਾਰਤ ਸਮੇਂ 'ਚ ਵਾਧਾ ਕਰਨ ਦੀ ਮੰਗ ਕੀਤੀ ਹੈ | ਬਾਰ ਦੇ ਸਕੱਤਰ ਸੰਦੀਪ ਵਿੱਜ ਵਲੋਂ ਜਾਰੀ ਕੀਤੀ ਗਈ ਇਸ ਚਿੱਠੀ 'ਚ ਕਿਹਾ ਗਿਆ ਹੈ ਕਿ ਭਾਰੀ ਮੀਂਹ ਅਤੇ ਹਿਮਾਚਲ ਪ੍ਰਦੇਸ਼ ਸਥਿਤ ਡੈਮਾਂ ਤੋਂ ਛੱਡੇ ਗਏ ਪਾਣੀ ਕਾਰਨ ਆਏ ਹੜ੍ਹਾਂ ਨੇ ਪੰਜਾਬ ਨੂੰ ਡੁਬੋ ਕੇ ਰੱਖ ਦਿੱਤਾ ਹੈ | ਬੇਸ਼ੱਕ ਪਾਣੀ ਘਟ ਰਿਹਾ ਹੈ ਪ੍ਰੰਤੂ ਆਮ ਜਨਜੀਵਨ ਪੂਰੀ ਤਰ੍ਹਾਂ ਪਟੜੀ 'ਤੇ ਨਹੀਂ ਆ ਸਕਿਆ | ਮਕਾਨਾਂ, ਦਫਤਰਾਂ ਅਤੇ ਵਸਤੂਆਂ ਦਾ ਬਹੁਤ ਨੁਕਸਾਨ ਹੋ ਗਿਆ ਹੈ | ਬਿਜਲੀ ਦੇ ਸ਼ਾਰਟ ਸਰਕਟਾਂ ਕਾਰਨ ਵੀ ਕਾਰੋਬਾਰਾਂ ਅਤੇ ਉਨ੍ਹਾਂ ਨਾਲ ਸੰਬੰਧਤ ਦਫਤਰਾਂ ਆਦਿ ਦਾ ਕੰਮ ਬੁਰ੍ਹੀ ਤਰ੍ਹਾਂ ਪ੍ਰਭਾਵਿਤ ਹੈ | ਇਥੇ ਦੁੂਰ-ਦੁਰਾਡੇ ਇਲਾਕਿਆਂ ਅਤੇ ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਕਰਮਚਾਰੀ ਦਫਤਰਾਂ 'ਚ ਨਹੀਂਾ ਪਹੁੰਚ ਸਕਦੇ ਕਿਉਂਕਿ ਇਹ ਸਾਰੇ ਵੀ ਇਸ ਕੁਦਰਤੀ ਆਫਤ ਤੋਂ ਪੀੜਤ ਹਨ | ਇਨ੍ਹਾਂ ਬਹੁਤ ਸਾਰੇ ਕਾਰਨਾਂ ਕਰਕੇ ਅਣ-ਪੜਤਾਲੇ ਮਾਮਲਿਆਂ ਦੀ ਆਮਦਨ ਕਰ ਰਿਟਰਨ 15 ਸਤੰਬਰ, 2025 ਤੱਕ ਦਾਖਲ ਕਰਨਾ ਸੰਭਵ ਨਹੀਂ ਅਤੇ ਪੜਤਾਲੀ ਦੀ ਰਿਟਰਨ 'ਚ ਵੀ ਦੇਰ ਹੋ ਜਾਵੇਗੀ | ਇਸ ਲਈ ਆਡਿਟ ਵਲੋਂ ਕਵਰ ਨਾ ਕੀਤੇ ਗਏ ਕਰਦਾਤਾ ਲਈ ਆਮਦਨ ਕਰ ਰਿਟਰਨ ਭਰਨ ਦੀ ਮਿਤੀ 'ਚ 15 ਅਕਤੂਬਰ ਤੱਕ ਅਤੇ ਆਡਿਟ ਵਲੋਂ ਕਵਰ ਕੀਤੇ ਗਏ ਕਰਦਾਤਾ ਲਈ ਮਿਤੀ 'ਚ 30 ਨਵੰਬਰ ਤੱਕ ਦਾ ਵਾਧਾ ਕੀਤਾ ਜਾਵੇ | ਇਸ ਤਰ੍ਹਾਂ ਆਡਿਟ ਰਿਪੋਰਟਾਂ ਜਮ੍ਹਾਂ ਕਰਵਾਉਣ ਦੀ ਮਿਤੀ 'ਚ 31 ਅਕਤੂਬਰ ਤੱਕ ਦਾ ਵਾਧਾ ਹੋ ਜਾਵੇਗਾ | ਇਸ ਮੌਕੇ ਬਾਰ ਦੇ ਪ੍ਰਧਾਨ ਕੁਲਦੀਪ ਕੌਸ਼ਲ, ਉਪ-ਪ੍ਰਧਾਨ ਪੀ ਕੇ ਅਨੰਦ ਤੇ ਜਾਇੰਟ ਸਕੱਤਰ ਜੇ ਐੱਸ ਭਸੀਨ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼ ਨਾਮਵਰ ਸਿੱਖ ਚਿੰਤਕ ਤੇ ਸਾਹਿਤਕਾਰ ਦਿਲਜੀਤ ਸਿੰਘ ਬੇਦੀ <br/> ਅਗਲੀ ਖ਼ਬਰ ਹਾਈ ਕੋਰਟ ਵਿਖੇ 1984 ਸਿੱਖ ਕਤਲੇਆਮ ਕੇਸਾਂ ਦੀ ਹੋਈ ਸੁਣਵਾਈ <br/>
Ad Position 24