29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਪਾਕਿ 'ਚ ਲਸ਼ਕਰ-ਏ-ਤੋਇਬਾ ਨੇ ਸ਼ੁਰੂ ਕੀਤੀ ਆਪ੍ਰੇਸ਼ਨ ਸੰਧੂਰ 'ਚ ਨੁਕਸਾਨੇ ਹੈੱਡਕੁਆਟਰ ਦੀ ਉਸਾਰੀ <br/>

Ad Position 21
No active advertisement
ਅਜੀਤ ਡੈਸਕ 08-09-2025

ਅੰਮਿ੍ਤਸਰ, 7 ਸਤੰਬਰ (ਸੁਰਿੰਦਰ ਕੋਛੜ)-ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤੀ ਫ਼ੌਜ ਵਲੋਂ ਕੀਤੇ ਗਏ ਹਮਲੇ 'ਚ ਨੁਕਸਾਨੇ ਗਏ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਦੇ ਹੈੱਡਕੁਆਟਰ ਦੀ ਸੰਗਠਨ ਦੇ ਪ੍ਰਮੁੱਖ ਮੌਲਾਨਾ ਮਸੂਦ ਅਜ਼ਹਰ ਦੀਆਂ ਹਦਾਇਤਾਂ 'ਤੇ ਨਵਉਸਾਰੀ ਸ਼ੁਰੂ ਕਰਵਾ ਦਿੱਤੀ ਗਈ ਹੈ | ਦੱਸਣਯੋਗ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਨੇ 6 ਅਤੇ 7 ਮਈ ਦੀ ਰਾਤ ਨੂੰ ਆਪ੍ਰੇਸ਼ਨ ਸੰਧੂਰ ਦੌਰਾਨ ਲਹਿੰਦੇ ਪੰਜਾਬ ਦੇ ਬਹਾਵਲਪੁਰ ਸ਼ਹਿਰ ਦੇ ਅਹਿਮਦਪੁਰ 'ਚ ਮਰਕਜ਼-ਏ-ਸੁਭਹਾਨ ਅੱਲ੍ਹਾ (ਮਰਕਜ਼ ਤੋਇਬਾ) ਸਮੇਤ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ | ਬਹਾਵਲਪੁਰ 'ਚ 15 ਏਕੜ ਖੇਤਰ ਵਿਚ ਫੈਲੇ ਲਸ਼ਕਰ ਦੇ ਇਸ ਹੈੱਡਕੁਆਟਰ 'ਤੇ ਹੋਏ ਉਕਤ ਹਮਲੇ 'ਚ ਮੌਲਾਨਾ ਮਸੂਦ ਅਜ਼ਹਰ ਦੇ 10 ਪਰਿਵਾਰਕ ਮੈਂਬਰਾਂ 'ਚ ਸਮੇਤ ਕਈ ਨਜ਼ਦੀਕੀ ਸਾਥੀ ਵੀ ਮਾਰੇ ਗਏ ਸਨ | ਸਰਹੱਦ ਪਾਰ ਦੇ ਸੂਤਰਾਂ ਮੁਤਾਬਿਕ ਭਾਰਤੀ ਹਮਲੇ 'ਚ ਮਰਕਜ਼ ਦੀਆਂ ਦੋ ਇਮਾਰਤਾਂ ਲਗਭਗ 60 ਫ਼ੀਸਦੀ ਨੁਕਸਾਨੀਆਂ ਗਈਆਂ | ਇਨ੍ਹਾਂ 'ਚੋਂ ਇਕ 'ਚ ਅੱਤਵਾਦੀਆਂ ਦੇ ਰਹਿਣ ਅਤੇ ਹਥਿਆਰ ਜਮ੍ਹਾਂ ਕਰਨ ਦਾ ਪ੍ਰਬੰਧ ਕੀਤਾ ਜਾਂਦਾ ਸੀ, ਜਦਕਿ ਦੋ ਹੋਰ ਇਮਾਰਤਾਂ ਲਸ਼ਕਰ ਦੇ ਚੋਟੀ ਦੇ ਕਮਾਂਡਰਾਂ ਅਤੇ ਅੱਤਵਾਦੀਆਂ ਦੀ ਰਿਹਾਇਸ਼ ਅਤੇ ਸਿਖਲਾਈ ਲਈ ਵਰਤੀਆਂ ਜਾਂਦੀਆਂ ਸਨ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਇਮਾਰਤਾਂ ਅਤੇ ਨਵੇਂ ਸਿਖਲਾਈ ਸੈਂਟਰਾਂ ਲਈ ਪਾਕਿ ਸਰਕਾਰ ਅਤੇ ਦਾਨ ਰਾਹੀਂ ਵਿੱਤੀ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ | ਅੱਤਵਾਦੀ ਮਸੂਦ ਅਜ਼ਹਰ ਵਲੋਂ ਮਰਕਜ਼-ਏ-ਸੁਭਹਾਨ ਅੱਲ੍ਹਾ ਦੇ ਲੈਟਰ-ਹੈੱਡ 'ਤੇ ਜਾਰੀ ਕੀਤੇ ਗਏ ਪੱਤਰ 'ਚ ਕਿਹਾ ਗਿਆ ਹੈ ਕਿ ਇਸ 'ਸਵਾਬ' (ਮਰਕਜ਼ ਦੀ ਉਸਾਰੀ) ਦੇ ਕੰਮ 'ਚ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬੀ.ਐਲ.ਓਜ਼. ਨੂੰ ਅੱਜ ਹੀ ਤਿੰਨ ਸਾਲਾਂ ਦੀਆਂ ਵੋਟਰ ਸੂਚੀਆਂ ਦਾ ਮੁਲਾਂਕਣ ਕਰਕੇ ਭੇਜਣ ਦੇ ਹੁਕਮ ਬੀ.ਐਲ.ਓਜ਼. ਵਲੋਂ ਹੱ... ਅਗਲੀ ਖ਼ਬਰ ਹੜ੍ਹਾਂ ਤੇ ਮੀਂਹਾਂ ਨੇ ਸੂਬੇ ਦੇ ਪੋਲਟਰੀ ਉਦਯੋਗ ਨੂੰ ਲਗਾਈ ਵੱਡੀ ਢਾਹ <br/>
Ad Position 24