29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਬੀ.ਐਲ.ਓਜ਼. ਨੂੰ ਅੱਜ ਹੀ ਤਿੰਨ ਸਾਲਾਂ ਦੀਆਂ ਵੋਟਰ ਸੂਚੀਆਂ ਦਾ ਮੁਲਾਂਕਣ ਕਰਕੇ ਭੇਜਣ ਦੇ ਹੁਕਮ ਬੀ.ਐਲ.ਓਜ਼. ਵਲੋਂ ਹੱਥ ਖੜੇ੍ਹ, ਕਈ ਹੜ੍ਹ ਨਾਲ ਸੰਬੰਧਿਤ ਡਿਊਟੀਆਂ 'ਤੇ <br/>

Ad Position 21
No active advertisement
ਅਜੀਤ ਡੈਸਕ 08-09-2025
ਬਠਿੰਡਾ, 7 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਇਕ ਪਾਸੇ ਪੰਜਾਬ ਹੜ੍ਹਾਂ ਦੇ ਪਾਣੀ ਦੀ ਭਿਆਨਕ ਮਾਰ ਝੱਲ ਰਿਹਾ ਹੈ ਤੇ ਆਮ ਲੋਕਾਂ ਸਮੇਤ ਸਰਕਾਰੀ ਅਧਿਕਾਰੀ ਹੜ੍ਹ ਪੀੜਤਾਂ ਦੀ ਸਹਾਇਤਾ 'ਚ ਡੱਟੇ ਹੋਏ ਹਨ ਪਰ ਦੂਜੇ ਪੰਜਾਬ ਚੋਣ ਕਮਿਸ਼ਨ ਵਲੋਂ ਵੋਟਾਂ ਦਾ ਕੰਮ ਕਾਜ ਦੇਖ ਰਹੇ ਅਧਿਕਾਰੀਆਂ (ਬੀ.ਐਲ.ਓਜ.) ਨੂੰ ਅੱਜ ਹੀ ਤਿੰਨ ਸਾਲਾਂ ਦੀਆਂ ਵੋਟਰ ਸੂਚੀਆਂ ਦਾ ਮੁਲਾਂਕਣ ਕਰਕੇ ਭੇਜਣ ਦੇ ਹੁਕਮ ਚਾੜੇ ਗਏ ਹਨ, ਕਿਉਂਕਿ ਇਸ ਸੰਬੰਧੀ ਭਾਰਤੀ ਚੋਣ ਕਮਿਸ਼ਨ ਵਲੋਂ 10 ਸਤੰਬਰ ਨੂੰ ਕਾਨਫ਼ਰੰਸ ਸੱਦੀ ਗਈ ਹੈ | ਇਸ ਕਾਨਫ਼ਰੰਸ ਵਿਚ ਪੰਜਾਬ ਦੇ ਵੋਟ ਅੰਕੜਿਆਂ ਦਾ ਵੀ ਜ਼ਿਕਰ ਹੋਣਾ ਹੈ | ਇਹ ਮੁਲਾਂਕਣ ਵੋਟਾਂ ਦੇ ਕੰਮ ਨਾਲ ਜੁੜੇ ਵੱਡੇ ਅਧਿਕਾਰੀਆਂ ਦੀ ਬਜਾਏ ਬੂਥ ਲੈਵਲ ਅਧਿਕਾਰੀਆਂ (ਬੀ.ਐਲ.ਓਜ) ਵਲੋਂ ਕੀਤਾ ਜਾਣਾ ਹੈ, ਜਿਨ੍ਹਾਂ ਦੇ ਕੁਝ ਘੰਟਿਆਂ ਅੰਦਰ ਇਸ ਕੰਮ ਨੂੰ ਨੇਪਰੇ ਚਾੜਣ ਦੇ ਹੁਕਮਾਂ ਨੇ ਹੱਥ ਖੜੇ ਕਰਵਾ ਦਿੱਤੇ ਹਨ | ਇਸ ਕੰਮ ਵਿਚ ਜ਼ਿਆਦਾਤਰ ਅਧਿਆਪਕ ਵਰਗ ਦੀ ਡਿਊਟੀ ਲੱਗੀ ਹੋਈ ਹੈ, ਜਿਸ ਲਈ ਅਧਿਆਪਕ ਜਥੇਬੰਦੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਉਕਤ ਹੁਕਮਾਂ ਦੀ ਨਿਖੇਧੀ ਕਰਦਿਆਂ ਵੋਟਰ ਸੂਚੀਆਂ ਦੇ ਮੁਲਾਂਕਣ ਦਾ ਕੰਮ ਅੱਗੇ ਪਾਉਣ ਜਾਂ ਫੇਰ ਲਈ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ | ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਸੂਬਾ ਉਪ ਪ੍ਰਧਾਨ ਜਗਪਾਲ ਸਿੰਘ ਬੰਗੀ, ਜਨਰਲ ਸਕੱਤਰ ਗੁਰਮੇਲ ਸਿੰਘ ਮਲਕਾਣਾ ਤੇ ਸੂਬਾ ਉਪ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਭਰ ਦੇ ਜ਼ਿਲ੍ਹਾ ਚੋਣਕਾਰ ਅਧਿਕਾਰੀਆਂ ਕਮ ਡਿਪਟੀ ਕਮਿਸ਼ਨਰਜ ਵਲੋਂ ਸੂਬੇ ਦੇ ਸਮੂਹ ਬੀ.ਐਲ.ਓਜ. ਨੂੰ ਵੋਟਰ ਸੂਚੀਆਂ ਦੇ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਤਹਿਤ ਅਹਿਮ ਸੂਚਨਾਵਾਂ ਇਕੱਠੀਆਂ ਕਰਕੇ ਅੱਜ 8 ਸਤੰਬਰ ਤੱਕ ਜਮ੍ਹਾ ਕਰਾਉਣ ਦੇ ਹੁਕਮ ਚਾੜ੍ਹੇ ਗਏ ਹਨ | ਇਹ ਸੂਚਨਾਵਾਂ ਸਾਲ 2003 ਦੀਆਂ ਵੋਟਰ ਸੂਚੀਆਂ ਦਾ ਸਾਲ 2025 ਦੀਆਂ ਵੋਟਰ ਸੂਚੀਆਂ ਨਾਲ ਮਿਲਾਣ ਕਰਕੇ ਬੀ.ਐਲ.ਓ. ਰਾਹੀਂ ਇਕੱਤਰ ਕੀਤੀਆਂ ਜਾਣੀਆਂ ਹਨ ਤੇ ਇਕੋਦਮ ਆਏ ਹੁਕਮਾਂ ਤਹਿਤ ਬਹੁਤ ਹੀ ਘੱਟ ਸਮੇਂ ਵਿਚ ਐਨੀ ਵੱਡੀ ਜਾਣਕਾਰੀ ਇਕੱਤਰ ਕਰਨਾ ਉਨ੍ਹਾਂ ਲਈ ਬਹੁਤ ਵੱਡੀ ਮੁਸ਼ਕਿਲ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ 'ਚ ਰੱਖ-ਰਖਾਅ ਦੀ ਘਾਟ ਕਾਰਨ ਮੀਂਹਾਂ ਦੌਰਾਨ ਕਈ ਸਿੱਖ ਸਮਾਰਕਾਂ ਨੂੰ ਪਹੁੰਚਿਆ ਨੁਕਸਾਨ ਅਗਲੀ ਖ਼ਬਰ ਪਾਕਿ 'ਚ ਲਸ਼ਕਰ-ਏ-ਤੋਇਬਾ ਨੇ ਸ਼ੁਰੂ ਕੀਤੀ ਆਪ੍ਰੇਸ਼ਨ ਸੰਧੂਰ 'ਚ ਨੁਕਸਾਨੇ ਹੈੱਡਕੁਆਟਰ ਦੀ ਉਸਾਰੀ <br/>
Ad Position 24