12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਤਿਉਹਾਰੀ ਸੀਜ਼ਨ 'ਚ ਖੰਡ ਨੂੰ ਲੱਗਾ ਮਹਿੰਗਾਈ ਦਾ ਤੜਕਾ ਕੁਝ ਦਿਨਾਂ 'ਚ ਹੀ ਢਾਈ ਰੁਪਏ ਤੋਂ ਲੈ ਕੇ ਤਿੰਨ ਰੁਪਏ ਕਿੱਲੋ ਮਹਿੰਗੀ ਹੋਈ ਖੰਡ <br/>

Ad Position 21
No active advertisement
ਅਜੀਤ ਡੈਸਕ 25-09-2025
ਜਲੰਧਰ, 24 ਸਤੰਬਰ (ਸ਼ਿਵ)-ਅਕਤੂਬਰ ਮਹੀਨੇ ਵਿਚ ਇਸ ਬਾਰ ਸਾਰੇ ਵੱਡੇ ਤਿਉਹਾਰ ਆਉਣ ਵਾਲੇ ਹਨ, ਜਿਨ੍ਹਾਂ ਵਿਚ ਪਹਿਲਾਂ ਦਸਹਿਰਾ ਤੇ ਕਰਵਾ ਚੌਥ, ਬਾਅਦ ਵਿਚ ਦੀਵਾਲੀ ਦਾ ਤਿਉਹਾਰ ਸ਼ਾਮਿਲ ਹੈ | ਇਸ ਤੋਂ ਇਲਾਵਾ ਦਸੰਬਰ ਤੱਕ ਵੀ ਕਈ ਸਮਾਗਮ ਕਰਵਾਏ ਜਾਂਦੇ ਹਨ | ਇਨ੍ਹਾਂ ਮਹੀਨਿਆਂ ਵਿਚ ਮਿਠਾਈਆਂ ਤੋਂ ਇਲਾਵਾ ਹੋਰ ਵੀ ਸਾਮਾਨ ਦੀ ਰਿਕਾਰਡ ਤੋੜ ਵਿਕਰੀ ਹੁੰਦੀ ਹੈ ਪਰ ਇਸ ਵਾਰ ਖੰਡ ਦਾ ਕੋਟਾ ਘੱਟ ਹੋਣ ਕਰਕੇ ਖੰਡ ਦੀਆਂ ਕੀਮਤਾਂ ਤਿੰਨ ਚਾਰ ਦਿਨਾਂ ਵਿਚ ਹੀ ਢਾਈ ਤੋਂ ਲੈ ਕੇ ਤਿੰਨ ਰੁਪਏ ਕਿੱਲੋ ਤੱਕ ਵਧ ਗਈਆਂ ਹਨ | ਲੋਕਾਂ ਨੂੰ ਆਸ ਸੀ ਕਿ ਅਕਤੂਬਰ ਮਹੀਨੇ ਵਿਚ ਵੱਡੇ ਤਿਉਹਾਰ ਹੁੰਦੇ ਹਨ, ਜਿਨ੍ਹਾਂ ਵਿਚ ਮਿਠਾਈਆਂ ਤੋਂ ਇਲਾਵਾ ਬੇਕਰੀ ਦੇ ਉਤਪਾਦਾਂ ਸਮੇਤ ਹੋਰ ਵੀ ਸਾਮਾਨ ਵਿਚ ਖੰਡ ਦੀ ਜ਼ਿਆਦਾ ਖਪਤ ਹੁੰਦੀ ਹੈ | ਪਿਛਲੇ ਸਾਲ ਤਿਉਹਾਰੀ ਸੀਜ਼ਨ ਵਿਚ ਕਰੀਬ 23 ਲੱਖ ਮੀਟਰਿਕ ਟਨ ਖੰਡ ਦਾ ਕੋਟਾ ਜਾਰੀ ਕੀਤਾ ਗਿਆ ਸੀ ਪਰ ਇਸ ਵਾਰ ਇਹ ਕੋਟਾ 24 ਲੱਖ ਟਨ ਜਾਰੀ ਕੀਤਾ ਗਿਆ ਹੈ | ਖੰਡਾਂ ਦੀ ਕੀਮਤ ਥੋਕ ਬਾਜ਼ਾਰ ਵਿਚ 4400 ਰੁਪਏ ਕੁਇੰਟਲ ਤੋਂ 4650 ਰੁਪਏ ਦੇ ਕਰੀਬ ਤੱਕ ਪੁੱਜ ਗਈ ਹੈ | ਖੰਡ ਬਾਜ਼ਾਰ ਵਿਚ ਇਹ ਤੇਜ਼ੀ ਕੋਟਾ ਜਾਰੀ ਹੋਣ ਤੋਂ ਬਾਅਦ ਆਈ ਹੈ, ਕਿਉਂਕਿ ਜਿਸ ਤਰ੍ਹਾਂ ਨਾਲ ਖੰਡ ਦੀ ਖਪਤ ਹੁੰਦੀ ਹੈ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਕੋਟਾ ਘੱਟ ਜਾਰੀ ਹੋਇਆ ਹੈ, ਜਦਕਿ ਇਹ ਖਪਤ ਮੁਤਾਬਿਕ ਜ਼ਿਆਦਾ ਜਾਰੀ ਹੋਣਾ ਚਾਹੀਦਾ ਹੈ | ਖੰਡ ਮਹਿੰਗੀ ਹੋਣ ਕਰਕੇ ਕਈ ਚੀਜ਼ਾਂ ਦੇ ਮਹਿੰਗੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ, ਕਿਉਕਿ ਇਸ ਤੋਂ ਸਾਮਾਨ ਤਿਆਰ ਕਰਨ ਵਾਲਿਆਂ ਨੇ ਆਪਣਾ ਅੰਦਾਜ਼ਾ ਲਗਾਇਆ ਹੁੰਦਾ ਹੈ ਤੇ ਜਦੋਂ ਕੀਮਤਾਂ ਵਧਦੀਆਂ ਹਨ ਤਾਂ ਸਾਮਾਨ ਦੀਆਂ ਕੀਮਤਾਂ 'ਤੇ ਦੁਬਾਰਾ ਵਿਚਾਰਾਂ ਕਰਨੀਆਂ ਪੈਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਕਾਨੂੰਨੀ ਸਿੱਖਿਆ ਵਿਚ 'ਮੂਟ ਕੋਰਟ' ਵਰਗੇ ਪਲੇਟਫਾਰਮ ਵਿਦਿਆਰਥੀਆਂ 'ਚ ਖੋਜ ਹੁਨਰ ਵਧਾਉਂਦੇ ਹਨ-ਡਾ. ਰਤਨ ਸਿੰਘ ਅਗਲੀ ਖ਼ਬਰ ਪਾਕਿਸਤਾਨ 'ਚ ਹੈਲਮਟ ਨਾ ਪਹਿਨਣ 'ਤੇ ਸਿੱਖ ਵਾਹਨ ਚਾਲਕਾਂ ਦੇ ਕੱਟੇ ਜਾ ਰਹੇ ਚਲਾਨ
Ad Position 24